ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਇਨ੍ਹਾਂ ਮੁੰਡਿਆਂ ਨੇ ਕੀਤਾ ਗੀਤ ਰਾਹੀਂ ਸੁਆਗਤ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  March 21st 2024 07:00 PM |  Updated: March 21st 2024 07:00 PM

ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ‘ਤੇ ਇਨ੍ਹਾਂ ਮੁੰਡਿਆਂ ਨੇ ਕੀਤਾ ਗੀਤ ਰਾਹੀਂ ਸੁਆਗਤ, ਵੇਖੋ ਵੀਡੀਓ

ਬੀਤੇ ਐਤਵਾਰ ਨੂੰ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ (Charan Kaur) ਦੇ ਘਰ ਪੁੱਤਰ ਨੇ ਜਨਮ ਲਿਆ । ਜਿਸ ਤੋਂ ਬਾਅਦ ਉਨ੍ਹਾਂ ਦੇ ਪਿੰਡ ‘ਚ ਜਸ਼ਨ ਦਾ ਮਹੌਲ ਹੈ। ਸਾਰੇ ਪਿੰਡ ‘ਚ ਲੱਡੂ ਵੰਡੇ ਗਏ ਅਤੇ ਲੋਕਾਂ ਨੇ ਨੱਚ ਗਾ ਕੇ ਖੁਸ਼ੀਆਂ ਮਨਾਈਆਂ । ਇਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ ।ਹੁਣ ਕੁਝ ਮੁੰਡਿਆਂ ਦਾ ਵੀਡੀਓ ਵਾਇਰਲ (Video Viral) ਹੋਇਆ ਹੈ । ਜਿਸ ‘ਚ ਇਹ ਮੁੰਡੇ ਛੋਟੇ ਸਿੱਧੂ (Sidhu Moose wala) ਦੇ ਜਨਮ ਦੀ ਖੁਸ਼ੀ ‘ਚ ਗਾ ਰਹੇ ਹਨ…‘ਰਾਇਆ ਰਾਇਆ ਰਾਇਆ,ਮੂਸੇ ਦੇ ਵਿੱਚ ਜਨਮ ਲੈ ਲਿਆਮੁੜ ਕੇ ਸਿੱਧੂ ਆਇਆ,ਸਾਰੇ ਦੇਸ਼ ਵਿੱਚ ਹੋਗੀ ਚਰਚਾਚਰਨ ਕੌਰ ਦਾ ਜਾਇਆ,ਨੀ ਘਰ ਬਾਪੂ ਦੇ ਛੋਟਾ ਸਿੱਧੂ ਆਇਆ’।

sidhu moose wala brother.jpg

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ' 

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।  

ਕਈ ਹਸਤੀਆਂ ਪਹੁੰਚੀਆਂ ਛੋਟੇ ਸਿੱਧੂ ਮੂਸੇਵਾਲਾ ਨੂੰ ਮਿਲਣ  

  ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਛੋਟੇ ਸਿੱਧੂ ਮੂਸੇਵਾਲਾ ਨੂੰ ਵੇਖਣ ਦੇ ਲਈ ਪੁੱਜੀਆਂ ਸਨ । ਜਿਸ ‘ਚ ਪੰਜਾਬ ਕਾਂਗਰਸ ਦੇ ਆਗੂ ਰਾਜਾ ਵੜਿੰਗ, ਅਦਾਕਾਰ ਹੌਬੀ ਧਾਲੀਵਾਲ, ਗਾਇਕ ਗੁਰਦਾਸ ਮਾਨ ਸਣੇ ਕਈ ਹਸਤੀਆਂ ਪਹੁੰਚੀਆਂ ਸਨ ।

jaswinder Brar nikke sidhu Moose wala.jpg

ਹੋਰ ਪੜ੍ਹੋ : ਅਦਾਕਾਰਾ ਦਿਸ਼ਾ ਪਟਾਨੀ ਦੀ ਭੈਣ ਗਾਇਕ ਸ਼ੁਭ ਦੇ ਗੀਤਾਂ ‘ਤੇ ਡਾਂਸ ਕਰਦੀ ਆਈ ਨਜ਼ਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਗਾਇਕਾ ਜਸਵਿੰਦਰ ਬਰਾੜ ਨੇ ਵੀ ਛੋਟੇ ਸਿੱਧੂ ਮੂਸੇਵਾਲਾ ਦੇ ਨਾਲ ਤਸਵੀਰ ਸਾਂਝੀ ਕੀਤੀ ਸੀ ।

 

Hobby Dhaliwal with Charan kaur and new born baby.jpg

ਇਸ ਤੋਂ ਪਹਿਲਾਂ ਗਾਇਕਾ ਨੇ ‘ਨਿੱਕੇ ਪੈਰੀਂ’ ਗੀਤ ਗਾ ਕੇ ਵੀ ਪ੍ਰਮਾਤਮਾ ਅੱਗੇ ਛੋਟੇ ਸਿੱਧੂ ਦੀ ਵਾਪਸੀ ਦੇ ਲਈ ਅਰਦਾਸ ਕੀਤੀ ਸੀ । ਆਖਿਰਕਾਰ ਸਭ ਦੀਆਂ ਦੁਆਵਾਂ ਰੰਗ ਲਿਆਈਆਂ ਤੇ ਸਿੱਧੂ ਮੂਸੇਵਾਲਾ (Sidhu Moose wala) ਦੇ ਘਰ ਛੋਟੇ ਭਰਾ (Baby Boy) ਦੀਆਂ ਕਿਲਕਾਰੀਆਂ ਗੂੰਜੀਆਂ । ਜਿਸ ਦੇ ਨਾਲ ਬਾਪੂ ਅਤੇ ਮਾਤਾ ਬਲਕੌਰ ਨੂੰ ਮੁੜ ਤੋਂ ਜਿਉਣ ਦੀ ਇੱਕ ਵਜ੍ਹਾ ਮਿਲ ਗਈ ਹੈ। 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network