ਕੰਗਨਾ ਰਣੌਤ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਨ੍ਹਾਂ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਹਾਸਲ ਕੀਤੀਆਂ ਬੁਲੰਦੀਆਂ

Written by  Shaminder   |  March 23rd 2024 11:09 AM  |  Updated: March 23rd 2024 11:09 AM

ਕੰਗਨਾ ਰਣੌਤ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਨ੍ਹਾਂ ਫ਼ਿਲਮਾਂ ਦੇ ਨਾਲ ਬਾਲੀਵੁੱਡ ‘ਚ ਹਾਸਲ ਕੀਤੀਆਂ ਬੁਲੰਦੀਆਂ

ਕੰਗਨਾ ਰਣੌਤ (Kangana Ranaut)ਦਾ ਅੱਜ ਜਨਮ ਦਿਨ (Birthday)ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਅਦਾਕਾਰਾ ਦੀਆਂ ਉਨ੍ਹਾਂ ਫ਼ਿਲਮਾਂ ਦੇ ਬਾਰੇ ਦੱਸਾਂਗੇ ਜੋ ਅਦਾਕਾਰਾ ਦੇ ਫ਼ਿਲਮੀ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਈਆਂ ਹਨ । ਕੰਗਨਾ ਰਣੌਤ ਨੇ ਆਪਣੇ ਫ਼ਿਲਮੀ ਕਰੀਅਰ ‘ਚ ਅਨੇਕਾਂ ਹੀ ਕਿਰਦਾਰ ਨਿਭਾਏ ਹਨ ਅਤੇ ਹਰ ਫ਼ਿਲਮ ‘ਚ ਉਨ੍ਹਾਂ ਦਾ ਵੱਖਰਾ ਕਿਰਦਾਰ ਵੇਖਣ ਨੂੰ ਮਿਲਿਆ ਹੈ। ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ‘ਐਮਰਜੈਂਸੀ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ।ਗੈਂਗਸਟਰ ‘ਚ ਕੰਗਨਾ ਰਣੌਤ ਨੇ ਇਮਰਾਨ ਹਾਸ਼ਮੀ ਤੇ ਸ਼ਾਇਨੀ ਆਹੂਜਾ ਦੇ ਨਾਲ ਸਕਰੀਨ ਸਾਂਝਾ ਕੀਤਾ ਸੀ ।

Kangna.jpg

ਹੋਰ ਪੜ੍ਹੋ : 'ਜੱਟ ਨੂੰ ਚੁੜੇਲ ਟੱਕਰੀ' ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਸਰਗੁਨ ਮਹਿਤਾ, ਤਸਵੀਰਾਂ ਆਈਆਂ ਸਾਹਮਣੇ 

ਇਸ ਫ਼ਿਲਮ ‘ਚ ਕੰਗਨਾ ਰਣੌਤ ਨੇ ਇਮਰਾਨ ਹਾਸ਼ਮੀ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ‘ਚ ਉਸ ਨੇ ਆਪਣੀ ਬਿਹਤਰੀਨ ਅਦਾਕਾਰੀ ਦਾ ਸਬੂਤ ਦਿੱਤਾ ਸੀ । ਰੋਮਾਂਸ, ਥ੍ਰਿਲਰ ਦੇ ਨਾਲ ਭਰਪੂਰ ਇਸ ਫ਼ਿਲਮ ‘ਚ ਇਮਰਾਨ ਹਾਸ਼ਮੀ ਨੇ ਅਦਾਕਾਰਾ ਦੇ ਪ੍ਰੇਮੀ ਦੀ ਭੂਮਿਕਾ ਨਿਭਾਈ ਸੀ। 

Kangana Ranaut.jpg

‘ਕਵੀਨ’ ਲਈ ਮਿਲਿਆ ਅਵਾਰਡ  

  ‘ਕਵੀਨ’ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਆਰ ਮਾਧਵਨ ਅਤੇ ਰਾਜ ਕੁਮਾਰ ਰਾਓ ਅਦਾਕਾਰਾ ਦੇ ਨਾਲ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਕੰਗਨਾ ਦਾ ਡਬਲ ਰੋਲ ਸੀ ।  ਉਸ ਦਾ ਕਿਰਦਾਰ ਕਾਫੀ ਬੋਲਡ ਸੀ । ਜੋ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ‘ਤੇ ਜਿਉਣਾ ਪਸੰਦ ਕਰਦੀ ਹੈ। ਇਸ ਫ਼ਿਲਮ ਦੇ ਲਈ ਕੰਗਨਾ ਨੂੰ ਅਵਾਰਡ ਵੀ ਮਿਲਿਆ ਸੀ। 

Kangana Ranaut.jpg.jpg  ਵੋ ਲਮ੍ਹੇ

 ਕੰਗਨਾ ਰਣੌਤ ਦੀ ਇਹ ਫ਼ਿਲਮ ਰੋਮਾਂਟਿਕ ਡਰਾਮਾ ਫ਼ਿਲਮ ਸੀ । ਜੋ ਕਿ ਅਦਾਕਾਰਾ ਪਰਵੀਨ ਬਾਬੀ ਦੇ ਜੀਵਨ ‘ਤੇ ਅਧਾਰਿਤ ਸੀ । ਜਿਸ ‘ਚ ਪਰਵੀਨ ਦੇ ਮਹੇਸ਼ ਭੱਟ ਦੇ ਨਾਲ ਕਥਿਤ ਸਬੰਧਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਪਰਦੇ ਦੇ ਪਿੱਛੇ ਦੀ ਕਾਲੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ ।

ਫੈਸ਼ਨ 

ਫੈਸ਼ਨ ‘ਚ ਵੀ ਅਦਾਕਾਰਾ ਕੰਗਨਾ ਨੇ ਕਾਫੀ ਬੋਲਡ ਕਿਰਦਾਰ ਨਿਭਾਇਆ ਸੀ ।ਇਹ ਫ਼ਿਲਮ ਫੈਸ਼ਨ ਦੀ ਦੁਨੀਆ ਦੇ ਹਨੇਰੇ ਪੱਖ ਨੂੰ ਵਿਖਾਉਂਦੀ ਹੈ। ਫ਼ਿਲਮ ‘ਚ ਕੰਗਨਾ ਦਾ ਕਿਰਦਾਰ ਮਾਡਲ ਗੀਤਾਂਜਲੀ ਨਾਗਪਾਲ ਤੋਂ ਪ੍ਰੇਰਿਤ ਸੀ ਜੋ ਸੜਕਾਂ ‘ਤੇ ਭੀਖ ਮੰਗਦੀ ਨਜ਼ਰ ਆਈ ਸੀ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network