ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਦੇ ਵਿਆਹ ਦਾ ਕਾਰਡ ਹੋਇਆ ਵਾਇਰਲ, ਜਾਣੋ ਕਿਸ ਦਿਨ ਲੈਣਗੇ ਫੇਰੇ
ਅਦਾਕਾਰ ਪੁਲਕਿਤ ਸਮਰਾਟ (Pulkit Samrat) ਅਤੇ ਕ੍ਰਿਤੀ ਖਰਬੰਦਾ (Kriti Kharbanda) ਦੇ ਵਿਆਹ ਦਾ ਕਾਰਡ (Wedding Card) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਹ ਜੋੜੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।ਪਿਛਲੇ ਕੁਝ ਸਮੇਂ ਤੋਂ ਇਸ ਜੋੜੀ ਦੇ ਵਿਆਹ ਦੇ ਕਿਆਸ ਲਗਾਏ ਜਾ ਰਹੇ ਸਨ । ਪਰ ਹੁਣ ਇਸ ਜੋੜੀ ਦੇ ਵਿਆਹ ਦੀ ਤਰੀਕ ਦਾ ਖੁਲਾਸਾ ਹੋਇਆ ਹੈ।ਇਸ ਐਨੀਮੇਟਡ ਕਾਰਡ ‘ਚ ਲਿਖਿਆ ਹੈ ਕਿ ‘ਆਪਣੇ ਸਕਵੇਡ ਦੇ ਨਾਲ ਵਿਆਹ ਦਾ ਜਸ਼ਨ ਮਨਾਉਣ ਦਾ ਇੰਤਜ਼ਾਰ ਨਹੀਂ ਕਰ ਸਕਦਾ।
/ptc-punjabi/media/media_files/99OnyMH0vqESG2yUPc5s.jpg)
ਹੋਰ ਪੜ੍ਹੋ : ਨਿੰਜਾ ਦਾ ਅੱਜ ਹੈ ਜਨਮ ਦਿਨ, ਜਾਣੋਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਕਿਸ ਖੇਤਰ ‘ਚ ਕਰਦੇ ਸਨ ਕੰਮ
ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਪੁਲਕਿਤ ਤੇ ਕ੍ਰਿਤੀ
ਦੱਸ ਦਈਏ ਕਿ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ ਪਿਛਲੇ ਕਈ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ ਅਤੇ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ।ਬੀਤੇ ਦਿਨੀਂ ਦੋਵਾਂ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।
View this post on Instagram
ਇਸ ਦਿਨ ਕਰਵਾਉਣ ਜਾ ਰਹੇ ਵਿਆਹ
ਮੀਡੀਆ ਰਿਪੋਟਸ ਮੁਤਾਬਕ ਕ੍ਰਿਤੀ ਅਤੇ ਪੁਲਕਿਤ ਸਮਰਾਟ 13 ਮਾਰਚ ਨੂੰ ਵਿਆਹ ਕਰਵਾਉਣ ਜਾ ਰਹੇ ਹਨ । ਇਹ ਜੋੜੀ ਪਿਛਲੇ ਸਾਲ ਤੋਂ ਵਿਆਹ ਦੀ ਤਿਆਰੀ ‘ਚ ਜੁਟੀ ਹੋਈ ਸੀ।ਕ੍ਰਿਤੀ ਨੇ ਵੈਲੇਂਨਟਾਈਨ ਡੇਅ ‘ਤੇ ਪੋਸਟ ਸਾਂਝੀ ਕਰਕੇ ਵਿਆਹ ਦੇ ਜਸ਼ਨ ਦਾ ਹਿੰਟ ਦਿੱਤਾ ਸੀ। ਜਿਸ ‘ਚ ਅਦਾਕਾਰਾ ਨੇ ਲਿਖਿਆ ‘ਆਓ ਹੱਥਾਂ ‘ਚ ਹੱਥ ਪਾ ਕੇ ਇੱਕਠੇ ਮਾਰਚ ‘ਚ ਚੱਲੀਏ’।
/ptc-punjabi/media/media_files/99OnyMH0vqESG2yUPc5s.jpg)
30 ਨੂੰ ਹੋਈ ਰੋਕਾ ਸੈਰੇਮਨੀ
ਇਸੇ ਸਾਲ ਤੀਹ ਜਨਵਰੀ ਨੂੰ ਕ੍ਰਿਤੀ ਅਤੇ ਪੁਲਕਿਤ ਦੇ ਕਰੀਬੀ ਦੋਸਤ ਨੇ ਜੋੜੇ ਦੀ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਦੋਨੇਂ ਇੱਕਠੇ ਕਈ ਪੋਜ਼ ਦਿੰਦੇ ਹੋਏ ਨਜ਼ਰ ਆਏ ਸਨ । ਕ੍ਰਿਤੀ ਬਹੁਤ ਹੀ ਸਾਦੇ ਲੁੱਕ ‘ਚ ਨਜ਼ਰ ਆਈ ਸੀ। ਜਦੋਂਕਿ ਪੁਲਕਿਤ ਨੇ ਪ੍ਰਿਟੇਂਡ ਕੁੜਤਾ ਪਇਆ ਸੀ ।
View this post on Instagram
ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ
ਪੁਲਕਿਤ ਅਤੇ ਕ੍ਰਿਤੀ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਦੋਵਾਂ ਨੇ ਫ਼ਿਲਮ ‘ਵੀਰੇ ਦੀ ਵੈਡਿੰਗ’ ਅਤੇ ‘ਪਾਗਲਪੰਤੀ’ ‘ਚ ਕੰਮ ਕੀਤਾ ਹੈ।ਫ਼ਿਲਮਾਂ ‘ਚ ਕੰਮ ਕਰਨ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਜਿਸ ਤੋਂ ਬਾਅਦ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਆਖਿਰਕਾਰ ਇਸ ਜੋੜੀ ਨੇ ਇਸ ਰਿਸ਼ਤੇ ਨੂੰ ਨਾਂਅ ਦੇਣ ਦਾ ਲੱਗਦਾ ਹੈ ਫੈਸਲਾ ਕਰ ਲਿਆ ਹੈ।ਇਸ ਤੋਂ ਪਹਿਲਾਂ ਪੁਲਕਿਤ ਸਮਰਾਟ ਨੇ ਸਲਮਾਨ ਖ਼ਾਨ ਦੀ ਭੈਣ ਬਣੀ ਸ਼ਵੇਤਾ ਰੋਹਿਰਾ ਦੇ ਨਾਲ ਵਿਆਹ ਕਰਵਾਇਆ ਸੀ। ਪਰ ਇਸ ਜੋੜੀ ਦੀ ਜ਼ਿਆਦਾ ਸਮੇਂ ਤੱਕ ਇੱਕ ਦੂਜੇ ਦੇ ਨਾਲ ਨਹੀਂ ਨਿਭ ਸਕੀ ਅਤੇ ਦੋਵਾਂ ਦੇ ਰਸਤੇ ਹਮੇਸ਼ਾ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਅਤੇ ਹੁਣ ਪੁਲਕਿਤ ਸਮਰਾਟ ਜ਼ਿੰਦਗੀ ‘ਚ ਅੱਗੇ ਵਧਣਾ ਚਾਹੁੰਦੇ ਹਨ ਅਤੇ ਕ੍ਰਿਤੀ ਦੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ ।