ਸਤਿੰਦਰ ਸੱਤੀ ਨੇ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ‘ਤੇਰੀ ਗੋਦ ‘ਚ ਆ ਕੇ ਮਿਲ ਜਾਂਦਾ ਹੈ ਸਵਰਗ ਮਾਂ’
ਸਤਿੰਦਰ ਸੱਤੀ (Satinder Satti) ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸੱਤੀ ਆਪਣੀ ਮਾਂ ਦੇ ਨਾਲ ਬੈਠੇ ਚਾਹ ਦਾ ਮਜ਼ਾ ਲੈ ਰਹੇ ਹਨ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਮੇਰੀ ਖ਼ਾਹਿਸ਼ ਹੈ ਕਿ ਫਿਰ ਤੋਂ ਮੈਂ ਮਾਂ ਨਾਲ ਇੰਝ ਲਿਪਟਾ ਕਿ ਬੱਚਾ ਹੋ ਜਾਂਵਾਂ’।ਇਸ ਦੇ ਨਾਲ ਹੀ ਗਾਇਕਾ ਨੇ ਇਸ ਵੀਡੀਓ ‘ਤੇ ਲਿਖਿਆ ‘ਸਵਰਗਾਂ ਨੂੰ ਸਵਰਗ ਜਾ ਮਿਲਦੇ ਮਾਂਏਂ ਤੇਰੀ ਗੋਦ ‘ਚ ਆ ਕੇ’ । ਇਸ ਵੀਡੀਓ ‘ਤੇ ਫੈਨਸ ਵੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਨੂੰ ਮਾਂ ਧੀ ਦਾ ਇਹ ਅੰਦਾਜ਼ ਵੀ ਬਹੁਤ ਪਿਆਰਾ ਲੱਗ ਰਿਹਾ ਹੈ।
ਹੋਰ ਪੜ੍ਹੋ : ਸੁਰਵੀਨ ਚਾਵਲਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ
ਸਤਿੰਦਰ ਸੱਤੀ ਦਾ ਵਰਕ ਫ੍ਰੰਟ
ਸਤਿੰਦਰ ਸੱਤੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਤੌਰ ਐਂਕਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ।
ਸਤਿੰਦਰ ਸੱਤੀ ਨੂੰ ਬਹੁਮੁਖੀ ਪ੍ਰਤਿਭਾ ਦਾ ਧਨੀ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ । ਕਿਉਂਕਿ ਉਹ ਜਿੱਥੇ ਕਾਮਯਾਬ ਅਦਾਕਾਰਾ ਹਨ, ਉੱਥੇ ਹੀ ਇੱਕ ਕਾਮਯਾਬ ਗਾਇਕਾ ਵੀ ਹਨ।ਉਨ੍ਹਾਂ ਨੇ ਹਾਲ ਹੀ ਵਕਾਲਤ ਦੀ ਡਿਗਰੀ ਵੀ ਪਾਸ ਕੀਤੀ ਹੈ। ਜੋ ਕਿ ਕੈਨੇਡਾ ਦੀ ਯੂਨੀਵਰਸਿਟੀ ਦੇ ਵੱਲੋਂ ਉਨ੍ਹਾਂ ਨੂੰ ਮਿਲੀ ਸੀ ।
- PTC PUNJABI