ਟੀ-ਸੀਰੀਜ਼ ਕੰਪਨੀ ਦੇ ਮਾਲਕ ਕ੍ਰਿਸ਼ਨ ਕੁਮਾਰ ਦੀ ਧੀ ਦੇ ਅੰਤਿਮ ਸਸਕਾਰ ‘ਤੇ ਪਹੁੰਚੇ ਕਈ ਸਿਤਾਰੇ, ਪ੍ਰਾਰਥਨਾ ਸਭਾ ‘ਚ ਸਿਤਾਰਿਆਂ ਨੇ ਦਿੱਤੀ ਅੰਤਿਮ ਸ਼ਰਧਾਂਜਲੀ

ਬੀਤੇ ਦਿਨੀਂ ਟੀ-ਸੀਰੀਜ਼ ਕੰਪਨੀ ਦੇ ਮਾਲਕ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ । ਉਨ੍ਹਾਂ ਦੀ 20 ਸਾਲਾਂ ਦੀ ਧੀ ਤਿਸ਼ਾ ਦਾ ਦਿਹਾਂਤ ਹੋ ਗਿਆ ਸੀ । ਤਿਸ਼ਾ ਦੇ ਅੰਤਿਮ ਸਸਕਾਰ ਦੇ ਮੌਕੇ ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੀ ਪ੍ਰਾਰਥਨਾ ਸਭਾ ‘ਚ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ।

By  Shaminder July 24th 2024 04:10 PM

ਬੀਤੇ ਦਿਨੀਂ ਟੀ-ਸੀਰੀਜ਼ ਕੰਪਨੀ ਦੇ ਮਾਲਕ  ਕ੍ਰਿਸ਼ਨ ਕੁਮਾਰ (Karishan Kumar)  ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ । ਉਨ੍ਹਾਂ ਦੀ 20 ਸਾਲਾਂ ਦੀ ਧੀ ਤਿਸ਼ਾ ਦਾ ਦਿਹਾਂਤ ਹੋ ਗਿਆ ਸੀ । ਤਿਸ਼ਾ ਦੇ ਅੰਤਿਮ ਸਸਕਾਰ ਦੇ ਮੌਕੇ ਬਾਲੀਵੁੱਡ ਇੰਡਸਟਰੀ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੇ ਲਈ ਰੱਖੀ ਪ੍ਰਾਰਥਨਾ ਸਭਾ ‘ਚ ਵੀ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਭੂ ਚਰਨਾਂ ‘ਚ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ । 

ਹੋਰ ਪੜ੍ਹੋ  : ਪਾਇਲ ਮਲਿਕ ਦੇ ਵੱਲੋਂ ਤਲਾਕ ਦੇ ਐਲਾਨ ਤੋਂ ਬਾਅਦ ਅਰਮਾਨ ਮਲਿਕ ਦੀ ਸੱਸ ਨੇ ਦਿੱਤੀ ਨਸੀਹਤ, ਕਿਹਾ ‘ਆਪਣਾ ਘਰ ਖਰਾਬ ਨਾ ਕਰ’

ਟੀ ਸੀਰੀਜ਼ ਕੰਪਨੀ ਦੇ ਸਹਿ ਮਾਲਕ ਵੀ ਹਨ ਕ੍ਰਿਸ਼ਨ ਕੁਮਾਰ 

ਦੱਸ ਦਈਏ ਕਿ ਕ੍ਰਿਸ਼ਨ ਕੁਮਾਰ ਨੇ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ ਅਤੇ ਉਹ ਟੀ-ਸੀਰੀਜ਼ ਕੰਪਨੀ ਦੇ ਸਹਿ ਮਾਲਕ ਵੀ ਹਨ । ਪ੍ਰੇਅਰ ਮੀਟ ‘ਚ ਕਾਰਤਿਕ ਆਰੀਅਨ, ਬੌਬੀ ਦਿਓਲ ਸਣੇ ਕਈ ਸਿਤਾਰੇ ਸ਼ਮਿਲ ਹੋਏ । ਸੋਨੂੰ ਸੂਦ ਤਾਂ ਕ੍ਰਿਸ਼ਨ ਕੁਮਾਰ ਦੇ ਪੈਰਾਂ ‘ਚ ਸਿਰ ਧਰ ਕੇ ਭਾਵੁਕ ਹੋ ਗਏ । ਜਿਸ ਤੋਂ ਬਾਅਦ ਪੂਰਾ ਮਾਹੌਲ ਭਾਵੁਕ ਹੋ ਗਿਆ । 

View this post on Instagram

A post shared by Voompla (@voompla)



ਕੈਂਸਰ ਦੇ ਨਾਲ ਪੀੜਤ ਸੀ ਤਿਸ਼ਾ 

ਖ਼ਬਰਾਂ ਮੁਤਾਬਕ ਤਿਸ਼ਾ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਅਤੇ ਮੀਡੀਆ ਰਿਪੋਟਸ ਦੇ ਮੁਤਾਬਕ ਉਸ ਦਾ ਜਰਮਨੀ ‘ਚ ਇਲਾਜ ਚੱਲ ਰਿਹਾ ਸੀ ।ਹਾਲਾਂਕਿ ਉਸ ਦੀ ਬਿਮਾਰੀ ਦੇ ਬਾਰੇ ਪਰਿਵਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ ।ਬੜੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਤਿਸ਼ਾ ਨੂੰ ਬਚਾਇਆ ਨਹੀਂ ਜਾ ਸਕਿਆ । 

View this post on Instagram

A post shared by Voompla (@voompla)


  



Related Post