ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ
ਪੁਲਕਿਤ ਸਮਰਾਟ (Pulkit Samrat) ਅਤੇ ਕ੍ਰਿਤੀ ਖਰਬੰਦਾ (Kriti Kharbanda) ਦੇ ਪ੍ਰੀ ਵੈਡਿੰਗ (Pre Wedding) ਫੰਕਸ਼ਨ ਸ਼ੁਰੂ ਹੋ ਚੁੱਕੇ ਹਨ । ਦੋਵਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ । ਪੁਲਕਿਤ ਸਮਰਾਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਅਦਾਕਾਰ ਪੀਲੇ ਰੰਗ ਦੇ ਕੁੜਤੇ ‘ਚ ਨਜ਼ਰ ਅ ਰਿਹਾ ਹੈ । ਪੀਲੇ ਕੁੜਤੇ ਦੇ ਨਾਲ ਅਦਾਕਾਰ ਨੇ ਸਫੇਦ ਰੰਗ ਦਾ ਪਜਾਮਾ ਪਾਇਆ ਹੋਇਆ ਹੈ।
/ptc-punjabi/media/media_files/zdXXCmp56JfIqvNOM7Mo.jpg)
ਹੋਰ ਪੜ੍ਹੋ : ਗੀਤਾ ਜ਼ੈਲਦਾਰ ਨੇ ਸ਼ੋਅ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਬਾਰੇ ਕੀਤੀ ਟਿੱਚਰ, ਗਾਇਕ ਦੇ ਪੁੱਤਰ ਨੇ ਦਿੱਤਾ ਮੂੰਹ ਤੋੜ ਜਵਾਬ
ਕ੍ਰਿਤੀ ਤੇ ਪੁਲਕਿਤ ਲੰਮੇ ਸਮੇਂ ਤੋਂ ਕਰ ਰਹੇ ਡੇਟ
ਕ੍ਰਿਤੀ ਤੇ ਪੁਲਕਿਤ ਸਮਰਾਟ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਇਸ ਜੋੜੇ ਦਾ ਵਿਆਹ ਪੰਦਰਾਂ ਮਾਰਚ ਨੂੰ ਹੈ ਅਤੇ ਦੋਵੇਂ ਇਸੇ ਦਿਨ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਇਸ ਜੋੜੀ ਦੇ ਰੋਕੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ ।ਪੁਲਕਿਤ ਸਮਰਾਟ ਦਾ ਇਹ ਦੂਜਾ ਵਿਆਹ ਹੈ । ਇਸ ਤੋਂ ਪਹਿਲਾਂ ਉਹ ਸਲਮਾਨ ਖ਼ਾਨ ਦੀ ਮੂੰਹ ਬੋਲੀ ਭੈਣ ਦੇ ਨਾਲ ਵਿਆਹੇ ਹੋਏ ਸਨ ।ਵਿਆਹ ਮਾਨੇਸਰ ਸਥਿਤ ਆਈਟੀਸੀ ਗ੍ਰੈਂਡ ‘ਚ ਹੋਣ ਜਾ ਰਿਹਾ ਹੈ। ਵਿਆਹ ‘ਚ ਕ੍ਰਿਤੀ ਅਤੇ ਪੁਲਕਿਤ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਵਿਆਹ ਪੰਜਾਬੀ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੋਵੇਗਾ । ਵਿਆਹ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਪੁਲਕਿਤ ਸਮਰਾਟ ਦਾ ਵਰਕ ਫ੍ਰੰਟ
ਪੁਲਕਿਤ ਸਮਰਾਟ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਫੁਕਰੇ ਜੋ ਕਿ 2013 ‘ਚ ਆਏ ਸਨ । ਇਸ ਤੋਂ ਇਲਾਵਾ ਫੁਕਰੇ ਰਿਟਰਨਸ, ਜਨੂੰਨੀਅਤ, ਪਾਗਲਪੰਤੀ, ਡਾਲੀ ਕੀ ਡੋਲੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਪਰ ਬਾਲੀਵੁੱਡ ‘ਚ ਉਨ੍ਹਾਂ ਨੂੰ ਪਛਾਣ ਫੁਕਰੇ ਫ਼ਿਲਮ ਦੇ ਨਾਲ ਹੀ ਮਿਲੀ ਸੀ।
View this post on Instagram
ਪੁਲਕਿਤ ਦੀ ਨਿੱਜੀ ਜ਼ਿੰਦਗੀ
ਪੁਲਕਿਤ ਸਮਰਾਟ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਦਸੰਬਰ ੧੯੮੩ ਨੂੰ ਦਿੱਲੀ ਦੇ ਇੱਕ ਪੰਜਾਬੀ ਹਿੰਦੁ ਪਰਿਵਾਰ ‘ਚ ਹੋਇਆ ਸੀ ਅਤੇ ਦਿੱਲੀ ‘ਚ ਹੀ ਉਨ੍ਹਾਂ ਦੇ ਪਰਿਵਾਰ ਦਾ ਰੀਅਲ ਅਸਟੇਟ ਦਾ ਕਾਰੋਬਾਰ ਹੈ। ਉਨ੍ਹਾਂ ਨੇ ਦਿੱਲੀ ‘ਚ ਹੀ ਪੜ੍ਹਾਈ ਕੀਤੀ ਅਤੇ ਇਸੇ ਦੌਰਾਨ ਉਨ੍ਹਾਂ ਨੇ ਵਿਗਿਆਪਨ ਦੇ ਖੇਤਰ ‘ਚ ਪੜ੍ਹਾਈ ਕੀਤੀ । ਇਸੇ ਦੌਰਾਨ ਉਨ੍ਹਾਂ ਨੂੰ ਇੱਕ ਮਾਡਲਿੰਗ ਅਸਾਈਨਮੈਂਟ ਮਿਲਿਆ ਅਤੇ ਉਹ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਚਲੇ ਗਏ ।