ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਨੇ ਰਚਾਇਆ ਸੋਮੀ ਖ਼ਾਨ ਨਾਲ ਦੂਜਾ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ
ਰਾਖੀ ਸਾਵੰਤ (Rakhi Sawant) ਦੇ ਸਾਬਕਾ ਪਤੀ ਆਦਿਲ ਖ਼ਾਨ (Adil khan) ਨੇ ਦੂਜਾ ਵਿਆਹ (2nd Wedding) ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ (Pics Viral) ਹੋ ਰਹੀਆਂ ਹਨ । ਆਦਿਲ ਨੇ ਬਿੱਗ ਬੌਸ 12 ਦੀ ਪ੍ਰਤੀਭਾਗੀ ਸੋਮੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ। ਜਿਉਂ ਹੀ ਆਦਿਲ ਦੇ ਦੂਜੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਨੇ ਸ਼ੁਰੂ ਕਰ ਦਿੱਤੇ ।
/ptc-punjabi/media/media_files/TIwBi0mNeunavc6C0N4n.jpg)
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੀ ਅੱਜ ਹੈ ਬਰਸੀ, ਬਰਸੀ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
2023 ‘ਚ ਰਾਖੀ ਤੋਂ ਵੱਖ ਹੋਇਆ ਸੀ ਆਦਿਲ
ਦੱਸ ਦਈਏ ਕਿ ਆਦਿਲ ਖ਼ਾਨ ਬੀਤੇ ਸਾਲ ਰਾਖੀ ਸਾਵੰਤ ਤੋਂ ਵੱਖ ਹੋਇਆ ਸੀ । ਰਾਖੀ ਸਾਵੰਤ ਨੇ ਆਦਿਲ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਰਾਖੀ ਸਾਵੰਤ ਇਸ ਖ਼ਬਰ ਨੂੰ ਸੁਣ ਕੇ ਹੈਰਾਨ ਹੈ । ਪਰ ਆਦਿਲ ਇਸ ਨੂੰ ਆਪਣਾ ਪਹਿਲਾ ਵਿਆਹ ਦੱਸ ਰਹੇ ਹਨ ।ਤਸਵੀਰਾਂ ‘ਚ ਆਦਿਲ ਵਿਆਹ ਵਾਲਾ ਸਰਟੀਫਿਕੇਟ ਵੀ ਦਿਖਾਉਂਦੇ ਹੋਏ ਇੱਕ ਤਸਵੀਰ ‘ਚ ਨਜ਼ਰ ਆ ਰਹੇ ਹਨ।
/ptc-punjabi/media/media_files/xbNiQdJjNQ7cOJcbomEc.jpg)
ਆਦਿਲ ਅਤੇ ਸੋਮੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਨਿਕਾਹ ਤੋਂ ਬਾਅਦ ਸੋਮੀ ਖ਼ਾਨ ਤੇ ਆਦਿਲ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਸੋਮੀ ਲਾਲ ਜੋੜੇ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ। ਆਦਿਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੇ 3 ਮਾਰਚ ਨੂੰ ਵਿਆਹ ਕਰਵਾ ਲਿਆ ਸੀ ਅਤੇ ਹੁਣ ਦੋਵੇਂ ਪਤੀ ਪਤਨੀ ਹਨ । ਖ਼ਬਰਾਂ ਮੁਤਾਬਕ ਆਦਿਲ ਖ਼ਾਨ ਦੁਰਾਨੀ ਨੇ ਆਪਣੇ ਵਿਆਹ ਬਾਰੇ ਕਿਹਾ ਹੈ ਕਿ ‘ਇਹ ਮੇਰਾ ਪਹਿਲਾ ਵਿਆਹ ਹੈ । ਇਸ ਸਮੇਂ ਅਸੀਂ ਬੈਂਗਲੁਰੂ ‘ਚ ਹਾਂ ੳਤੇ ਅਗਲੇ ਕੁਝ ਦਿਨਾਂ ਦੌਰਾਨ ਮੁੰਬਈ ਦੇ ਲਈ ਰਵਾਨਾ ਹੋਵਾਂਗੇ। ਮੈਂ ਜਲਦ ਹੀ ਸਭ ਕੁਝ ਸਾਂਝਾ ਕਰਾਂਗਾ’।
ਜੈਪੁਰ ‘ਚ ਚੁੱਪ ਚੁਪੀਤੇ ਕਰਵਾਇਆ ਵਿਆਹ
ਇਸ ਜੋੜੀ ਨੇ ਜੈਪੁਰ ‘ਚ ਚੁੱਪ ਚੁਪੀਤੇ ਵਿਆਹ ਕਰਵਾਇਅ ਸੀ।ਸੋਮੀ ਖ਼ਾਨ ਪ੍ਰਸਿੱਧ ਟੀਵੀ ਅਦਾਕਾਰਾ ਹੈ। ਉਨ੍ਹਾਂ ਨੇ ਕਈ ਸ਼ੋਅਸ ‘ਚ ਕੰਮ ਕੀਤਾ ਹੈ। ਜਿਸ ‘ਚ ਕੇਸਰੀਆ ਬਾਲਮ, ਹਮਾਰਾ ਹਿੰਦੁਸਤਾਨ ਵਰਗੇ ਸ਼ੋਅ ਸ਼ਾਮਿਲ ਹਨ ।
View this post on Instagram
ਰਾਖੀ ਸਾਵੰਤ ਦੀ ਪ੍ਰਤੀਕਿਰਿਆ
ਇਸ ਮਾਮਲੇ ‘ਚ ਰਾਖੀ ਸਾਵੰਤ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।ਰਾਖੀ ਨੇ ਕਿਹਾ ਕਿ ਇਹ ਸ਼ਾਕਿੰਗ ਹੈ । ਉਨ੍ਹਾਂ ਨੇ ਹਾਲੇ ਤੱਕ ਮੇਰੇ ਤੋਂ ਤਲਾਕ ਨਹੀਂ ਲਿਆ ਹੈ।