ਹਾਰਬੀ ਸੰਘਾ ਨੇ ਪਤਨੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Written by  Pushp Raj   |  February 29th 2024 03:41 PM  |  Updated: February 29th 2024 03:41 PM

ਹਾਰਬੀ ਸੰਘਾ ਨੇ ਪਤਨੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ

Harby Sangha Wedding Anniversary: ਮਸ਼ਹੂਰ ਪੰਜਾਬੀ ਅਦਾਕਾਰ ਤੇ ਕਾਮੇਡੀਅਨ ਹਾਰਬੀ ਸੰਘਾ (Harby Sangha) ਅੱਜ  ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਰਬੀ ਸੰਘਾ ਆਪਣੇ ਕਾਮੇਡੀ ਲਈ ਮਸ਼ਹੂਰ ਹਨ। ਬੀਤੇ ਦਿਨੀ ਹਾਰਬੀ ਸੰਘਾ ਨੇ ਪਤਨੀ ਤੇ ਪਰਿਵਾਰ ਨਾਲ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਈ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। 

ਹਾਲ ਹੀ ਵਿੱਚ ਹਾਰਬੀ ਸੰਘਾ ਨੇ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰ ਨੇ ਇਹ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਹਨ। ਹਾਰਬੀ ਸੰਘਾ ਨੇ ਪਤਨੀ ਸਿਮਰਨ ਸੰਘਾ  ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ। ਇਸ ਦੇ ਨਾਲ- ਨਾਲ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਬੱਚੇ ਖੂਬ ਮਸਤੀ ਕਰਦੇ ਹੋਏ ਵਿਖਾਈ ਦੇ ਰਹੇ ਹਨ। 

 

ਹਾਰਬੀ ਸੰਘਾ ਨੇ ਪਤਨੀ ਤੇ ਬੱਚਿਆਂ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ

ਹਾਰਬੀ ਸੰਘਾ ਨੇ ਆਪਣੀ ਪਤਨੀ ਸਿਮਰਨ ਨਾਲ ਤਸਵੀਰ ਸਾਂਝੀ ਕਰਦਿਆਂ ਬੇਹੱਦ ਹੀ ਪਿਆਰਾ ਕੈਪਸ਼ਨ ਵੀ ਲਿਖਿਆ, 'ਅਦਾਕਾਰ ਨੇ ਕੈਪਸ਼ਨ ਵਿੱਚ ਲਿਖਿਆ, 'ਅੱਜ ਸਾਡੇ ਵਿਆਹ ਦੀ ਵਰੇਗੰਢ ਹੈ ????????ਦਿਓ ਮੁਬਾਰਕਾਂ ਜੀ ,ਮਾਂ ਪ੍ਰੀਤਮਾਂ ਏਦਾ ਹੀ ਅਪਣਾ ਮੇਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਣਾ ❤️ਮਾਂ TODAY My Happy Anniversary ????❤️????।'

ਇਸ ਦੇ ਨਾਲ ਹੀ ਹਾਰਬੀ ਸੰਘਾ ਨੇ ਆਪਣੇ ਪਰਿਵਾਰ ਨਾਲ ਹੱਸਦੇ -ਖੇਡਦੇ ਤੇ ਪਤਨੀ ਨੂੰ ਸਰਪ੍ਰਾਈਜ਼ ਦੇ ਤੌਰ 'ਤੇ ਆਈਫੋਨ (I Phone) ਗਿਫਟ ਕਰਦੇ ਹੋਏ ਨਜ਼ਰ ਆਏ। ਇਹ ਆਈਫੋਨ ਬਹੁਤ ਖਾਸ ਹੈ ਤੇ ਇਹ 24 ਕੈਰੇਟ ਸੋਨੇ ਨਾਲ ਬਣਿਆ ਹੋਇਆ ਆਈਫੋਨ ਹੈ।ਅਦਾਕਾਰ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝੀ ਕੀਤੀ ਹੈ। 

ਅਦਾਕਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਇਸ ਜੋੜੇ ਨੂੰ ਵੈਡਿੰਗ ਐਨਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਪੰਜਾਬੀ ਸੈਲਬਸ ਵੀ ਜੋੜੇ ਨੂੰ ਵਧਾਈਆਂ ਦਿੰਦਾ ਨਜ਼ਰ ਆਇਆ। ਮਸ਼ਹੂਰ ਅਦਾਕਾਰਾ ਅਨੀਤਾ ਦੇਵਗਨ ਨੇ ਹਾਰਬੀ ਸੰਘਾ ਦੀ ਪੋਸਟ ਉੱਤੇ ਕਮੈਂਟ ਕਰਦਿਆਂ ਲਿਖਿਆ, 'ਬਹੁਤ-ਬਹੁਤ ਵਧਾਈਆਂ ਸੋਹਣੀ ਜੋੜੀ ਨੂੰ ❤️❤️।'

 

ਹੋਰ ਪੜ੍ਹੋ: Leap Day 2024: ਗੂਗਲ ਨੇ Leap day ਦੇ ਮੌਕੇ 'ਤੇ ਬਣਾਇਆ ਖਾਸ ਡੂਡਲ

ਹਾਰਬੀ ਸੰਘਾ ਦਾ ਵਰਕ ਫਰੰਟ 

ਹਾਰਬੀ ਸੰਘਾ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ (Gurpreet Ghugi) ਨੂੰ ਆਪਣਾ ਗੁਰੂ ਮੰਨਦੇ ਹਨ ਤੇ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੇ ਨਾਲ ਹੀ ਜਲੰਧਰ ਦੂਰਦਰਸ਼ਨ ਤੋਂ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਰਬੀ ਸੰਘਾ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਝੱਲੇ, ਪ੍ਰਹੁਣਾ, ਮੈਰਿਜ ਪੈਲੇਸ, ਲਵ ਪੰਜਾਬ, ਅਰਦਾਸ ਤੇ ਬਿਨਾਂ ਬੈਂਡ ਚੱਲ ਇੰਗਲੈਂਡ ਸਣੇ ਕਈ ਫਿਲਮਾਂ ਸ਼ਾਮਲ ਹਨ। ਉਨ੍ਹਾਂ ਨੇ ਜ਼ਿਆਦਾਤਰ ਕਾਮੇਡੀ ਕਿਰਦਾਰ ਨਿਭਾਏ ਹਨ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਹਾਰਬੀ ਸੰਘਾ ਦੇ ਨਵੀਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network