ਸਲਮਾਨ ਖ਼ਾਨ ਨੇ ਮਨਾਇਆ ਆਪਣੀ ਖ਼ਾਸ ਦੋਸਤ ਲੂਲੀਆ ਵੰਤੂਰ ਦਾ ਜਨਮ ਦਿਨ, ਮੀਕਾ ਸਿੰਘ ਨੇ ਵੀ ਲਾਈਆਂ ਰੌਣਕਾਂ
ਸਲਮਾਨ ਖ਼ਾਨ ਨੇ ਆਪਣੀ ਦੋਸਤ ਯੂਲੀਆ ਵੰਤੂਰ ਦਾ ਜਨਮ ਦਿਨ ਮਨਾਇਆ ਜਿਸ ਦੀਆਂ ਤਸਵੀਰਾਂ ਵੀ ਮੀਕਾ ਸਿੰਘ ਨੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਪੁੱਜੀਆਂ ਸਨ ।
ਸਲਮਾਨ ਖ਼ਾਨ ਨੇ ਮਨਾਇਆ ਆਪਣੀ ਖ਼ਾਸ ਦੋਸਤ ਲੂਲੀਆ ਵੰਤੂਰ ਦਾ ਜਨਮ ਦਿਨ, ਮੀਕਾ ਸਿੰਘ ਨੇ ਵੀ ਲਾਈਆਂ ਰੌਣਕਾਂ
ਸਲਮਾਨ ਖ਼ਾਨ (Salman Khan) ਨੇ ਆਪਣੀ ਦੋਸਤ ਲੂਲੀਆ ਵੰਤੂਰ ਦਾ ਜਨਮ ਦਿਨ ਮਨਾਇਆ ਜਿਸ ਦੀਆਂ ਤਸਵੀਰਾਂ ਵੀ ਮੀਕਾ ਸਿੰਘ ਨੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਪੁੱਜੀਆਂ ਸਨ । ਇਸ ਪਾਰਟੀ ‘ਚ ਗਾਇਕ ਮੀਕਾ ਸਿੰਘ ਵੀ ਪੁੱਜੇ ਸਨ ਅਤੇ ਪਾਰਟੀ ‘ਚ ਖੂਬ ਮਸਤੀ ਕਰਦੇ ਹੋਏ ਦਿਖਾਈ ਦਿੱਤੇ । ਮੀਕਾ ਸਿੰਘ ਨੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਯੂਲੀਆ ਵੰਤੂਰ ਸਲਮਾਨ ਖ਼ਾਨ ਦੇ ਨਾਲ ਨਜ਼ਰ ਆ ਰਹੀ ਹੈ। ਇੱਕ ਤਸਵੀਰ ‘ਚ ਸਲਮਾਨ ਖ਼ਾਨ ਮੀਕਾ ਸਿੰਘ ਨੂੰ ਆਪਣੇ ਗਲ ਨਾਲ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਸਲਮਾਨ ਖ਼ਾਨ ਤੇ ਮੀਕਾ ਸਿੰਘ ਦੀ ਦੋਸਤੀ
ਸਲਮਾਨ ਖ਼ਾਨ ਤੇ ਮੀਕਾ ਸਿੰਘ ਦੀ ਦੋਸਤੀ ਬਹੁਤ ਗੂੜ੍ਹੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ । ਅਕਸਰ ਹੀ ਮੀਕਾ ਸਿੰਘ ਸਲਮਾਨ ਖ਼ਾਨ ਦੇ ਨਾਲ ਦੋਸਤੀ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਉਂਦੇ ਹਨ।ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਇੰਡਸਟਰੀ ਨੂੰ ਦਿੱਤੇ ਹਨ ।
_8171673c2230ecce626cb0460bd901fb_1280X720.webp)
ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾ ਚੁੱਕੇ ਹਨ।ਸਲਮਾਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਵੀ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
