ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਨਾਨੀ ਦੇ ਨਾਲ ਕਿਊਟ ਤਸਵੀਰਾਂ ਵਾਇਰਲ, ਨਾਨੀ ਦੋਹਤੀ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਤਸਵੀਰਾਂ ‘ਚ ਮਾਲਤੀ ਆਪਣੀ ਨਾਨੀ ਦੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ । ਤਸਵੀਰ ‘ਚ ਨਾਨੀ ਦੋਹਤੀ ਮੁਸਕਰਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।

By  Shaminder April 5th 2023 01:14 PM

ਪ੍ਰਿਯੰਕਾ ਚੋਪੜਾ (Priyanka Chopra) ਦੀ ਧੀ ਮਾਲਤੀ ਦੀਆਂ ਉਸ ਦੀ ਨਾਨੀ ਦੇ ਨਾਲ ਕਿਊਟ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਮਾਲਤੀ ਆਪਣੀ ਨਾਨੀ ਦੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ । ਤਸਵੀਰ ‘ਚ ਨਾਨੀ ਦੋਹਤੀ ਮੁਸਕਰਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ । 


ਹੋਰ ਪੜ੍ਹੋ : 
ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ !

ਬੀਤੇ ਦਿਨੀਂ ਪ੍ਰਿਯੰਕਾ ਪਤੀ ਅਤੇ ਬੱਚੀ ਦੇ ਨਾਲ ਪਹੁੰਚੀ ਸੀ ਭਾਰਤ 

ਪ੍ਰਿਯੰਕਾ ਚੋਪੜਾ ਬੀਤੇ ਦਿਨੀਂ ਹੀ ਆਪਣੇ ਪਤੀ ਅਤੇ ਬੱਚੀ ਦੇ ਨਾਲ ਭਾਰਤ ਪਹੁੰਚੀ ਸੀ ।ਏਅਰਪੋਰਟ ‘ਤੇ ਅਦਾਕਾਰਾ ਨੇ ਆਪਣੇ ਪਰਿਵਾਰ ਦੇ ਨਾਲ ਕਈ ਪੋਜ਼ ਵੀ ਦਿੱਤੇ ਸਨ ।


ਜਿਸ ਤੋਂ ਬਾਅਦ ਪ੍ਰਿਯੰਕਾ ਨੇ ਕਈ ਈਵੈਂਟਸ ‘ਚ ਪਤੀ ਨਿੱਕ ਜੋਨਾਸ ਦੇ ਨਾਲ ਵੀ ਭਾਗ ਲਿਆ ਸੀ । ਜਿਸ ਦੀਆਂ ਕਈ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਸਨ । 

View this post on Instagram

A post shared by CineRiser (@cineriserofficial)


ਪ੍ਰਿਯੰਕਾ ਦੀ ਨਿੱਜੀ ਜ਼ਿੰਦਗੀ 

ਪ੍ਰਿਯੰਕਾ ਚੋੋਪੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।ਵਿਆਹ ਤੋਂ ਬਾਅਦ ਨਿੱਕ ਜੋਨਾਸ ਅਤੇ ਪ੍ਰਿਯੰਕਾ ਚੋਪੜਾ ਸੈਰੋਗੇਸੀ ਦੇ ਜ਼ਰੀਏ ਧੀ ਦੇ ਮਾਪੇ ਬਣੇ ਹਨ । 


ਕਈ ਫ਼ਿਲਮਾਂ ‘ਚ ਪ੍ਰਿਯੰਕਾ ਚੋਪੜਾ ਨੇ ਕੀਤਾ ਕੰਮ 

ਪ੍ਰਿਯੰਕਾ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਬਾਜੀਰਾਓ ਮਸਤਾਨੀ, ਮੁਝ ਸੇ ਸ਼ਾਦੀ ਕਰੋਗੀ, ਬਰਫੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 



Related Post