ਧੀ ਤੇ ਪਤੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਨੀਲਮ
Neelam Kothari Visits Golden Temple: ਮਸ਼ਹੂਰ ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ Neelam Kothari ਅੰਮ੍ਰਿਤਸਰ ਪਹੁੰਚੀ। ਨੀਲਮ ਨਾਲ ਉਸ ਦੇ ਪਤੀ ਸਮੀਰ ਸੋਨੀ ਅਤੇ ਧੀ ਅਹਾਨਾ ਸੋਨੀ ਵੀ ਮੌਜੂਦ ਰਹੇ। ]
ਦੱਸ ਦਈਏ ਕਿ ਅਦਾਕਾਰਾ ਨੀਲਮ ਕੋਠਾਰੀ ਪਤੀ ਤੇ ਧੀ ਨਾਲ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੀ। ਇੱਥੇ ਅਦਾਕਾਰਾ ਖਾਸ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ। ਅਦਾਕਾਰਾ ਨੇ ਪਰਿਵਾਰ ਨਾਲ ਮਿਲ ਕੇ ਗੁਰੂ ਘਰ ਦੇ ਦਰਸ਼ਨਕ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਅਦਾਕਾਰਾ ਨੇ ਗੁਰੂ ਇਲਾਹੀ ਬਾਣੀ ਦਾ ਆਨੰਦ ਮਾਣਿਆ।
View this post on Instagram
ਨੀਲਮ ਕੋਠਾਰੀ ਦੀ ਅੰਮ੍ਰਿਤਸਰ ਯਾਤਰਾ
ਅਦਾਕਾਰਾ ਨੇ ਆਪਣੀ ਇਸ ਧਾਰਮਿਕ ਯਾਤਰਾ ਦੀ ਝਲਕ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੀ ਅੰਮ੍ਰਿਤਸਰ ਯਾਤਰਾ ਦੀ ਇੱਕ ਵੀਡੀਓ ਤੇ ਤਸਵੀਰ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ' ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਲਿਖਿਆ ਕਿ ਤਾਪਮਾਨ 8 ਡਿਗਰੀ ਹੈ।'
ਦੱਸ ਦਈਏ ਕਿ ਨੀਲਮ ਇੱਕ ਸਮਾਰੋਹ ਵਿੱਚ ਹਿੱਸਾ ਲੈਣ ਲਈ ਅੰਮ੍ਰਿਤਸਰ ਪਹੁੰਚੀ ਸੀ।ਇਸ ਤੋਂ ਪਹਿਲਾਂ ਉਸ ਨੇ ਵੀਡੀਓ ਰਾਹੀਂ ਕਿਹਾ ਸੀ ਕਿ ਉਸ ਦੇ ਦਿਲ 'ਚ ਅੰਮ੍ਰਿਤਸਰ ਲਈ ਖਾਸ ਥਾਂ ਹੈ। ਉਹ ਇਸ ਥਾਂ ਨਾਲ ਕਾਫੀ ਲਗਾਵ ਮਹਿਸੂਸ ਕਰਦੀ ਹੈ ਤੇ ਗੁਰੂ ਘਰ ਆ ਕੇ ਦਰਸ਼ਨ ਕਰਨਾ ਉਸ ਦੇ ਮਨ ਨੂੰ ਸਕੂਨ ਦੇਣ ਵਾਲਾ ਹੈ।
View this post on Instagram
ਹੋਰ ਪੜ੍ਹੋ: ਯੁਵਰਾਜ ਹੰਸ ਤੇ 'ਮੁੰਡਾ ਰੌਕਸਟਾਰ' ਦੀ ਸਟਾਰਕਾਸਟ ਪੁੱਜੀ ਲੋੜਵੰਦਾਂ ਦੀ ਮਦਦ ਕਰਨ ਲਈ ਅਨਮੋਲ ਕਵਾਤਾਰਾ ਦੀ ਐਨਜੀਓ
ਦੱਸਣਯੋਗ ਹੈ ਕਿ ਨੀਲਮ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹੈ। ਉਹ ਜਿਊਲਰੀ ਡਿਜ਼ਾਈਨਰ ਹੈ। ਉਸ ਨੇ ਜਵਾਨੀ ਤੋਂ ਆਪਣੇ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਕਰਨ ਸ਼ਾਹ ਸੀ। ਫਿਰ ਉਸਨੇ ਲਵ 86, ਸਿੰਦੂਰ, ਖੁਦਗਰਜ਼, ਹਤਿਆ, ਫਰਜ਼ ਕੀ ਜੰਗ, ਤਕਤਾਵਰ ਅਤੇ ਦੋ ਕੈਦੀ ਵਰਗੀਆਂ ਬਾਕਸ ਆਫਿਸ ਹਿੱਟ ਫਿਲਮਾਂ ਵਿੱਚ ਗੋਵਿੰਦਾ ਦੇ ਨਾਲ ਕੰਮ ਕੀਤਾ। ਨੀਲਮ ਦਾ ਪਤੀ ਸਮੀਰ ਸੋਨੀ ਇੱਕ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ।