ਗੁਰਪ੍ਰੀਤ ਘੁੱਗੀ ਨਾਲ ਵਾਪਰਿਆ ਹਾਦਸਾ, ਫਿਲਮ 'ਇੱਟਾਂ ਦਾ ਘਰ' ਦੀ ਸ਼ੂਟਿੰਗ ਦੌਰਾਨ ਲੱਗੀ ਡੂੰਘੀ ਸੱਟ
ਗੁਰਪ੍ਰੀਤ ਘੁੱਗੀ ਨਾਲ ਵਾਪਰਿਆ ਹਾਦਸਾ, ਫਿਲਮ 'ਇੱਟਾਂ ਦਾ ਘਰ' ਦੀ ਸ਼ੂਟਿੰਗ ਦੌਰਾਨ ਲੱਗੀ ਡੂੰਘੀ ਸੱਟ
Gurpreet Ghuggi Injured: ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਇੱਟਾਂ ਦਾ ਘਰ' ਨੂੰ ਲੈ ਕੇ ਚਰਚਾ 'ਚ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ (Gurpreet Ghuggi) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਅਦਾਕਾਰ ਨਾਲ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਹਾਦਸਾ ਵਾਪਰਿਆ ਜਿਸ ਕਾਰਨ ਉਨ੍ਹਾਂ ਨੂੰ ਡੂੰਘੀ ਸੱਟ ਲੱਗ ਗਈ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਫਿਲਮ ਦੇ ਸੈੱਟ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਦਰਅਸਲ, ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ (Gurpreet Ghuggi injured) ਨੂੰ ਡੂੰਘੀ ਸੱਟ ਲੱਗ ਗਈ ਹੈ। ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ਼ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਗੁਰਪ੍ਰੀਤ ਘੁੱਗੀ ਨੂੰ ਲੱਗੀ ਡੂੰਘੀ ਸੱਟ
ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਅਦਾਕਾਰ ਦੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਹਨ। ਦੱਸ ਦੇਈਏ ਕਿ ਇਹ ਤਸਵੀਰਾਂ ਇੱਕ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਗੁਰਪ੍ਰੀਤ ਘੁੱਗੀ ਦੇ ਪੈਰ ਤੇ ਪੱਟੀ ਬੰਨ੍ਹੀ ਹੋਈ ਵਿਖਾਈ ਦੇ ਰਹੀ ਹੈ। ਜਿਨ੍ਹਾਂ ਉੱਤੇ ਫੈਨਜ਼ ਕਮੈਂਟ ਕਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਮੇਰੇ ਵੱਡੇ ਵੀਰ ਗੁਰਪ੍ਰੀਤ ਬਹੁਤ ਦੁੱਖ ਹੋਇਆ ਏ ਖਬਰ ਸੁਣ ਪਰਮਾਤਮਾ ਤਹਾਨੂੰ ਜਲਦ ਤੋਂ ਜਲਦ ਪਹਿਲਾ ਵਰਗੇ ਤੰਦਰੁਸਤ ਕਰਨ ❤️❤️❤️। ਬੇਅੰਤ ਦੁਵਾਵਾ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਜਲਦੀ ਠੀਕ ਹੋ ਜਾਓ ਘੁੱਗੀ ਭਾਜੀ...।
ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਗੀਤ 'ਗੈਂਗ ਗੈਂਗ' ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓਕੁਝ ਸਮਾਂ ਪਹਿਲਾਂ ਹੀ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰ ਫਿਲਮ ਬਾਰੇ ਫੈਨਜ਼ ਨਾਲ ਅਪਡੇਟ ਸ਼ੇਅਰ ਕੀਤੀ ਸੀ। ਅਦਾਕਾਰ ਨੇ ਆਪਣੀ ਨਵੀਂ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ। ਇਹ ਫਿਲਮ 'ਇੱਟਾਂ ਦਾ ਘਰ' (Film Ittan Da Ghar) ਹੈ। ਫਿਲਮ ਇੱਟਾਂ ਦਾ ਘਰ 'ਚ ਗੁਰਪ੍ਰੀਤ ਘੁੱਗੀ ਪੰਜਾਬੀ ਮਾਡਲ ਤੇ ਅਦਾਕਾਰਾ ਨਿਸ਼ਾ ਬਾਨੋ ਤੇ ਗਾਇਕ ਅਦਾਕਾਰ ਬੱਬਲ ਰਾਏ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
