ਕੰਗਨਾ ਰਣੌਤ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰਨ ਵਾਲਿਆਂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਮੈਂ ਕਦੇ ਵਿਆਹਾਂ ‘ਚ ਡਾਂਸ ਨਹੀਂ ਕੀਤਾ’

Reported by: PTC Punjabi Desk | Edited by: Shaminder  |  March 05th 2024 05:07 PM |  Updated: March 05th 2024 05:07 PM

ਕੰਗਨਾ ਰਣੌਤ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰਨ ਵਾਲਿਆਂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਮੈਂ ਕਦੇ ਵਿਆਹਾਂ ‘ਚ ਡਾਂਸ ਨਹੀਂ ਕੀਤਾ’

 ਕੰਗਨਾ ਰਣੌਤ(Kangana Ranaut )ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੀ ਹੈ ।ਉਹ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ । ਹੁਣ ਉਸ ਨੇ ਮੁਕੇਸ਼ ਅੰਬਾਨੀ ਦੇ ਪੱਤਰ ਅਨੰਤ ਅੰਬਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਦੌਰਾਨ ਨੱਚਣ ਵਾਲੇ ਕਲਾਕਾਰਾਂ ‘ਤੇ ਨਿਸ਼ਾਨਾ ਸਾਧਿਆ ਹੈ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਨੋਟ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਸ ਨੇ ਲਿਖਿਆ ਹੈ ਅਤੇ ਲਤਾ ਮੰਗੇਸ਼ਕਰ ਦੀ ਇੱਕ ਸਟੋਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਕਿਵੇਂ ਕਰੋੜਾਂ ਰੁਪਏ ਮਿਲਣ ‘ਤੇ ਵੀ ਲਤਾ ਮੰਗੇਸ਼ਕਰ ਨੇ ਕਿਸੇ ਵੀ ਵਿਆਹ ‘ਚ ਪਰਫਾਰਮ ਨਹੀਂ ਸੀ ਕੀਤਾ ।

ਰਾਵਣ ਦਹਿਣ ਕਰਦੇ ਹੋਏ ਅਦਾਕਾਰਾ ਕੰਗਨਾ ਰਣੌਤ ਤੋਂ ਹੋਈ ਵੱਡੀ ਗਲਤੀ, ਸੋਸ਼ਲ ਮੀਡੀਆ ‘ਤੇ ਹੋ ਰਹੀ ਟਰੋਲ 

ਹੋਰ ਪੜ੍ਹੋ : ਸ਼ੁਭਕਰਨ ਦੀ ਯਾਦ ‘ਚ ਰਖਵਾਇਆ ਗਿਆ ਅਖੰਡ ਪਾਠ ਸਾਹਿਬ, ਗਾਇਕ ਰੇਸ਼ਮ ਸਿੰਘ ਅਨਮੋਲ ਨੇ ਸਾਂਝਾ ਕੀਤਾ ਵੀਡੀਓ

ਲਤਾ ਮੰਗੇਸ਼ਕਰ ਨਾਲ ਅਦਾਕਾਰਾ ਨੇ ਕੀਤੀ ਆਪਣੀ ਤੁਲਨਾ ਅਦਾਕਾਰਾ ਕੰਗਨਾ ਰਣੌਤ ਨੇ ਲਤਾ ਮੰਗੇਸ਼ਕਰ ਦੀ ਇੰਟਰਵਿਊ ਦਾ ਉਹ ਹਿੱਸਾ ਵੀ ਸ਼ੇਅਰ ਕੀਤਾ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ‘ਤੁਸੀਂ ਮੈਨੂੰ ੫ ਮਿਲੀਅਨ ਡਾਲਰ ਵੀ ਦਿਓ ਤਾਂ ਮੈਂ ਨਹੀਂ ਆਵਾਂਗੀ’।ਕੰਗਨਾ ਨੇ ਅੱਗੇ ਕਿਹਾ ਕਿ ‘ਮੈਂ ਆਰਥਿਕ ਤੰਗੀ ਤੋਂ ਗੁਜ਼ਰ ਰਹੀ ਹਾਂ।ਪਰ ਲਤਾ ਜੀ ਤੇ ਮੈਂ ਉਹ ਦੋ ਜਣੇ ਹਾਂ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ । ਪਰ ਮੈਨੂੰ ਜਿੰਨਾ ਮਰਜ਼ੀ ਲਾਲਚ ਦਿੱਤਾ ਗਿਆ ਹੋਵੇ । ਮੈਂ ਕਦੇ ਵਿਆਹਾਂ ‘ਚ ਡਾਂਸ ਨਹੀਂ ਕੀਤਾ’।

Untitled860×484px).jpg

ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ ਫੰਕਸ਼ਨ ‘ਚ ਕਈ ਸਿਤਾਰੇ ਪਹੁੰਚੇ ਸਨ । ਜਿਸ ‘ਚ ਦੀਪਿਕਾ ਪਾਦੂਕੋਣ,ਰਣਵੀਰ ਸਿੰਘ, ਕਰੀਨਾ ਕਪੂਰ ਸੈਫ ਅਲੀ ਖਾਨ ਸਣੇ ਕਈ ਸਿਤਾਰੇ ਪਹੁੰਚੇ ਸਨ ਤੇ ਆਪਣੇ ਡਾਂਸ ਦੇ ਨਾਲ ਸਮਾਂ ਬੰਨਿਆ ਸੀ ।ਇਸ ਤੋਂ ਇਲਾਵਾ ਹਾਲੀਵੁੱਡ ਗਾਇਕਾ ਰਿਹਾਨਾ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਗੀਤਾਂ ਦੇ ਨਾਲ ਰੌਣਕਾਂ ਲਗਾਈਆਂ ਸਨ । 

ਕੰਗਨਾ ਰਣੌਤ ਦਾ ਵਰਕ ਫ੍ਰੰਟ 

ਕੰਗਨਾ ਰਣੌਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਕੁਈਨ, ਫੈਸ਼ਨ, ਗੈਂਗਸਟਰ, ਸ਼ੂਟਆਊਟ ਐਟ ਵਡਾਲਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਕੰਗਨਾ ਰਣੌਤ ਦੀਆਂ ਹਾਲ ਹੀ ‘ਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਪਰ ਬਾਕਸ ਆਫ਼ਿਸ ‘ਤੇ ਇਹ ਫ਼ਿਲਮਾਂ ਜ਼ਿਆਦਾ ਕਮਾਲ ਨਹੀਂ ਸਨ ਕਰ ਪਾਈਆਂ । 

  

   

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network