ਕੰਗਨਾ ਰਣੌਤ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਨ੍ਹਾਂ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਹਾਸਲ ਕੀਤੀਆਂ ਬੁਲੰਦੀਆਂ
ਕੰਗਨਾ ਰਣੌਤ (Kangana Ranaut)ਦਾ ਅੱਜ ਜਨਮ ਦਿਨ (Birthday)ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਅਦਾਕਾਰਾ ਦੀਆਂ ਉਨ੍ਹਾਂ ਫ਼ਿਲਮਾਂ ਦੇ ਬਾਰੇ ਦੱਸਾਂਗੇ ਜੋ ਅਦਾਕਾਰਾ ਦੇ ਫ਼ਿਲਮੀ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈਆਂ ਹਨ । ਕੰਗਨਾ ਰਣੌਤ ਨੇ ਆਪਣੇ ਫ਼ਿਲਮੀ ਕਰੀਅਰ ‘ਚ ਅਨੇਕਾਂ ਹੀ ਕਿਰਦਾਰ ਨਿਭਾਏ ਹਨ ਅਤੇ ਹਰ ਫ਼ਿਲਮ ‘ਚ ਉਨ੍ਹਾਂ ਦਾ ਵੱਖਰਾ ਕਿਰਦਾਰ ਵੇਖਣ ਨੂੰ ਮਿਲਿਆ ਹੈ। ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਐਮਰਜੈਂਸੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ।ਗੈਂਗਸਟਰ ‘ਚ ਕੰਗਨਾ ਰਣੌਤ ਨੇ ਇਮਰਾਨ ਹਾਸ਼ਮੀ ਤੇ ਸ਼ਾਇਨੀ ਆਹੂਜਾ ਦੇ ਨਾਲ ਸਕਰੀਨ ਸਾਂਝਾ ਕੀਤਾ ਸੀ ।
/ptc-punjabi/media/media_files/61KBXx94ukECudxr9NH9.jpg)
ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ
ਇਸ ਫ਼ਿਲਮ ‘ਚ ਕੰਗਨਾ ਰਣੌਤ ਨੇ ਇਮਰਾਨ ਹਾਸ਼ਮੀ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ‘ਚ ਉਸ ਨੇ ਆਪਣੀ ਬਿਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ ਸੀ । ਰੋਮਾਂਸ, ਥ੍ਰਿਲਰ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਇਮਰਾਨ ਹਾਸ਼ਮੀ ਨੇ ਅਦਾਕਾਰਾ ਦੇ ਪ੍ਰੇਮੀ ਦੀ ਭੂਮਿਕਾ ਨਿਭਾਈ ਸੀ।
/ptc-punjabi/media/media_files/hvCacMEKkzhvUE2Dpr41.jpg)
‘ਕਵੀਨ’ ਲਈ ਮਿਲਿਆ ਅਵਾਰਡ
‘ਕਵੀਨ’ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਆਰ ਮਾਧਵਨ ਅਤੇ ਰਾਜ ਕੁਮਾਰ ਰਾਓ ਅਦਾਕਾਰਾ ਦੇ ਨਾਲ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਕੰਗਨਾ ਦਾ ਡਬਲ ਰੋਲ ਸੀ । ਉਸ ਦਾ ਕਿਰਦਾਰ ਕਾਫੀ ਬੋਲਡ ਸੀ । ਜੋ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ‘ਤੇ ਜਿਉਣਾ ਪਸੰਦ ਕਰਦੀ ਹੈ। ਇਸ ਫ਼ਿਲਮ ਦੇ ਲਈ ਕੰਗਨਾ ਨੂੰ ਅਵਾਰਡ ਵੀ ਮਿਲਿਆ ਸੀ।
/ptc-punjabi/media/media_files/GrqAVxwdwUAb6lNr2Iwu.jpg)
ਵੋ ਲਮ੍ਹੇ
ਕੰਗਨਾ ਰਣੌਤ ਦੀ ਇਹ ਫ਼ਿਲਮ ਰੋਮਾਂਟਿਕ ਡਰਾਮਾ ਫ਼ਿਲਮ ਸੀ । ਜੋ ਕਿ ਅਦਾਕਾਰਾ ਪਰਵੀਨ ਬਾਬੀ ਦੇ ਜੀਵਨ ‘ਤੇ ਅਧਾਰਿਤ ਸੀ । ਜਿਸ ‘ਚ ਪਰਵੀਨ ਦੇ ਮਹੇਸ਼ ਭੱਟ ਦੇ ਨਾਲ ਕਥਿਤ ਸਬੰਧਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਪਰਦੇ ਦੇ ਪਿੱਛੇ ਦੀ ਕਾਲੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ।
View this post on Instagram
ਫੈਸ਼ਨ
ਫੈਸ਼ਨ ‘ਚ ਵੀ ਅਦਾਕਾਰਾ ਕੰਗਨਾ ਨੇ ਕਾਫੀ ਬੋਲਡ ਕਿਰਦਾਰ ਨਿਭਾਇਆ ਸੀ ।ਇਹ ਫ਼ਿਲਮ ਫੈਸ਼ਨ ਦੀ ਦੁਨੀਆ ਦੇ ਹਨੇਰੇ ਪੱਖ ਨੂੰ ਵਿਖਾਉਂਦੀ ਹੈ। ਫ਼ਿਲਮ ‘ਚ ਕੰਗਨਾ ਦਾ ਕਿਰਦਾਰ ਮਾਡਲ ਗੀਤਾਂਜਲੀ ਨਾਗਪਾਲ ਤੋਂ ਪ੍ਰੇਰਿਤ ਸੀ ਜੋ ਸੜਕਾਂ ‘ਤੇ ਭੀਖ ਮੰਗਦੀ ਨਜ਼ਰ ਆਈ ਸੀ ।
View this post on Instagram