ਮਾਂ ਬਨਣ ਤੋਂ ਬਾਅਦ ਮੁੜ ਬੇਹੱਦ ਫਿਟ ਨਜ਼ਰ ਆਈ ਰੁਬੀਨਾ ਦਿਲੈਕ, ਵੇਖੋ ਖੂਬਸੂਰਤ ਤਸਵੀਰਾਂ
Rubina Dilaik News: ਟੀਵੀ ਦੀ ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ (Bigg Boss) ਫੇਮ ਰੁਬੀਨਾ ਦਿਲੈਕ ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਦੇ ਸਮੇਂ ਦਾ ਭਰਪੂਰ ਆਨੰਦ ਮਾਣ ਰਹੀ ਹੈ। ਦੱਸ ਦਈਏ ਕਿ ਬੀਤੇ ਸਾਲ ਰੁਬੀਨਾ ਦੋ ਜੁੜਵਾ ਧੀਆਂ ਦੀ ਮਾਂ ਬਣੀ ਹੈ। ਹਾਲ ਹੀ 'ਚ ਰੁਬੀਨਾ ਨੇ ਆਪਣੀ ਨਵੀਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਫਿੱਟ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਰੁਬੀਨਾ ਦਿਲੈਕ (Rubia Dilaik) ਆਪਣੇ ਪ੍ਰੈਗਨੈਂਸੀ ਟਾਈਮ ਤੋਂ ਲੈ ਕੇ ਹੁਣ ਤੱਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੇ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
View this post on Instagram
ਰੁਬੀਨਾ ਨੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਇਨ੍ਹੀਂ ਦਿਨੀਂ ਰੁਬੀਨਾ ਤੇ ਉਸ ਦੇ ਪਤੀ ਅਦਾਕਾਰ ਅਭਿਨਵ ਸ਼ੁਕਲਾ (Abhinav Shukla) ਆਪਣੀਆਂ ਨਵਜੰਮੀਆਂ ਬੱਚੀਆਂ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕਈ ਵਾਰ ਆਪਣੇ ਬੱਚੀਆਂ ਦੀਆਂ ਝਲਕੀਆਂ ਵੀ ਸ਼ੇਅਰ ਕੀਤੀਆਂ ਹਨ। ਹਾਲ ਹੀ 'ਚ ਰੁਬੀਨਾ ਨੇ ਇੱਕ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ।
ਰੁਬੀਨਾ ਦਿਲੈਕ ਆਪਣੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੀ ਡਿਲਵਰੀ ਤੋਂ ਬਾਅਦ ਬੇਹੱਦ ਫਿੱਟ ਤੇ ਸੋਹਣੀ ਨਜ਼ਰ ਆ ਰਹੀ ਹੈ।
ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਉਸ ਦੀ ਤਾਰੀਫ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਉਸ ਦੀ ਤਾਰੀਫ ਵੀ ਕਰ ਰਹੇ ਹਨ, ਕਿ ਉਹ ਪੂਰੀ ਤਰ੍ਹਾਂ ਆਪਣੀ ਫਿੱਟਨੈਸ ਤੇ ਪਰਿਵਾਰ ਉੱਤੇ ਧਿਆ ਦੇ ਰਹੀ ਹੈ।
ਦੱਸਣਯੋਗ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਰੁਬੀਨਾ ਨੇ ਗੋਆ 'ਚ ਆਪਣੇ ਪਰਿਵਾਰਕ ਛੁੱਟੀਆਂ ਮਨਾਉਣ ਦੀ ਝਲਕ ਵੀ ਦਿੱਤੀ ਸੀ। ਰੁਬੀਨਾ ਅਤੇ ਅਭਿਨਵ, ਜੋ ਹਾਲ ਹੀ ਵਿੱਚ ਜੁੜਵਾਂ ਧੀਆਂ ਜੀਵਾ ਅਤੇ ਏਧਾ ਦੇ ਮਾਤਾ-ਪਿਤਾ ਬਣੇ ਹਨ, ਇਨ੍ਹੀਂ ਦਿਨੀਂ ਗੋਆ ਦੀਆਂ ਖੂਬਸੂਰਤ ਥਾਵਾਂ ਦਾ ਆਨੰਦ ਮਾਣ ਰਹੇ ਹਨ।
View this post on Instagram
ਹੋਰ ਪੜ੍ਹੋ: ਹਾਰਬੀ ਸੰਘਾ ਨੇ ਪਤਨੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਰੁਬੀਨਾ ਦਿਲੈਕ ਦਾ ਵਰਕ ਫਰੰਟ
ਰੁਬੀਨਾ ਆਖਰੀ ਵਾਰ 'ਝਲਕ ਦਿਖਲਾ ਜਾ 10' 'ਚ ਨਜ਼ਰ ਆਈ ਸੀ, ਜਦਕਿ ਅਭਿਨਵ 'ਖਤਰੋਂ ਕੇ ਖਿਲਾੜੀ 11' 'ਚ ਨਜ਼ਰ ਆਈ।'ਛੋਟੀ ਬਹੂ' 'ਚ ਆਪਣੇ ਕੰਮ ਲਈ ਮਸ਼ਹੂਰ ਅਦਾਕਾਰਾ ਜ਼ਿਆਦਾਤਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜਲਦ ਹੀ ਅਦਾਕਾਰਾ ਪੰਜਾਬੀ ਫਿਲਮ 'ਚੱਲ ਭੱਜ ਚੱਲੀਏ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਵਿੱਚ ਅਦਾਕਾਰਾ ਨਾਲ ਪੰਜਾਬੀ ਗਾਇਕ ਇੰਦਰ ਚਾਹਲ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।