ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਆਂ ਫਿਲਮਾਂ 'ਦਾਸਤਾਨੇ-ਏ-ਸਰਹਿੰਦ' ਤੇ 'ਇੱਟਾਂ ਦਾ ਘਰ' ਦਾ ਕੀਤਾ ਐਲਾਨ, ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤੀ ਜਾਣਕਾਰੀ

ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਇੱਕ ਉਮਦਾ ਕਲਾਕਾਰ ਹਨ। ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਕਈ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਫਿਲਮ 'ਮਸਤਾਨੇ' ਤੋਂ ਹੁਣ ਜਲਦ ਹੀ ਅਦਾਕਾਰ ਆਪਣੀ ਨਵੀਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ 'ਚ ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਦੋ ਨਵੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਆਉਣ ਵਾਲੀ ਨਵੀਆਂ ਦੋ ਫਿਲਮਾਂ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।

Written by  Pushp Raj   |  October 19th 2023 12:09 PM  |  Updated: October 19th 2023 12:12 PM

ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਆਂ ਫਿਲਮਾਂ 'ਦਾਸਤਾਨੇ-ਏ-ਸਰਹਿੰਦ' ਤੇ 'ਇੱਟਾਂ ਦਾ ਘਰ' ਦਾ ਕੀਤਾ ਐਲਾਨ, ਪੋਸਟ ਸਾਂਝੀ ਕਰ ਫੈਨਜ਼ ਨੂੰ ਦਿੱਤੀ ਜਾਣਕਾਰੀ

Gurpreet Ghuggi upcoming Movies: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ (Gurpreet Ghuggi ) ਇੱਕ ਉਮਦਾ ਕਲਾਕਾਰ ਹਨ। ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਕਈ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਫਿਲਮ 'ਮਸਤਾਨੇ' ਤੋਂ ਹੁਣ ਜਲਦ ਹੀ ਅਦਾਕਾਰ ਆਪਣੀ ਨਵੀਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। 

ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਅਦਾਕਾਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਦੋ ਨਵੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਨ੍ਹਾਂ ਨੇ ਆਉਣ ਵਾਲੀ ਨਵੀਆਂ ਦੋ ਫਿਲਮਾਂ ਬਾਰੇ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ।

ਪਹਿਲੀ ਪੋਸਟ ਵਿੱਚ ਗੁਰਪ੍ਰੀਤ ਘੁੱਗੀ ਨੇ ਆਪਣੀ ਨਵੀਂ ਫਿਲਮ 'ਇੱਟਾਂ ਦੇ ਘਰ' ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਦਿੱਤੀ ਹੈ। ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ, ' ਇੱਟਾਂ ਦਾ ਘਰ “Ittan Da Ghar”। ਸਾਡੀ ਆਉਣ ਵਾਲੀ ਫਿਲਮ "ਇੱਟਾਂ ਦਾ ਘਰ " ਦੀ ਪਹਿਲੀ ਅਧਿਕਾਰਤ ਝਲਕ ❤️✌️🎦🎬। ' ਗੁਰਪ੍ਰੀਤ ਘੁੱਗੀ ਨੇ ਪੋਸਟ 'ਚ ਇਸ ਫਿਲਮ ਦੀ ਟੀਮ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਇਹ ਵੀ ਦੱਸਿਆ ਕਿ ਇਹ ਫਿਲਮ ਸਾਲ 2024 ਵਿੱਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। 

ਇਸ ਮਗਰੋਂ ਗੁਰਪ੍ਰੀਤ ਘੁੱਗੀ ਨੇ ਦੂਜੀ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਇੱਕ ਹੋਰ ਨਵੀਂ ਫਿਲਮ 'ਦਾਸਤਾਨੇ-ਏ-ਸਰਹਿੰਦ' ਬਾਰੇ ਜਾਣਕਾਰੀ ਦਿੱਤੀ ਹੈ। ਅਦਾਕਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ 100 ਸਾਲ ਦੀ ਜ਼ਿੰਦਗੀ ਜਿਉਣ ਲਈ 100 ਸਾਲ ਦੀ ਉਮਰ ਦਾ ਹੋਣਾ ਜ਼ਰੂਰੀ ਨਹੀਂ, ਇਨਸਾਨ ਦਾ ਇੱਕ ਪਲ ਦਾ ਜਿੰਦਾਦਿਲੀ ਦਾ ਕਦਮ ਉਹਦੀਆਂ ਸਦੀਆਂ ਸਿਰਜ ਜਾਂਦਾ। ਆਓ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੇ ਗੁਰੂ ਪ੍ਰਤੀ ਸਤਿਕਾਰ ਨੂੰ ਪ੍ਰਗਟਾਉਂਦੀ ਫਿਲਮ ਦਾਸਤਾਨ-ਏ-ਸਰਹਿੰਦ ਦੇਖੀਏ। ਆਪਣੇ ਇਤਿਹਾਸ ਅਤੇ ਬੱਚਿਆਂ ਦੇ ਭਵਿੱਖ ਨੂੰ ਸਾਂਭੀਏ।'

ਹੋਰ ਪੜ੍ਹੋ: ਨਿਮਰਤ ਖਹਿਰਾ ਦਾ ਨਵਾਂ ਗੀਤ 'ਸੁਹਾਗਣ' ਹੋਇਆ ਰਿਲੀਜ਼, ਵਿਆਹ ਦੇ ਜੋੜੇ 'ਚ ਨਜ਼ਰ ਆਈ ਗਾਇਕਾ, ਫੈਨਜ਼ ਲੁੱਟਾ ਰਹੇ ਪਿਆਰ

ਦੱਸ ਦਈਏ ਕਿ ਫਿਲਮ 'ਦਾਸਤਾਨੇ-ਏ-ਸਰਹਿੰਦ' ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਅਦਾਕਾਰ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇਹ ਫਿਲਮ ਅਗਲੇ ਮਹੀਨੇ 3 ਨਵੰਬਰ ਨੂੰ ਰਿਲੀਜ਼ ਹੋਵੇਗੀ। ਫੈਨਜ਼ ਗੁਰਪ੍ਰੀਤ ਘੁੱਗੀ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਇਨ੍ਹਾਂ ਫਿਲਮਾਂ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network