ਕੰਗਨਾ ਰਣੌਤ ਨੇ ਸਦਗੁਰੂ ਦੀ ਸਿਹਤ ਨੂੰ ਲੈ ਕੇ ਜਤਾਈ ਚਿੰਤਾ,ਕਿਹਾ ‘ਅਸੀਂ ਤੁਹਾਡੇ ਬਿਨ੍ਹਾਂ ਕੁਝ ਵੀ ਨਹੀਂ’

Written by  Shaminder   |  March 21st 2024 10:02 AM  |  Updated: March 21st 2024 10:05 AM

ਕੰਗਨਾ ਰਣੌਤ ਨੇ ਸਦਗੁਰੂ ਦੀ ਸਿਹਤ ਨੂੰ ਲੈ ਕੇ ਜਤਾਈ ਚਿੰਤਾ,ਕਿਹਾ ‘ਅਸੀਂ ਤੁਹਾਡੇ ਬਿਨ੍ਹਾਂ ਕੁਝ ਵੀ ਨਹੀਂ’

ਕੰਗਨਾ ਰਣੌਤ (Kangana Ranaut)ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ । ਬੀਤੇ ਦਿਨੀਂ ਸਦਗੁਰੂ ਵਾਸੂਦੇਵ ਜੀ ਦੀ ਸਿਹਤ ਖਰਾਬ ਹੋ ਗਈ । ਜਿਸ ਨੂੰ ਲੈ ਕੇ ਅਦਾਕਾਰਾ ਨੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸਦਗੁਰੂ ਅਸੀਂ ਤੁਹਾਡੇ ਤੋਂ ਬਿਨ੍ਹਾਂ ਕੁਝ ਵੀ ਨਹੀਂ’ ਇਸ ਤੋਂ ਇਲਾਵਾ ਅਦਾਕਾਰਾ ਨੇ ਇਸ ਪੋਸਟ ਸਦਗੁਰੂ ਦੇ ਲਈ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ ।

Kangana Ranaut 455.jpg

ਹੋਰ ਪੜ੍ਹੋ : ਸੀਰੀਅਸ ਸੀਨ ਫ਼ਿਲਮਾਉਂਦੇ ਹੋਏ ਨਹੀਂ ਰੁਕਿਆ ਨਿਸ਼ਾ ਬਾਨੋ ਤੇ ਰੌਸ਼ਨ ਪ੍ਰਿੰਸ ਦਾ ਹਾਸਾ, ਵੇਖੋ ਮਜ਼ੇਦਾਰ ਵੀਡੀਓ

ਸਦਗੁਰੂ ਦੀ ਹੋਈ ਦਿਮਾਗ ਦੀ ਸਰਜਰੀ 

ਸਦਗੁਰੂ ਜੱਗੀ ਵਾਸੂਦੇਵ ਜੀ ਦੀ ਬੀਤੇ ਦਿਨ ਇੰਦਰਪ੍ਰਸਥ ਅਪੋਲੋ ਹਸਪਤਾਲ ‘ਚ ਸਰਜਰੀ ਕੀਤੀ ਗਈ ਹੈ। ਖਬਰਾਂ ਮੁਤਾਬਕ ਉਨ੍ਹਾਂ ਦੇ ਦਿਮਾਗ ‘ਚ ਜੀਵਨ ਘਾਤਕ ਲਹੂ ਵਗਣ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਜੱਗੀ ਵਾਸੂਦੇਵ ਮਹਾਰਾਜ ਅਧਿਆਤਮਿਕ ਗੁਰੁ ਹਨ ਤੇ ਲੱਖਾਂ ਲੋਕ ਉਨ੍ਹਾਂ ਦੇ ਫਾਲੋਵਰਸ ਹਨ ।

Kangna Share post.jpg

ਕੰਗਨਾ ਰਣੌਤ ਦਾ ਵਰਕ ਫ੍ਰੰਟ 

ਕੰਗਨਾ ਰਣੌਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ । ਉਨ੍ਹਾਂ ਨੇ ਫੈਸ਼ਨ, ਕੁਈਨ, ਤੇਜਸ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਹਾਲ ਹੀ ‘ਚ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਪਰ ਇਨ੍ਹਾਂ ਫ਼ਿਲਮਾਂ ‘ਚ ਉਹ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ ਅਤੇ ਉਨ੍ਹਾਂ ਦੀਆਂ ਇਹ ਫ਼ਿਲਮਾਂ ਬਾਕਸ ਆਫਿਸ ‘ਤੇ ਮੁੱਧੇ ਮੂੰਹ ਡਿੱਗੀਆਂ ।

ਵਿਵਾਦਾਂ ਨਾਲ ਨਾਤਾ 

ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ ਰਿਹਾ ਹੈ ਅਤੇ ਅਕਸਰ ਆਪਣੇ ਬੜਬੋਲੇ ਸੁਭਾਅ ਦੇ ਕਾਰਨ ਕੰਗਨਾ ਚਰਚਾ ‘ਚ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਵੀ ਉਸ ਦਾ ਪੰਗਾ ਪਿਆ ਸੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਦੋਨਾਂ ਵਿਚਕਾਰ ਕੋਲਡ ਵਾਰ ਚੱਲਿਆ ਸੀ ।ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੇ ਦੌਰਾਨ ਅਦਾਕਾਰਾ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਵੀ ਚਰਚਾ ‘ਚ ਰਹੀ ਸੀ ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network