ਕਰਣ ਦਿਓਲ ਅਤੇ ਦ੍ਰਿਸ਼ਾ ਹਨੀਮੂਨ ਤੋਂ ਬਾਅਦ ਮੁੰਬਈ ਪਰਤੇ, ਵੀਡੀਓ ਹੋ ਰਿਹਾ ਵਾਇਰਲ

ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਹਨੀਮੂਨ ਤੋਂ ਬਾਅਦ ਭਾਰਤ ਪਰਤ ਆਏ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਾ ਅਤੇ ਕਰਣ ਦੇ ਦੇਸ਼ ਪਰਤਦਿਆਂ ਹੀ ਫੋਟੋਗ੍ਰਾਫਰਸ ‘ਚ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਹੋੜ ਲੱਗ ਗਈ ।

By  Shaminder July 14th 2023 05:15 PM

ਕਰਣ ਦਿਓਲ (Karan Deol) ਅਤੇ ਦ੍ਰਿਸ਼ਾ ਅਚਾਰੀਆ ਹਨੀਮੂਨ ਤੋਂ ਬਾਅਦ ਭਾਰਤ ਪਰਤ ਆਏ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਾ ਅਤੇ ਕਰਣ ਦੇ ਦੇਸ਼ ਪਰਤਦਿਆਂ ਹੀ ਫੋਟੋਗ੍ਰਾਫਰਸ ‘ਚ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਹੋੜ ਲੱਗ ਗਈ । ਦੋਵਾਂ ਨੇ ਮੁਸਕਰਾਉਂਦੇ ਹੋਏ ਪਪਰਾਜ਼ੀ ਦਾ ਸ਼ੁਕਰੀਆ ਅਦਾ ਕੀਤਾ । ਕਰਣ ਦਿਓਲ ਅਤੇ ਦ੍ਰਿਸ਼ਾ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਫਿਰ ਅਫਰੀਕਾ ਸਫ਼ਾਰੀ ‘ਚ ਘੁੰਮਦੇ ਹੋਏ ਨਜ਼ਰ ਆਏ ਸਨ । 



ਹੋਰ ਪੜ੍ਹੋ : ਅਰਮਾਨ ਢਿੱਲੋਂ ਨੇ ਪਿਤਾ ਕੁਲਵਿੰਦਰ ਢਿੱਲੋਂ ਦੇ ਗੀਤ ‘ਤੇ ਦਿੱਤੀ ਪਰਫਾਰਮੈਂਸ, ਦਰਸ਼ਕਾਂ ਨੂੰ ਯਾਦ ਆਇਆ ਅਰਮਾਨ ਦਾ ਪਿਤਾ ਕੁਲਵਿੰਦਰ ਢਿੱਲੋਂ, ਵੇਖੋ ਵੀਡੀਓ

ਕੁਝ ਦਿਨ ਪਹਿਲਾਂ ਹੋਇਆ ਸੀ ਵਿਆਹ

ਅਦਾਕਾਰ ਕਰਣ ਦਿਓਲ ਨੇ ਆਪਣੀ ਗਰਲ ਫ੍ਰੈਂਡ ਦ੍ਰਿਸ਼ਾ ਦੇ ਨਾਲ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਪਿਤਾ ਸੰਨੀ ਦਿਓਲ ਅਤੇ ਕਰਣ ਦਿਓਲ ਨੇ ਇਸ ਵਿਆਹ ‘ਚ ਖੂਬ ਭੰਗੜਾ ਪਾਇਆ ਸੀ ਅਤੇ ਚਾਚਾ ਬੌਬੀ ਦਿਓਲ ਵੀ ਪਤਨੀ ਤਾਨੀਆ ਦੇ ਨਾਲ ਡਾਂਸ ਕਰਦਾ ਹੋਇਆ ਦਿਖਾਈ ਦਿੱਤਾ ਸੀ ।


ਰਿਸੈਪਸ਼ਨ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ । ਜਿਸ ‘ਚ ਪ੍ਰੇਮ ਚੋਪੜਾ ਸ਼ਤਰੂਘਨ ਸਿਨ੍ਹਾ, ਅਨੁਪਮ ਖੇਰ, ਸਲਮਾਨ ਖ਼ਾਨ ਸਣੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।


ਕਰਣ ਦਿਓਲ ਵੀ ਪਿਤਾ ਵਾਂਗ ਵਧੀਆ ਅਦਾਕਾਰ 

ਅਦਾਕਾਰ ਕਰਣ ਦਿਓਲ ਵੀ ਆਪਣੇ ਪਿਤਾ ਵਾਂਗ ਵਧੀਆ ਅਦਾਕਾਰ ਹਨ । ਉਹਨਾਂ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਕੁਝ ਸਮਾਂ ਪਹਿਲਾਂ ਆਈ ਸੀ । ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਖ਼ਾਸ ਕਮਾਲ ਨਹੀਂ ਸੀ ਕਰ ਪਾਈ । ਪਰ ਇਸ ਫ਼ਿਲਮ ਦੇ ਨਾਲ ਇੰਡਸਟਰੀ ‘ਚ ਕਰਣ ਦਿਓਲ ਨੇ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ । 

  View this post on Instagram

A post shared by Viral Bhayani (@viralbhayani)








Related Post