Thursday, 28th of May 2026

ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਦੀ ਪਤਨੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਨੇ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਹ ਰਾਜ ਬਰਾੜ ਨੂੰ ਮਿਸ ਕਰਦੇ ਹੋਏ ਨਜ਼ਰ ਆਏ।

Reported by: PTC Punjabi Desk | Edited by: Shaminder  |  July 26th 2024 10:38 AM |  Updated: July 26th 2024 11:06 AM

ਗਾਇਕ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਗਾਇਕ ਰਾਜ ਬਰਾੜ (Raj brar) ਦੀ ਪਤਨੀ ਬਿੰਦੂ ਬਰਾੜ ਦਾ ਅੱਜ ਜਨਮ ਦਿਨ (Wife Birthday) ਹੈ। ਇਸ ਮੌਕੇ ‘ਤੇ ਗਾਇਕ ਦੀ ਪਤਨੀ ਬਿੰਦੂ ਬਰਾੜ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਸੱਚੀ ਗੱਲ ਤਾਂ ਇਹ ਹੈ ਕਿ ਨਾਂ ਇਹ ਜਨਮ ਦੁਬਾਰਾ ਮਿਲਣਾ ਨਾਂ ਤੂੰ । ਫਿਰ ਵੀ ਜਨਮ ਦਿਨ ਮੁਬਾਰਕ ਮੈਨੂੰ’। ਜਿਉਂ ਹੀ ਬਿੰਦੂ ਬਰਾੜ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਰਾਜ ਬਰਾੜ ਦੇ ਦਿਹਾਂਤ ਤੋਂ ਬਾਅਦ ਬਿੰਦੂ ਬਰਾੜ ਨੇ ਇੱਕਲਿਆਂ ਹੀ ਆਪਣੇ ਦੋਵਾਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਹੈ। ਜਦੋਂ ਰਾਜ ਬਰਾੜ ਦਾ ਦਿਹਾਂਤ ਹੋਇਆ ਸੀ ।

ਹੋਰ ਪੜ੍ਹੋ  : ਸੁਰਿੰਦਰ ਛਿੰਦਾ ਦੀ ਅੱਜ ਹੈ ਬਰਸੀ, ਜਾਣੋ ਸੁਰਿੰਦਰਪਾਲ ਸਿੰਘ ਤੋਂ ਕਿਵੇਂ ਬਣੇ ਸੁਰਿੰਦਰ ਛਿੰਦਾ

ਉਸ ਵੇਲੇ ਸਵੀਤਾਜ ਤੇ ਜੋਸ਼ ਬਰਾੜ ਬਹੁਤ ਛੋਟੇ ਸਨ । ਰਾਜ ਬਰਾੜ ਪੰਜਾਬੀ ਇੰਡਸਟਰੀ ਦੇ ਸਿਰਮੌਰ ਕਲਾਕਾਰਾਂ ਚੋਂ ਇੱਕ ਸਨ ਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ । ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

ਧੀ ਸਵੀਤਾਜ ਬਰਾੜ ਪਿਤਾ ਦੇ ਸੁਫ਼ਨਿਆਂ ਨੂੰ ਕਰ ਰਹੀ ਪੂਰਾ 

ਦੱਸ ਦਈਏ ਕਿ ਰਾਜ ਬਰਾੜ ਦੀ ਧੀ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਇਸ ਤੋਂ ਇਲਾਵਾ ਪੁੱਤਰ ਜੋਸ਼ ਬਰਾੜ ਵੀ ਮਾਡਲਿੰਗ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ।  

- PTC PUNJABI


Popular Posts