ਗੀਤਾ ਜ਼ੈਲਦਾਰ ਨੇ ਸ਼ੋਅ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਬਾਰੇ ਕੀਤੀ ਟਿੱਚਰ, ਗਾਇਕ ਦੇ ਪੁੱਤਰ ਨੇ ਦਿੱਤਾ ਮੂੰਹ ਤੋੜ ਜਵਾਬ

Reported by: PTC Punjabi Desk | Edited by: Shaminder  |  March 14th 2024 10:18 AM |  Updated: March 14th 2024 10:18 AM

ਗੀਤਾ ਜ਼ੈਲਦਾਰ ਨੇ ਸ਼ੋਅ ਦੌਰਾਨ ਮਰਹੂਮ ਗਾਇਕ ਸੁਰਿੰਦਰ ਛਿੰਦਾ ਬਾਰੇ ਕੀਤੀ ਟਿੱਚਰ, ਗਾਇਕ ਦੇ ਪੁੱਤਰ ਨੇ ਦਿੱਤਾ ਮੂੰਹ ਤੋੜ ਜਵਾਬ

ਗਾਇਕ ਗੀਤਾ ਜ਼ੈਲਦਾਰ (Geeta Zaildar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਮਰਹੂਮ ਗਾਇਕ ਸੁਰਿੰਦਰ ਛਿੰਦਾ ਨੂੰ ਲੈ ਕੇ ਕੁਝ ਬੋਲ ਰਿਹਾ ਹੈ।ਜਿਸ ਨੂੰ ਲੈ ਕੇ ਮਰਹੂਮ ਗਾਇਕ ਦੇ ਪੁੱਤਰ ਮਨਿੰਦਰ ਛਿੰਦਾ ਨੇ ਕਰੜਾ ਇਤਰਾਜ਼ ਜਤਾਇਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਸਬੰਧੀ ਜਵਾਬ ਵੀ ਗੀਤਾ ਜ਼ੈਲਦਾਰ ਤੋਂ ਮੰਗਿਆ ਹੈ। ਮਨਿੰਦਰ ਛਿੰਦਾ ਨੇ ਗੀਤਾ ਜ਼ੈਲਦਾਰ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ । 

Geeta Zaildar reveals the release date os his next number 'Wanga'!

ਹੋਰ ਪੜ੍ਹੋ : ਰਣਜੀਤ ਬਾਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ‘ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ

ਵੀਡੀਓ ‘ਚ ਗਾਇਕ ਨੇ ਆਖੀ ਇਹ ਗੱਲ 

ਗੀਤਾ ਜ਼ੈਲਦਾਰ ਇਸ ਵੀਡੀਓ ‘ਚ ਮਰਹੂਮ ਗਾਇਕ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ । ਉਹ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਮਾਈਕ ਫੜਾਉਣ ਨਾਲ ਸਮਾਂ ਖਰਾਬ ਹੋਣਾ ਹੈ । ਗਾਣਾ ਮੈਂ ਇਕੋ ਹੀ ਗਾਉਣਾ ਹੈ, ਪਰ ਮੈਂ ਅੱਧਾ ਘੰਟਾ ਖਰਾਬ ਕਰਕੇ ਜਾਂਵਾਗਾ । ਸੁਰਿੰਦਰ ਛਿੰਦਾ ਵਰਗਾ ਮੇਰਾ ਹਾਲ ਹੈ’।ਇਸ ਤੋਂ ਇਲਾਵਾ ਉਹ ਇਸ ਵੀਡੀਓ ‘ਚ ਕਿਹਾ ਹੈ ਕਿ ‘ਤੁਸੀਂ ਤਾਂ ਉਨ੍ਹਾਂ ਦੇ ਪੈਰਾਂ ਦੇ ਨਹੁੰ ਬਰਾਬਰ ਵੀ ਨਹੀਂ। ਜੇ ਤੂੰ ਵੱਡਾ ਜ਼ੈਲਦਾਰ ਸੀ ਤਾਂ ਉਨ੍ਹਾਂ ਦੇ ਜਿਉਂਦੇ ਜੀਅ ਮਖੌਲ ਕਰਦਾ। ਫਿਰ ਤੇਰੀ ਜ਼ਿਮੀਂਦਾਰੀ ਦਾ ਪਤਾ ਲੱਗਦਾ’ । ਇਸ ਤੋਂ ਇਲਾਵਾ ਮਨਿੰਦਰ ਛਿੰਦਾ ਨੇ ਹੋਰ ਵੀ ਕਈ ਗੱਲਾਂ ਇਸ ਵੀਡੀਓ ‘ਚ ਆਖੀਆਂ ਹਨ ।   

Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਬਾਰੇ ਜਾਣੋਅਣਸੁਣੇ ਕਿੱਸੇ, ਕਿੰਝ ਕੀਤੀ ਗਾਇਕੀ ਸੀ ਦੀ ਸ਼ੁਰੂਆਤ

ਸੁਰਿੰਦਰ ਛਿੰਦਾ ਸਨ ਪੰਜਾਬੀ ਇੰਡਸਟਰੀ ਦੇ ਸਿਰਮੌਰ ਕਲਾਕਾਰ 

ਸੁਰਿੰਦਰ ਛਿੰਦਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਸਨ । ਉਹ ਚਮਕੀਲੇ ਦੇ ਵੀ ਉਸਤਾਦ ਸਨ ।ਚਮਕੀਲੇ ਨੇ ਸੁਰਿੰਦਰ ਛਿੰਦਾ ਤੋਂ ਗਾਇਕੀ ਦੇ ਗੁਰ ਸਿੱਖੇ ਸਨ। ਸੁਰਿੰਦਰ ਛਿੰਦਾ ਚੋਟੀ ਦੇ ਕਲਾਕਾਰਾਂ ਚੋਂ ਇੱਕ ਸਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ।ਕੁਝ ਸਮਾਂ ਪਹਿਲਾਂ ਉਹ ਬੀਮਾਰ ਹੋ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕਰਵਾਇਆ ਗਿਆ । ਪਰ ਮੁੜ ਤੋਂ ਬੀਮਾਰ ਹੋਣ ਤੋਂ ਬਾਅਦ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ।

Reply to Geeta Zaildar by Maninder Shinda #SurinderShinda #folklegend

Posted by Surinder Shinda on Tuesday, March 12, 2024

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network