ਕੰਗਨਾ ਰਣੌਤ ਬਣੀ ਭੂਆ, ਭਰਾ ਦੇ ਘਰ ਪੁੱਤਰ ਨੇ ਲਿਆ ਜਨਮ

ਕੰਗਨਾ ਰਣੌਤ ਭੂਆ ਬਣ ਗਈ ਹੈ । ਉਸ ਦੇ ਭਰਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ੀ ਦੇ ਨਾਲ ਫੁੱਲਿਆ ਨਹੀਂ ਸਮਾ ਰਿਹਾ । ਕੰਗਨਾ ਰਣੌਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੇ ਨਵਜਾਤ ਭਤੀਜੇ ਦੇ ਨਾਲ ਦਿਖਾਈ ਦੇ ਰਹੀ ਹੈ ।

By  Shaminder October 20th 2023 03:19 PM

ਕੰਗਨਾ ਰਣੌਤ ਭੂਆ ਬਣ ਗਈ ਹੈ । ਉਸ ਦੇ ਭਰਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ੀ ਦੇ ਨਾਲ ਫੁੱਲਿਆ ਨਹੀਂ ਸਮਾ ਰਿਹਾ । ਕੰਗਨਾ ਰਣੌਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੇ ਨਵਜਾਤ ਭਤੀਜੇ ਦੇ ਨਾਲ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਖਬਰ ਨੂੰ ਜਿਉਂ ਹੀ ਅਦਾਕਾਰਾ ਨੇ ਸਾਂਝਾ ਕੀਤਾ ਤਾਂ ਉਸ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । 


ਹੋਰ ਪੜ੍ਹੋ : 

 ਭਤੀਜੇ ਦੇ ਨਾਮ ਦਾ ਕੀਤਾ ਖੁਲਾਸਾ 

ਅਦਾਕਾਰਾ ਦੇ ਭਰਾ ਅਕਸ਼ਤ ਦਾ ਵਿਆਹ ਸਾਲ ੨੦੨੦ ‘ਚ ਹੋਇਆ ਸੀ ਅਤੇ ਘਰ ‘ਚ ਆਏ ਇਸ ਨਵੇਂ ਜੀਅ ਦਾ ਨਾਮ ਅਸ਼ਵਥਾਮਾ ਰਣੌਤ ਰੱਖਿਆ ਗਿਆ ਹੈ । ਜੋ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਕੰਗਨਾ ਰਣੌਤ ਦੇ ਨਾਲ ਉਨ੍ਹਾਂ ਦੀ ਭੈਣ ਰੰਗੋਲੀ, ਮਾਂ ਆਸ਼ਾ ਰਣੌਤ ਅਤੇ ਭਰਾ ਅਕਸ਼ਤ ਰਣੌਤ ਨਜ਼ਰ ਆ ਰਹੇ ਹਨ ਅਤੇ ਪੂਰਾ ਪਰਿਵਾਰ ਨਵ-ਜਨਮੇ ਬੇਟੇ ਨੂੰ ਲੈ ਕੇ ਖੁਸ਼ ਦਿਖਾਈ ਦੇ ਰਿਹਾ ਹੈ ।


ਕੰਗਨਾ ਰਣੌਤ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ‘ਅੱਜ ਦੇ ਭਾਗਾਂ ਭਰੇ ਦਿਨ ਸਾਡੇ ਪਰਿਵਾਰ ਨੂੰ ਸੰਤਾਨ ਦੀ ਪ੍ਰਾਪਤੀ ਹੋਈ ਹੈ ।ਮੇਰੇ ਭਰਾ ਅਕਸ਼ਤ ਰਣੌਤ ਤੇ ਉਸਦੀ ਪਤਨੀ ਰਿਤੂ ਰਣੌਤ ਨੂੰ ਸੁਭਾਗ ਨਾਲ ਪੁੱਤਰ ਪ੍ਰਾਪਤੀ ਹੋਈ ਹੈ’ । 

View this post on Instagram

A post shared by PTC Punjabi (@ptcpunjabi)



Related Post