ਅਦਾਕਾਰ ਸਲਮਾਨ ਖ਼ਾਨ ਦੇ ਕਤਲ ਲਈ ਲਾਰੈਂਸ ਬਿਸ਼ਨੋਈ ਨੇ ਦਿੱਤੀ ਸੀ ਮੋਟੀ ਰਕਮ, ਹੋਇਆ ਵੱਡਾ ਖੁਲਾਸਾ

ਅਦਾਕਾਰ ਸਲਮਾਨ ਖ਼ਾਨ ਪਿਛਲੇ ਕਾਫੀ ਸਮੇਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਹੈ। ਜਿਸ ਨੂੰ ਲੈ ਕੇ ਆਏ ਦਿਨ ਕਈ ਖੁਲਾਸੇ ਹੋ ਰਹੇ ਹਨ । ਪੁਲਿਸ ਦੇ ਵੱਲੋਂ ਦਾਇਰ ਕੀਤੇ ਗਏ ਅਰੋਪ ਪੱਤਰ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਆਪਣੇ ਛੇ ਸ਼ੂਟਰਾਂ ਨੂੰ ਅਦਾਕਾਰ ਦੇ ਕਤਲ ਕਰਨ ਦੇ ਲਈ ਮੋਟੀ ਰਕਮ ਦਿੱਤੀ ਸੀ।

By  Shaminder August 1st 2024 01:22 PM

ਅਦਾਕਾਰ ਸਲਮਾਨ ਖ਼ਾਨ (Salman khan) ਪਿਛਲੇ ਕਾਫੀ ਸਮੇਂ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ‘ਤੇ ਹੈ। ਜਿਸ ਨੂੰ ਲੈ ਕੇ ਆਏ ਦਿਨ ਕਈ ਖੁਲਾਸੇ ਹੋ ਰਹੇ ਹਨ । ਪੁਲਿਸ ਦੇ ਵੱਲੋਂ ਦਾਇਰ ਕੀਤੇ ਗਏ ਅਰੋਪ ਪੱਤਰ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਆਪਣੇ ਛੇ ਸ਼ੂਟਰਾਂ ਨੂੰ ਅਦਾਕਾਰ ਦੇ ਕਤਲ ਕਰਨ ਦੇ ਲਈ ਮੋਟੀ ਰਕਮ ਦਿੱਤੀ ਸੀ। ਦੱਸ ਦਈਏ ਕਿ ਅਦਾਕਾਰ ਦੇ ਅਪਾਰਟਮੈਂਟ ‘ਤੇ ਅਪ੍ਰੈਲ ਮਹੀਨੇ ‘ਚ ਦੋ ਜਣਿਆਂ ਨੇ ਫਾਈਰਿੰਗ ਕੀਤੀ ਸੀ ।

ਹੋਰ ਪੜ੍ਹੋ  : ਸਤਿੰਦਰ ਸੱਤੀ ਨੇ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਤੇਰੀ ਗੋਦ ‘ਚ ਆ ਕੇ ਮਿਲ ਜਾਂਦਾ ਹੈ ਸਵਰਗ ਮਾਂ’

ਜਿਸ ਤੋਂ ਬਾਅਦ ਅਦਾਕਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਕੀਤੀ ਸੀ । ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਗੋਲੀਆਂ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਸਨ । ਜਿਸ ਤੋਂ ਬਾਅਦ ਪੁਲਿਸ ਨੇ ਦੀ ਚਾਰਜਸ਼ੀਟ ‘ਚ ਇਸ ਮਾਮਲੇ ਨੂੰ ਲੈ ਕੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ ।ਜਿਸ ‘ਚ ਇਹ ਖੁਲਾਸਾ ਹੋਇਆ ਹੈ ਕਿ ਸਲਮਾਨ ਖ਼ਾਨ ਦਾ ਕਤਲ ਕਰਵਾਉਣ ਦੇ ਲਈ  ਲਾਰੈਂਸ ਨੇ ਛੇ ਜਣਿਆਂ ਨੂੰ ਵੀਹ ਲੱਖ ਰੁਪਏ ਦਿੱਤੇ ਸਨ। 

ਇਸ ਤੋਂ ਪਹਿਲਾਂ ਪਨਵੈਲ ਫਾਰਮ ਹਾਊਸ ‘ਤੇ ਕੀਤੀ ਸੀ ਰੇਕੀ 

ਅਪੈ੍ਰਲ ‘ਚ ਹੋਈ ਸਲਮਾਨ ਖ਼ਾਨ ਦੇ ਘਰ ‘ਤੇ ਹੋਈ ਫਾਈਰਿੰਗ ਦਾ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਲਮਾਨ ਖ਼ਾਨ ਦੇ ਪਨਵੈਲ ਫਾਰਮ ਹਾਊਸ ‘ਤੇ ਕੁਝ ਲੋਕਾਂ ਦੇ ਵੱਲੋਂ ਰੇਕੀ ਕੀਤੀ ਗਈ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਵਧਾਈ ਗਈ ਸੀ । 

View this post on Instagram

A post shared by Salman Khan (@beingsalmankhan)


   

 




Related Post