ਸੀਰੀਅਸ ਸੀਨ ਫ਼ਿਲਮਾਉਂਦੇ ਹੋਏ ਨਹੀਂ ਰੁਕਿਆ ਨਿਸ਼ਾ ਬਾਨੋ ਤੇ ਰੌਸ਼ਨ ਪ੍ਰਿੰਸ ਦਾ ਹਾਸਾ, ਵੇਖੋ ਮਜ਼ੇਦਾਰ ਵੀਡੀਓ

Written by  Shaminder   |  March 21st 2024 08:02 AM  |  Updated: March 21st 2024 08:02 AM

ਸੀਰੀਅਸ ਸੀਨ ਫ਼ਿਲਮਾਉਂਦੇ ਹੋਏ ਨਹੀਂ ਰੁਕਿਆ ਨਿਸ਼ਾ ਬਾਨੋ ਤੇ ਰੌਸ਼ਨ ਪ੍ਰਿੰਸ ਦਾ ਹਾਸਾ, ਵੇਖੋ ਮਜ਼ੇਦਾਰ ਵੀਡੀਓ

ਨਿਸ਼ਾ ਬਾਨੋ (Nisha Bano) ਅਤੇ ਰੌਸ਼ਨ ਪ੍ਰਿੰਸ (Roshan Prince) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਸ਼ਾ ਬਾਨੋ ਰੌਸ਼ਨ ਪ੍ਰਿੰਸ ਦੇ ਨਾਲ ਕਿਸੇ ਫ਼ਿਲਮ ਦੇ ਸੀਨ ‘ਚ ਸੀਰੀਅਸ ਸ਼ਾਟ ਦੇ ਰਹੀ ਸੀ । ਪਰ ਇਸੇ ਦੌਰਾਨ ਦੋਵਾਂ ਦਾ ਹਾਸਾ ਨਿਕਲ ਜਾਂਦਾ ਹੈ। ਵਾਰ ਵਾਰ ਸ਼ਾਟਸ ਲੈਣ ਦੇ ਬਾਵਜੂਦ ਇਹ ਸ਼ਾਟ ਮੁਕੰਮਲ ਨਹੀਂ ਹੋ ਪਾਉਂਦਾ । ਜਿਸ ਤੋਂ ਬਾਦ ਨਿਸ਼ਾ ਬਾਨੋ ਕਹਿੰਦੀ ਹੈ ਕਿ ਇਹ ਸੀਨ ਸਾਡੇ ਤੋਂ ਨਹੀਂ ਹੋ ਪਾਉਣਾ ।

Nisha Bano (2).jpg

ਹੋਰ ਪੜ੍ਹੋ : ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੀ ਹੈ ਅਦਾਕਾਰਾ ਅਰੂੰਧਤੀ ਨਾਇਰ, ਆਰਥਿਕ ਮਦਦ ਦੀ ਕੀਤੀ ਮੰਗ

ਸੋਸ਼ਲ ਮੀਡੀਆ ਤੇ ਫੈਨਸ ਨੇ ਦਿੱਤੇ ਰਿਐਕਸ਼ਨ 

ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।ਕਈਆਂ ਨੇ ਹਾਸੇ ਵਾਲੇ ਇਮੋਜੀ ਪੋਸਟ ਕੀਤੇ ਹਨ ਜਦੋਂਕਿ ਇੱਕ ਫੈਨ ਨੇ ਕਿਹਾ ਦਸ ਦਸ ਸੈਕਿੰਡ ਦੇ ਸੀਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਆ । ਸਾਡੇ ਵਰਗੇ ਇਕ ਮਿੰਟ ‘ਚ ਕਹਿ ਦਿੰਦੇ ਗੱਲ ਨੀ ਬਣੀ।ਇੱਕ ਹੋਰ ਨੇ ਲਿਖਿਆ ‘ਸੋ ਕਿਊਟ’। ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਰਿਐਕਸ਼ਨ ਦਿੱਤੇ ਹਨ। 

Roshan Prince React on ludhiana temple incident.gifਨਿਸ਼ਾ ਬਾਨੋ ਦਾ ਵਰਕ ਫ੍ਰੰਟ 

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਫ਼ਿਲਮ ‘ਨਿੱਕਾ ਜ਼ੈਲਦਾਰ’ ‘ਚ ਨਿਭਾਏ ਗਏ ਸ਼ਾਂਤੀ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ । ਇਸ ਤੋਂ ਇਲਾਵਾ ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ‘ਚ ਵੀ ਉਸ ਦੀ ਅਦਾਕਾਰੀ ਦੀ ਬਹੁਤ ਤਾਰੀਫ ਹੋਈ ਸੀ । 

ਰੌਸ਼ਨ ਪ੍ਰਿੰਸ ਦਾ ਵਰਕ ਫ੍ਰੰਟ 

ਰੌਸ਼ਨ ਪ੍ਰਿੰਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network