ਅੱਜ ਕੱਲ੍ਹ ਇਸ ਤਰ੍ਹਾਂ ਦਿਨ ਗੁਜ਼ਾਰ ਰਹੇ ਨੇ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ,ਆਪਣੀ ਫ਼ਿਲਮ ਦੇ ਗਾਣਿਆਂ ਕਰਕੇ ਹੋਏ ਸਨ ਹਿੱਟ

Reported by: PTC Punjabi Desk | Edited by: Shaminder  |  October 31st 2019 10:23 AM |  Updated: October 31st 2019 10:23 AM

ਅੱਜ ਕੱਲ੍ਹ ਇਸ ਤਰ੍ਹਾਂ ਦਿਨ ਗੁਜ਼ਾਰ ਰਹੇ ਨੇ ਗੁਲਸ਼ਨ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ,ਆਪਣੀ ਫ਼ਿਲਮ ਦੇ ਗਾਣਿਆਂ ਕਰਕੇ ਹੋਏ ਸਨ ਹਿੱਟ

ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਟੀਸੀਰੀਜ਼ ਦੇ ਮਾਲਕ ਸਵਰਗਵਾਸੀ ਗੁਲਸ਼ਨ ਕੁਮਾਰ ਦੇ ਭਰਾ ਦੇ ਕ੍ਰਿਸ਼ਨ ਕੁਮਾਰ ਨਾਲ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਂਨ੍ਹਾਂ ਦੇ ਨਾਲ ਹੋਰ ਵੀ ਇੱਕ ਸ਼ਖਸ ਨਜ਼ਰ ਆ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B4QN79lHq-v/

ਇਸ ਵੀਡੀਓ 'ਚ ਕ੍ਰਿਸ਼ਨ ਕੁਮਾਰ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਕ੍ਰਿਸ਼ਨ ਕੁਮਾਰ ਕਿਸੇ ਸਮੇਂ 'ਚ ਮਸ਼ਹੂਰ ਗਾਇਕ ਅਤੇ ਅਦਾਕਾਰ ਰਹੇ ਹਨ ਪਰ ਹੁਣ ਉਹ ਆਪਣਾ ਸਮਾਂ ਕੰਪਨੀ ਦਾ ਕੰਮ ਦੇਖਣ 'ਚ ਗੁਜ਼ਾਰ ਰਹੇ ਨੇ । ਗੁਰੂ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਕੌਮਾਂਤਰੀ ਕਲਾਕਾਰ ਦੇ ਤੌਰ 'ਤੇ ਆਪਣੀ ਪਛਾਣ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੇ ਪਿੱਛੇ ਜਿਹੇ  ਸਲੋਲੀ ਸਲੋਲੀ ਗੀਤ ਵੀ ਗਾਇਆ ਸੀ ਜੋ ਕਿ ਕਾਫੀ ਮਕਬੂਲ ਹੋਇਆ ਸੀ ।

ਇਸ ਤੋਂ ਇਲਾਵਾ ਪ੍ਰੋਡਿਊਸਰ ਦੇ ਤੌਰ 'ਤੇ ਵੀ ਉਹ ਪਾਲੀਵੁੱਡ 'ਚ ਆਪਣੀ ਥਾਂ ਪੱਕੀ ਕਰ ਚੁੱਕੇ ਨੇ ਅਤੇ ਹਾਲ ਹੀ ਉਨ੍ਹਾਂ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ਤਾਰਾ ਮੀਰਾ ਨੂੰ ਵੀ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਤੋਂ ਇਲਾਵਾ ਇੱਕ ਤੋਂ ਬਾਅਦ ਇੱਕ ਪ੍ਰਾਜੈਕਟਸ ਲੈ ਕੇ ਉਹ ਆ ਰਹੇ ਹਨ ।

 


Popular Posts