ਅਮਰ ਸਿੰਘ ਚਮਕੀਲਾ  ਦੀ ਅੱਜ ਹੈ ਬਰਸੀ, ਬਰਸੀ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

Written by  Shaminder   |  March 08th 2024 12:51 PM  |  Updated: March 08th 2024 12:51 PM

ਅਮਰ ਸਿੰਘ ਚਮਕੀਲਾ  ਦੀ ਅੱਜ ਹੈ ਬਰਸੀ, ਬਰਸੀ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਅਮਰ ਸਿੰਘ ਚਮਕੀਲਾ (Amar Singh Chamkila)ਦੀ ਅੱਜ ਬਰਸੀ (Death Anniversary)ਹੈ। ਅੱਜ ਉਨ੍ਹਾਂ ਦੀ ਬਰਸੀ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ । ਅਮਰ ਸਿੰਘ ਚਮਕੀਲਾ ਅੱਸੀ ਦੇ ਦਹਾਕੇ ਦੇ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਪਛਾਣ ਬਣਾਈ ਸੀ । 

Amar Singh Chamkila Death.jpg

 ਹੋਰ ਪੜ੍ਹੋ :  ਅੱਜ ਹੈ ਨਿਸ਼ਾ ਬਾਨੋ ਦੇ ਪਤੀ ਸਮੀਰ ਮਾਹੀ ਦਾ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਕੀਤਾ ਸਾਂਝਾ

ਮਸ਼ਹੂਰ ਗਾਇਕ ਸਨ ਅਮਰ ਸਿੰਘ ਚਮਕੀਲਾ 

ਅਮਰ ਸਿੰਘ ਚਮਕੀਲਾ ਨੂੰ ਅੱਜ ਵੀ ਉਨ੍ਹਾਂ ਦੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਏੇਨੇਂ ਕੁ ਲਾਈਵ ਸ਼ੋਅ ਅਤੇ ਅਖਾੜੇ ਹੁੰਦੇ ਸਨ ਕਿ ਮਹੀਨਿਆਂ ਬੱਧੀ ਕਈ ਲੋਕਾਂ ਨੂੰ ਉਨ੍ਹਾਂ ਤੋਂ ਸਮਾਂ ਲੈਣ ਦੇ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਵਿਆਹ ਤੱਕ ਲੇਟ ਕਰਵਾਉਣੇ ਪਏ ਸਨ । ਇਸ ‘ਚ ਗੁਰਚੇਤ ਚਿੱਤਰਕਾਰ ਵੀ ਸ਼ਾਮਿਲ ਸਨ । ਜਿਨ੍ਹਾਂ ਨੇ ਆਪਣਾ ਵਿਆਹ ਕਈ ਵਾਰ ਟਾਲਿਆ ਸੀ । ਚਮਕੀਲੇ ਦੀ ਉਸ ਦੌਰ ‘ਚ ਕਿੰਨੀ ਮਸ਼ਹੂਰੀ ਸੀ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਾਲ ਦੇ ਤਿੰਨ ਸੌ ਪੈਂਹਠ ਦਿਨਾਂ ਦੀ ਬੁਕਿੰਗ ਹੋਈ ਰਹਿੰਦੀ ਸੀ ।

Amar Singh Chamkila 455.jpg

  ਸੁਰਿੰਦਰ ਛਿੰਦਾ ਤੋਂ ਸਿੱਖੇ ਗਾਇਕੀ ਦੇ ਗੁਰ 

ਅਮਰ ਸਿੰਘ ਚਮਕੀਲਾ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਉਹ ਆਪਣੇ ਗੀਤ ਖੁਦ ਹੀ ਲਿਖਦੇ ਹੁੰਦੇ ਸਨ । ਉਨ੍ਹਾਂ ਨੂੰ ਹਾਰਮੋਨੀਅਮ ਵਜਾਉਣਾ ਸਿੱਖਿਆ ਅਤੇ ਇੱਕ ਦਿਨ ਉਹ ਸੁਰਿੰਦਰ ਛਿੰਦਾ ਕੋਲ ਗਾਇਕੀ ਦੇ ਗੁਰ ਸਿੱਖਣ ਦੇ ਲਈ ਪਹੁੰਚ ਗਏ । ਸੁਰਿੰਦਰ ਛਿੰਦਾ ਨੇ ਵੀ ਅਮਰ ਸਿੰਘ ਚਮਕੀਲਾ ਦੇ ਹੁਨਰ ਨੂੰ ਪਛਾਣਿਆ ਅਤੇ ਗਾਇਕੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਸੀ । ਗਾਇਕੀ ਦੇ ਨਾਲ-ਨਾਲ ਅਮਰ ਸਿੰਘ ਚਮਕੀਲਾ ਨੂੰ  ਲਿਖਣ ਦਾ ਵੀ ਸ਼ੌਂਕ ਸੀ ਤੇ ਜ਼ਿਆਦਾਤਰ ਉਹ ਆਪਣੇ ਲਿਖੇ ਗੀਤ ਹੀ ਗਾਉਂਦੇ ਸਨ । ਉਨ੍ਹਾਂ ਦੇ ਲਿਖੇ ਗੀਤ ਸੁਰਿੰਦਰ ਛਿੰਦਾ ਨੇ ਵੀ ਗਾਏ ਸਨ ।

Amar Singh Chamkila Death Anniversary.jpg

ਘਰ ਦੇ ਗੁਜ਼ਾਰੇ ਲਈ ਕੀਤੀ ਨੌਕਰੀ 

ਅਮਰ ਸਿੰਘ ਚਮਕੀਲਾ ਗਾਉਣ ਅਤੇ ਲਿਖਣ ਦਾ ਸ਼ੌਂਕ ਰੱਖਦੇ ਸਨ । ਪਰ ਉਨ੍ਹਾਂ ਦੇ ਇਸ ਸ਼ੌਂਕ ਦੇ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ । ਜਿਸ ਕਾਰਨ ਉਨ੍ਹਾਂ ਨੇ ਘਰ ਦੇ ਗੁਜ਼ਾਰੇ ਦੇ ਲਈ   ਕੱਪੜਾ ਮਿੱਲ ‘ਚ ਵੀ ਕੰਮ ਕੀਤਾ ਸੀ । ਕੱਪੜਾ ਮਿੱਲ ‘ਚ ਕੰਮ ਕਰਨ ਦੇ ਦੌਰਾਨ ਉਨ੍ਹਾਂ ਨੇ ਆਪਣੀ ਗਾਇਕੀ ਦੇ ਸ਼ੌਂਕ ਨੂੰ ਵੀ ਜਾਰੀ ਰੱਖਿਆ ਅਤੇ ਆਖਿਰਕਾਰ ਗਾਇਕੀ ਦੇ ਖੇਤਰ ‘ਚ ਮੁਕਾਮ ਹਾਸਲ ਕਰਨ ‘ਚ ਕਾਮਯਾਬ ਰਹੇ । ਉਨ੍ਹਾਂ ਦੇ ਗੀਤਾਂ ‘ਚ ਐਕਸਟਰਾ ਮੈਰੀਟਲ ਅਫੇਅਰ ਅਤੇ ਹੋਰ ਕਈ ਮੁੱਦਿਆਂ ਨੂੰ ਉਠਾਇਆ ਗਿਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਇਹ ਗੀਤ ਬਹੁਤ ਪਸੰਦ ਵੀ ਆਏ ।

8 ਮਾਰਚ 1988 ‘ਚ ਹੋਇਆ ਸੀ ਕਤਲ 

ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਕਤਲ ਅੱਜ ਦੇ ਦਿਨ 1988 ‘ਚ ਕਰ ਦਿੱਤਾ ਗਿਆ ਸੀ।ਆਪਣੇ ਕੁਝ ਕੁ ਸਾਲਾਂ ਦੇ ਮਿਊਜ਼ਿਕ ਕਰੀਅਰ ‘ਚ ਸੰਗੀਤਕ ਜਗਤ ‘ਚ ਉਨ੍ਹਾਂ ਨੇ ਵੱਡਾ ਮੁਕਾਮ ਹਾਸਲ ਕਰ ਲਿਆ ਸੀ ।ਪਰ ਅਫਸੋਸ ਇਹ ਕਲਾਕਾਰ ਕਿਤੇ ਪਰਫਾਰਮ ਕਰਨ ਜਾ ਰਿਹਾ ਸੀ ਕਿ ਰਸਤੇ ‘ਚ ਹੀ ਕੁਝ ਹਥਿਆਰਬੰਦ ਲੋਕਾਂ ਨੇ ਇਸ ਗਾਇਕ ਜੋੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ । ਹੈਰਾਨੀ ਦੀ ਗੱਲ ਸੀ ਕਿ ਇਸ ਜੋੜੀ ਦੇ ਅੰਤਿਮ ਸਸਕਾਰ ‘ਚ ਕੋਈ ਵੀ ਗਾਇਕ ਨਹੀਂ ਸੀ ਪਹੁੰਚਿਆ ਅਤੇ ਜੋ ਆਏ ਉਹ ਵੀ ਮੂੰਹ ਢੱਕ ਕੇ ਆਏ ਸਨ । ਇਸ ਬਾਰੇ ਗਾਇਕ ਰਣਜੀਤ ਮਣੀ ਨੇ ਇੱਕ ਇੰਟਰਵਿਊ ਦੇ ਦੌਰਾਨ ਖੁਲਾਸਾ ਕੀਤਾ ਸੀ।  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network