ਬੌਬੀ ਦਿਓਲ ਨੇ ਆਪਣੀਆਂ ਨਿੱਕੀਆਂ ਫੈਨਸ ਨੂੰ ਦਿੱਤੇ ਪੈਸੇ, ਕਿਹਾ ‘ਮਿਹਨਤ ਕਰਿਆ ਕਰੋ’

Written by  Shaminder   |  March 22nd 2024 11:07 AM  |  Updated: March 22nd 2024 11:07 AM

ਬੌਬੀ ਦਿਓਲ ਨੇ ਆਪਣੀਆਂ ਨਿੱਕੀਆਂ ਫੈਨਸ ਨੂੰ ਦਿੱਤੇ ਪੈਸੇ, ਕਿਹਾ ‘ਮਿਹਨਤ ਕਰਿਆ ਕਰੋ’

ਬੌਬੀ ਦਿਓਲ (Bobby Deol) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀਆਂ ਨਿੱਕੀਆਂ ਦੋ ਫੈਨਸ ਦੇ ਨਾਲ ਨਜ਼ਰ ਆ ਰਹੇ ਹਨ । ਬੌਬੀ ਦਿਓਲ ਨੂੰ ਵੇਖ ਕੇ ਇਹ ਬੱਚੀਆਂ ਉਨ੍ਹਾਂ ਦੇ ਕੋਲ ਆ ਜਾਂਦੀਆਂ ਹਨ । ਜਿਸ ਤੋਂ ਬਾਅਦ ਬੌਬੀ ਦਿਓਲ ਉਨ੍ਹਾਂ ਨੂੰ ਜੇਬ ਵਿੱਚੋਂ ਕੁਝ ਪੈਸੇ ਕੱਢ ਕੇ ਦਿੰਦੇ ਹਨ ।ਇਸ ਦੇ ਨਾਲ ਹੀ ਇਨ੍ਹਾਂ ਕੁੜੀਆਂ ਨੂੰ ਇਹ ਵੀ ਸੁਨੇਹਾ ਦਿੰਦੇ ਹਨ ਕਿ ਮਿਹਨਤ ਕਰਿਆ ਕਰੋ। ਬੌਬੀ ਦਿਓਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

Bobby Deol 455.jpg

ਹੋਰ ਪੜ੍ਹੋ  : ਰੈਪਰ ਬੋਹੇਮੀਆ ਦੇ ਸਰੀਰਕ ਤੌਰ ‘ਤੇ ਅਸਮਰਥ ਫੈਨ ਨੇ ਬਣਾਈ ਉਸ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ   

ਬੌਬੀ ਦਿਓਲ ਨੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਕੰਮ 

ਬੌਬੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਹਾਲ ਹੀ ‘ਚ ਆਈ ‘ਐਨੀਮਲ’ ‘ਚ ਉਸ ਦੇ ਕਿਰਦਾਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਹਾਲਾਂਕਿ ਇਸ ਫ਼ਿਲਮ ‘ਚ ਉਨ੍ਹਾਂ ਦਾ ਕਿਰਦਾਰ ਬਹੁਤ ਛੋਟਾ ਸੀ ਅਤੇ ਇਸ ‘ਚ ਉਨ੍ਹਾਂ ਨੇ ਕੋਈ ਵੀ ਡਾਈਲੌਗ ਨਹੀਂ ਸੀ ਬੋੋਲਿਆ ਪਰ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ ।

Bobby deol 7877.jpg

ਹੋਰ ਪੜ੍ਹੋ  : ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ'  

ਦਰਸ਼ਕਾਂ ਵੱਲੋਂ ਮਿਲੇ ਪਿਆਰ ਨੂੰ ਵੇਖ ਕੇ ਬੌਬੀ ਦਿਓਲ ਭਾਵੁਕ ਵੀ ਹੋ ਗਏ ਸਨ । ਬੌਬੀ ਦਿਓਲ ਨੇ ਇਸ ਤੋਂ ਪਹਿਲਾਂ ਬਰਸਾਤ, ਗੁਪਤ, ਯਮਲਾ ਪਗਲਾ ਦੀਵਾਨਾ, ਅਪਨੇ, ਸ਼ੌਲਜਰ, ਹਾਊਸ ਫੁਲ-੪, ਬਾਦਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। 

ਬੌਬੀ ਦਿਓਲ ਦੀ ਨਿੱਜੀ ਜ਼ਿੰਦਗੀ 

ਬੌਬੀ ਦਿਓਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਾਨੀਆ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਉਨ੍ਹਾਂ ਦਾ ਇੱਕ ਹੀ ਬੇਟਾ ਹੈ । ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ‘ਚ ਨਜ਼ਰ ਆਉਂਦੇ ਹਨ ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network