ਹਰਭਜਨ ਮਾਨ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
ਹਰਭਜਨ ਮਾਨ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਵੇਖੋ ਤਸਵੀਰਾਂ
Harbhajan Maan visits Golden Temple: ਹਰ ਕੋਈ ਆਪੋ ਆਪਣੇ ਅੰਦਾਜ਼ 'ਚ ਨਵੇਂ ਸਾਲ ਦਾ ਸਵਾਗਤ ਕਰ ਰਿਹਾ ਹੈ। ਨਵਾਂ ਸਾਲ ਸ਼ੁਰੂ ਹੁੰਦੇ ਹੀ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ (Harbhajan Maan) ਆਪਣੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗਾਇਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਗਾਇਕ ਹਰਭਜਨ ਮਾਨ ਹਾਲ ਹੀ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ। ਗਾਇਕ ਨੇ ਇੱਥੇ ਆਪਣੇ ਪਰਿਵਾਰ ਸਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਪਰਮਾਤਮਾ ਕੋਲੋਂ ਇਸ ਨਵੇਂ ਸਾਲ ਦੀ ਆਮਦ 'ਤੇ ਸਭ ਪਾਸੇ ਖੁਸ਼ੀਆਂ-ਖੇੜਿਆਂ ਦੀ ਅਰਦਾਸ ਵੀ ਕੀਤੀ।ਹਾਲਾਂਕਿ ਇਸ ਦੌਰਾਨ ਗਾਇਕ ਹਰਭਜਨ ਮਾਨ ਨੇ ਮੀਡੀਆ ਤੋਂ ਕਾਫੀ ਦੂਰੀ ਬਣਾਈ ਰੱਖੀ, ਗਾਇਕ ਵੱਲੋਂ ਕਿਸੇ ਵੀ ਮੀਡੀਆ ਅਦਾਰੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ ਗਿਆ ਕਿ ਉਹ ਅੱਜ ਗੁਰੂ ਘਰ ਪਹੁੰਚ ਰਹੇ ਹਨ। ਹਰਭਜਨ ਮਾਨ ਤੇ ਉਨ੍ਹਾਂ ਦੇ ਪਰਿਵਾਰ ਨੇ ਆਮ ਸ਼ਰਧਾਲੂਆਂ ਵਾਂਗ ਗੁਰੂ ਘਰ ਦੀ ਪਰਿਕਰਮਾ ਕਰਦੇ ਹੋਏ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠ ਇਲਾਹੀ ਬਾਣੀ ਦਾ ਕੀਰਤਨ ਵੀ ਸੁਣਿਆ। ਇਸ ਸਮੇਂ ਗਾਇਕ ਦੇ ਨਾਲ ਉਨ੍ਹਾਂ ਦੀ ਮਾਤਾ, ਪਤਨੀ ਹਰਮਨ ਮਾਨ, ਬੇਟੇ ਅਵਕਾਸ਼ ਸਿੰਘ ਮਾਨ ਤੇ ਧੀ ਸਾਹਿਰ ਕੌਰ ਮਾਨ ਵੀ ਮੌਜੂਦ ਰਹੇ।
ਹੋਰ ਪੜ੍ਹੋ: ਫਿਲਮ 'warning 2' ਤੋਂ ਗੀਤ 'ਚੰਨ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਹੀ ਹੈ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਦੀ ਕੈਮਿਸਟਰੀਹਰਭਜਨ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਿੰਨ੍ਹੇ ਹੀ ਚੰਗੇ ਗਾਇਕ ਹਨ, ਉਨ੍ਹੇ ਹੀ ਚੰਗੇ ਅਦਾਕਾਰ ਹਨ। ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਤੇ ਫਿਲਮਾਂ ਦਿੱਤੀਆਂ ਹਨ। ਗਾਇਕ ਅਜੇ ਵੀ ਆਪਣੇ ਲਈਵ ਸ਼ੋਅ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਹਰਭਜਨ ਮਾਨ ਸਾਫ ਸੁਥਰੀ ਗਾਇਕੀ ਕਰਨ ਲਈ ਮਸ਼ਹੂਰ ਹਨ ਤੇ ਦੇਸ਼ ਵਿਦੇਸ਼ ਵਿੱਚ ਉਨ੍ਹਾਂ ਦੇ ਲੱਖਾਂ ਫੈਨਜ਼ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
