ਮਲਾਇਕਾ ਅਰੋੜਾ ਟ੍ਰੈਡੀਸ਼ਨਲ ਲੁੱਕ ‘ਚ ਦਿਖੀ ਬੇਹੱਦ ਖੂਬਸੂਰਤ, ਫੈਨਸ ਨੂੰ ਆ ਰਿਹਾ ਅਦਾਕਾਰਾ ਦਾ ਅੰਦਾਜ਼ ਪਸੰਦ

ਮਲਾਇਕਾ ਅਰੋੜਾ ਨੂੰ ਅਕਸਰ ਤੁਸੀਂ ਵੈਸਟਨ ਡਰੈੱਸਾਂ ‘ਚ ਵੇਖਿਆ ਹੋਵੇਗਾ । ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਅਦਾਕਾਰਾ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆਈ ਹੋਵੇ । ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਮਲਾਇਕਾ ਅਰੋੜਾ ਪੀਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ ।

By  Shaminder August 29th 2023 11:34 AM

ਮਲਾਇਕਾ ਅਰੋੜਾ (Malaika Arora) ਨੂੰ ਅਕਸਰ ਤੁਸੀਂ ਵੈਸਟਨ ਡਰੈੱਸਾਂ ‘ਚ ਵੇਖਿਆ ਹੋਵੇਗਾ । ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਅਦਾਕਾਰਾ ਰਿਵਾਇਤੀ ਪਹਿਰਾਵੇ ‘ਚ ਨਜ਼ਰ ਆਈ ਹੋਵੇ । ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਮਲਾਇਕਾ ਅਰੋੜਾ ਪੀਲੇ ਰੰਗ ਦੇ ਸੂਟ ‘ਚ ਨਜ਼ਰ ਆ ਰਹੀ ਹੈ ।ਫੈਨਸ ਨੂੰ ਅਦਾਕਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ :  ਫ਼ਿਲਮ ‘ਬੂਹੇ ਬਾਰੀਆਂ’ ਦਾ ਨਵਾਂ ਗੀਤ ‘ਚਿਮਟਾ’ ਜਸਵਿੰਦਰ ਬਰਾੜ ਦੀ ਆਵਾਜ਼ ‘ਚ ਰਿਲੀਜ਼

ਅਦਾਕਾਰਾ ਨੇ ਪੀਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ ਅਤੇ ਕਾਲੇ ਰੰਗ ਦਾ ਚਸ਼ਮਾ ਲਗਾਇਆ ਹੋਇਆ ਹੈ । ਸੂਟ ਦੇ ਨਾਲ ਉਨ੍ਹਾਂ ਨੇ ਲਾਲ ਰੰਗ ਦੀ ਬਿੰਦੀ ਲਗਾਈ ਹੋਈ ਹੈ ।ਜੋ ਕਿ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਹੈ ।ਇਸ ਮੌਕੇ ‘ਤੇ ਅਦਾਕਾਰਾ ਦੇ ਨਾਲ ਉਸ ਦੀ ਭੈਣ ਅੰਮ੍ਰਿਤਾ ਅਰੋੜਾ ਵੀ ਨਜ਼ਰ ਆ ਰਹੀ ਸੀ । 

ਹਾਲ ਹੀ ‘ਚ ਅਰਜੁਨ ਕਪੂਰ ਤੋਂ ਵੱਖ ਹੋਣ ਦੀਆਂ ਆਈਆਂ ਖ਼ਬਰਾਂ

 ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੀਆਂ ਹਾਲ ਹੀ ‘ਚ ਵੱਖ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਦੋਵਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । ਦੋਵੇਂ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਕੁਝ ਸਮਾਂ ਪਹਿਲਾਂ ਹੀ ਦੋਨਾਂ ਦੇ ਵਿਆਹ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । 

View this post on Instagram

A post shared by Viral Bhayani (@viralbhayani)





Related Post