ਇਸ ਅਦਾਕਾਰਾ ਨੂੰ ਦਿਲ ਦੇ ਬੈਠੇ ਸਨ ਗੋਵਿੰਦਾ, ਤੋੜ ਸੀ ਦਿੱਤੀ ਮੰਗਣੀ

ਅੱਜ ਅਸੀਂ ਤੁਹਾਨੂੰ ਗੋਵਿੰਦਾ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ । ਜੋ ਕਿ ਅਦਾਕਾਰਾ ਨੀਲਮ ਕੋਠਾਰੀ ਨੂੰ ਦਿਲ ਦੇ ਬੈਠੇ ਸਨ । ਅੱਸੀ ਅਤੇ ਨੱਬੇ ਦੀ ਪ੍ਰਸਿੱਧ ਅਦਾਕਾਰਾ ਨੀਲਮ ਨੇ ਵੀ ਕਈ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਸੀ ।

Written by  Shaminder   |  October 21st 2023 04:00 PM  |  Updated: October 21st 2023 04:00 PM

ਇਸ ਅਦਾਕਾਰਾ ਨੂੰ ਦਿਲ ਦੇ ਬੈਠੇ ਸਨ ਗੋਵਿੰਦਾ, ਤੋੜ ਸੀ ਦਿੱਤੀ ਮੰਗਣੀ

ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਗੋਵਿੰਦਾ ਦੀ ਲਵ ( Love Story )ਸਟੋਰੀ ਦੇ ਬਾਰੇ ਦੱਸਾਂਗੇ । ਜੋ ਕਿ ਅਦਾਕਾਰਾ ਨੀਲਮ ਕੋਠਾਰੀ ਨੂੰ ਦਿਲ ਦੇ ਬੈਠੇ ਸਨ । ਅੱਸੀ ਅਤੇ ਨੱਬੇ ਦੀ ਪ੍ਰਸਿੱਧ ਅਦਾਕਾਰਾ ਨੀਲਮ ਨੇ ਵੀ ਕਈ ਬਿਹਤਰੀਨ ਫ਼ਿਲਮਾਂ ‘ਚ ਕੰਮ ਕੀਤਾ ਸੀ । ਅੱਜ ਕੱਲ੍ਹ ਉਹ ਜਵੈਲਰੀ ਬ੍ਰਾਂਡਸ ਦੀ ਮਾਲਕਿਨ ਹੈ ।

ਹੋਰ ਪੜ੍ਹੋ :  ਈਸ਼ਾ ਦਿਓਲ ਦੀ ਧੀ ਰਾਧਿਆ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਧੀ ਨੂੰ ਦਿੱਤੀ ਵਧਾਈ ਅਦਾਕਾਰਾ ਈਸ਼ਾ ਦਿਓਲ ਦੀ ਧੀ ਰਾਧਿਆ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾ

ਇੱਕ ਸਮਾਂ ਅਜਿਹਾ ਵੀ ਜਦੋਂ ਗੋਵਿੰਦਾ ਨੀਲਮ ਦੇ ਪਿਆਰ ‘ਚ ਦੀਵਾਨੇ ਸਨ । ਨੀਲਮ ਦੇ ਨਾਲ ਵਿਆਹ ਕਰਵਾਉਣ ਦੇ ਲਈ ਉਨ੍ਹਾਂ ਨੇ ਆਪਣੀ ਮੰਗਣੀ ਤੱਕ ਤੋੜ ਦਿੱਤੀ ਸੀ । ਪਰ ਦੋਵਾਂ ਦਰਮਿਆਨ ਕੁਝ ਅਜਿਹਾ ਹੋਇਆ ਕਿ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ਅਤੇ ਫਿਰ ਕਦੇ ਵੀ ਦੋਨਾਂ ਦਾ ਵਿਆਹ ਨਾ ਹੋ ਸਕਿਆ ।

 ਅਦਾਕਾਰਾ ਹੋਣ ਦੇ ਨਾਲ-ਨਾਲ ਪ੍ਰਸਿੱਧ ਬਿਜਨੇਸ ਵੁਮੈਨ ਵੀ 

ਅਦਾਕਾਰਾ ਨੀਲਮ ਪ੍ਰਸਿੱਧ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਮਸ਼ਹੂਰ ਬਿਜਨੇਸ ਵੁਮੈਨ ਵੀ ਹੈ । ਉਹ ਜਵੈਲਰੀ ਡਿਜ਼ਾਈਨਰ ਦੇ ਤੌਰ ‘ਤੇ ਵੀ ਕੰਮ ਕਰ ਰਹੀ ਹੈ । ਨੀਲਮ ਨੇ ੨੦੦੦ ‘ਚ ਰਿਸ਼ੀ ਦੇ ਨਾਲ ਵਿਆਹ ਕਰਵਾਇਆ ਸੀ ।ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਚੱਲ ਪਾਈ ਸੀ । ਜਿਸ ਤੋਂ ਬਾਅਦ ਨੀਲਮ ਨੇ ਸਮੀਰ ਸੋਨੀ ਦੇ ਨਾਲ ੨੦੧੧ ‘ਚ ਵਿਆਹ ਕਰਵਾਇਆ ਹੈ ਅਤੇ ਦੋਵਾਂ ਦੀ ਇੱਕ ਧੀ ਵੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network