ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ' ’

Written by  Shaminder   |  March 21st 2024 06:00 PM  |  Updated: March 21st 2024 06:00 PM

ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ' ’

ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਜ਼ਰੀਏ ਮਿੰਟਾਂ ਸਕਿੰਟਾਂ ‘ਚ ਕੋਈ ਵੀ ਜਾਣਕਾਰੀ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਤੱਕ ਪਹੁੰਚ ਜਾਂਦੀ ਹੈ। ਪਰ ਕਈ ਵਾਰ ਸੋਸ਼ਲ ਮੀਡੀਆ ‘ਤੇ ਅਜਿਹੀ ਜਾਣਕਾਰੀ ਵੀ ਵਾਇਰਲ ਹੋ ਜਾਂਦੀ ਹੈ। ਜਿਸ ਦੀ ਕੋਈ ਵੀ ਪ੍ਰਮਾਣਿਕਤਾ ਨਹੀਂ ਹੁੰਦੀ । ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ (Diljit Dosanjh) ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖ਼ਬਰਾਂ ਚੱਲ ਰਹੀਆਂ ਹਨ । ਜਿਨ੍ਹਾਂ ‘ਚ ਨਿਸ਼ਾ ਬਾਨੋ (Nisha Bano) ਨੂੰ ਦਿਲਜੀਤ ਦੋਸਾਂਝ ਦੀ ਪਤਨੀ ਦੇ ਤੌਰ ‘ਤੇ ਵਿਖਾਇਆ ਜਾ ਰਿਹਾ ਹੈ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ । 

diljit 6788.jpg

ਹੋਰ ਪੜ੍ਹੋ : ਦਿਲਜੀਤ ਦੋਸਾਂਝ ਤੇ ਅਲਕਾ ਯਾਗਨਿਕ ਦਾ ਨਵਾਂ ਗੀਤ ‘ਚੋਲੀ ਕੇ ਪੀਛੇ’ ਰਿਲੀਜ਼

ਨਿਸ਼ਾ ਬਾਨੋ ਦਾ ਰਿਐਕਸ਼ਨ  

  ਅਦਾਕਾਰਾ ਨਿਸ਼ਾ ਬਾਨੋ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਹਾਹਾ, ਕੋਈ ਮੈਨੂੰ ਵੀ ਪੁੱਛ ਲਓ।ਮੈਂ ਐਂਵੇ ਹੀ ਵਾਈਫ ਬਣਾ ਤੀ । ਇਹ ਨਿਊਜ਼ ਬਹੁਤ ਵਾਇਰਲ ਹੋ ਰਹੀ ਹੈ ।ਬਹੁਤ ਸਾਰੇ ਲੋਕ ਮੈਨੂੰ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰ ਰਹੇ । ਪਰ ਪੰਜਾਬੀਆਂ ਨੂੰ ਤਾਂ ਪਤਾ ਕਿ ਮੈਂ ਸਮੀਰ ਮਾਹੀ ਦੀ ਵਾਈਫ ਹਾਂ। ਬਾਲੀਵੁੱਡ ਨੂੰ ਹੁਣ ਕੌਣ ਸਮਝਾਵੇ’। 

nisha bano husband sameer mahi birthday.jpg

ਨਿਸ਼ਾ ਬਾਨੋ ਦਾ ਸਮੀਰ ਮਾਹੀ ਨਾਲ ਹੋਇਆ ਵਿਆਹ 

ਦੱਸ ਦਈਏ ਕਿ ਅਦਾਕਾਰਾ ਨਿਸ਼ਾ ਬਾਨੋ ਦਾ ਸਮੀਰ ਮਾਹੀ ਦੇ ਨਾਲ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਵੀ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਦਿਲਜੀਤ ਦੋਸਾਂਝ ਦੇ ਨਾਲ ਨਿਸ਼ਾ ਬਾਨੋ ਦੀ ਇਹ ਕੋਈ ਪੁਰਾਣੀ ਤਸਵੀਰ ਹੈ ਜੋ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਜੋ ਕਿ ਉਨ੍ਹਾਂ ਦੇ ਸ਼ੂਟ ਦੇ ਦੌਰਾਨ ਦੀ ਹੋ ਸਕਦੀ ਹੈ। ਪਰ ਇਹ ਤਸਵੀਰ  ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network