ਗੁਰਪ੍ਰੀਤ ਘੁੱਗੀ ਨੇ ਦੱਸੀ ਹਾਰਬੀ ਸੰਘਾ ਦੇ ਬਾਰੇ ਖ਼ਾਸ ਗੱਲਾਂ, ਕਿਹਾ ਲੋਕ ਕਹਿੰਦੇ ਸੀ ਕਿ ਬੜਾ ਕੰਜੂਸ ਹੈ

Written by  Pushp Raj   |  January 12th 2024 02:24 PM  |  Updated: January 12th 2024 02:24 PM

ਗੁਰਪ੍ਰੀਤ ਘੁੱਗੀ ਨੇ ਦੱਸੀ ਹਾਰਬੀ ਸੰਘਾ ਦੇ ਬਾਰੇ ਖ਼ਾਸ ਗੱਲਾਂ, ਕਿਹਾ ਲੋਕ ਕਹਿੰਦੇ ਸੀ ਕਿ ਬੜਾ ਕੰਜੂਸ ਹੈ

Gurpreet Ghugi and Harby Sanghaਪੰਜਾਬ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਅਕਸਰ ਆਪਣੀ ਚੰਗੀ ਅਦਾਕਾਰੀ ਤੇ ਸਹਿਜ਼ ਸੁਭਾਅ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੇ 'ਚ ਘੁੱਗੀ ਅਦਾਕਾਰ ਹਾਰਬੀ ਸੰਘਾ ਬਾਰੇ ਖਾਸ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਹਾਰਬੀ ਸੰਘਾ (Harby Sangha) ਨੇ ਆਪਣੇ ਨਵੇਂ ਘਰ ਵਿੱਚ ਸ੍ਰੀ ਅਖੰਡ ਸਾਹਿਬ ਜੀ ਦਾ ਪਾਠ ਕਰਵਾਇਆ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਸ਼ਾਮਿਲ ਹੋਏ। ਇਨ੍ਹਾਂ ਵਿੱਚ ਅਨੀਤਾ ਦੇਵਗਨ, ਨਿਸ਼ਾ ਬਾਨੋ, ਅੰਮ੍ਰਿਤ ਮਾਨ ਤੇ ਹੋਰਨਾਂ ਕਈ ਨਾਮੀ ਕਲਾਕਾਰਾਂ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ ਵੀ ਪਹੁੰਚੇ। Harby Sangha

ਗੁਰਪ੍ਰੀਤ ਘੁੱਗੀ ਨੇ ਹਾਰਬੀ ਸੰਘਾ ਬਾਰੇ ਦੱਸਿਆ ਖ਼ਾਸ ਗੱਲਾਂ 

ਇਸ ਮੌਕੇ ਉੱਤੇ ਗੁਰਪ੍ਰੀਤ ਘੁੱਗੀ (Gurpreet Ghugi) ਨੇ ਹਾਰਬੀ ਸੰਘਾ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ। ਵਾਇਰਲ ਹੋ ਰਹੀ ਇਸ ਵੀਡੀਓ ਵੀ ਹਾਰਬੀ ਸੰਘਾ ਦੇ ਘਰ ਕਰਵਾਏ ਗਏ ਪ੍ਰੋਗਰਾਮ ਦੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਗੁਰਪ੍ਰੀਤ ਘੁੱਗੀ ਦੇ ਨਾਲ-ਨਾਲ ਹਾਰਬੀ ਸੰਘਾ ਤੇ ਉਨ੍ਹਾਂ ਦੇ ਪੁੱਤਰ ਨੂੰ ਵੀ ਕੋਲ ਖੜੇ ਹੋਏ ਵੇਖ ਸਕਦੇ ਹੋ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਗੁਰਪ੍ਰੀਤ ਘੁੱਗੀ ਹਾਰਬੀ ਸੰਘਾਂ ਨੂੰ ਨਵੇਂ ਘਰ ਅਤੇ ਗੁਰੂ ਸਹਿਬਾਨ ਦਾ ਘਰ ਵਿੱਚ ਪ੍ਰਕਾਸ਼ ਕਰਨ ਲਈ ਵਧਾਈ ਦੇ ਰਹੇ ਹਨ। ਇਸ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ ਹਾਰਬੀ ਸੰਘਾ ਦੀ ਜਮ ਕੇ ਤਾਰੀਫ ਕਰਦੇ ਹੋਏ ਨਜ਼ਰ ਆਏ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਹ ਹਾਰਬੀ ਸੰਘਾ ਨੂੰ ਆਪਣਾ ਛੋਟਾ ਭਰਾ ਮੰਨਦੇ ਹਨ। ਹਾਰਬੀ ਨੇ ਉਨ੍ਹਾਂ ਨਾਲ ਹੀ ਕਾਮੇਡੀ ਐਕਟਸ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਘੁੱਗੀ ਨੇ ਅੱਗੇ ਦੱਸਿਆ ਕਿ ਹਾਰਬੀ ਜ਼ਿਆਦਾਤਰ ਪੈਸੇ ਜੋੜ ਕੇ ਰੱਖਣ ਵਿੱਚ ਯਕੀਨ ਰੱਖਦੇ ਹਨ। ਜਦੋਂ ਉਹ ਦੋਵੇਂ ਬਤੌਰ ਐਕਟਰ ਸੰਘਰਸ਼ ਕਰ ਰਹੇ ਸਨ, ਉਸ ਵੇਲੇ ਜੇਕਰ ਕਿਸੇ ਥਾਂ ਆਡੀਸ਼ਨ ਲਈ ਪਹੁੰਚਣਾ ਹੁੰਦਾ ਤਾਂ ਹਾਰਬੀ ਰਿਕਸ਼ਾ ਜਾਂ ਆਟੋ ਕਰਨ ਦੀ ਬਜਾਏ ਕਈ ਕਿੱਲੋਮੀਟਰ ਤੱਕ ਪੈਦਲ ਤੁਰ ਕੇ ਉਸ ਥਾਂ ਉੱਤੇ ਪਹੁੰਚਦੇ ਹੁੰਦੇ ਸਨ।

ਗੁਰਪ੍ਰੀਤ ਘੁੱਗੀ ਨੇ ਅੱਗੇ ਦੱਸਿਆ ਕਿ ਪੈਦਲ ਜਾਣ ਤੇ ਆਟੋ ਜਾਂ ਰਿਕਸ਼ਾ ਨਾਂ ਕਰਨ ਦੇ ਚੱਲਦੇ ਕਈ ਲੋਕ ਹਾਰਬੀ ਸੰਘਾ ਦਾ ਮਜ਼ਾਕ ਵੀ ਉਡਾਉਂਦੇ ਸਨ। ਉਹ ਕਹਿੰਦੇ ਕਿ ਹਾਰਬੀ ਪੈਸਾ-ਪੈਸ ਕਰਦਾ ਹੈ, ਇਹ ਬਹੁਤ ਹੀ ਕੰਜੂਸ ਹੈ, ਇਸ ਕੋਲ ਪੈਸੇ ਹੁੰਦੇ ਹਨ ਪਰ ਫਿਰ ਵੀ ਇਹ ਪੈਸੇ ਨਹੀਂ ਖਰਚਦਾ। ਦਰਅਸਲ ਹਾਰਬੀ ਕੰਜੂਸ ਨਹੀਂ ਸਗੋਂ ਆਪਣੇ ਘਰ ਲਈ ਇੱਕ ਇੱਕ ਇੱਟ ਜੋੜ ਰਿਹਾ ਸੀ। ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਵੀਰ ਦੀ ਮਿਹਨਤ ਰੰਗ ਲਿਆਈ ਹੈ ਤੇ ਉਸ ਨੇ ਆਪਣਾ ਬੇਹੱਦ ਪਿਆਰਾ ਤੇ ਸੋਹਣਾ ਆਸ਼ਿਆਨਾ ਤਿਆਰ ਕੀਤਾ ਹੈ। ਰੱਬ ਉਸ ਨੂੰ ਹੋਰ ਭਾਗ ਲਾਵੇ ਤਾਂ ਮੇਰਾ ਭਰਾ ਹਾਰਬੀ ਹੋਰ ਕਾਮਯਾਬੀ ਹਾਸਲ ਕਰੇ। ਇਸ ਦੌਰਾਨ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਮਿਹਨਤ ਤੇ ਆਪਣੇ ਰੱਬ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਜੇਕਰ ਤੁਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹੋ ਤਾਂ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਤੇ ਤੁਸੀਂ ਆਪਣੇ ਸੁਫਨੇ ਪੂਰੇ ਕਰ ਸਕਦੇ ਹੋ। ਫੈਨਜ਼ ਗੁਰਪ੍ਰੀਤ ਘੁੱਗੀ ਤੇ ਹਾਰਬੀ ਸੰਘਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਕਮੈਂਟ ਕਰਕੇ ਇਸ ਵੀਡੀਓ ਉੱਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਦੋਹਾਂ ਅਦਾਕਾਰਾਂ ਵਿਚਲੇ ਪਿਆਰ ਤੇ ਸੱਚੀ ਦੋਸਤੀ ਦੀਆਂ ਤਾਰੀਫਾਂ ਕਰ ਰਹੇ ਹਨ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲਾਂ ਘਰ ਪਹੁੰਚੀ ਪੁਲਿਸ, NIA ਨੇ ਪੰਜਾਬ ਤੇ ਹਰਿਆਣਾ 'ਚ ਮਾਰੇ ਛਾਪੇਦੱਸਣਯੋਗ ਹੈ ਕਿ ਹਾਰਬੀ ਸੰਘਾ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਆਪਣਾ ਗੁਰੂ ਮੰਨਦੇ ਹਨ ਤੇ ਉਨ੍ਹਾਂ ਨੇ ਗੁਰਪ੍ਰੀਤ ਘੁੱਗੀ ਦੇ ਨਾਲ ਹੀ ਜਲੰਧਰ ਦੂਰਦਰਸ਼ਨ ਤੋਂ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਰਬੀ ਸੰਘਾ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਝੱਲੇ, ਪ੍ਰਹੁਣਾ, ਮੈਰਿਜ ਪੈਲੇਸ, ਲਵ ਪੰਜਾਬ, ਅਰਦਾਸ ਤੇ ਬਿਨਾਂ ਬੈਂਡ ਚੱਲ ਇੰਗਲੈਂਡ ਸਣੇ ਕਈ ਫਿਲਮਾਂ ਸ਼ਾਮਲ ਹਨ। ਉਨ੍ਹਾਂ ਨੇ ਜ਼ਿਆਦਾਤਰ ਕਾਮੇਡੀ ਕਿਰਦਾਰ ਨਿਭਾਏ ਹਨ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਹਾਰਬੀ ਸੰਘਾ ਦੇ ਨਵੀਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਵਿੱਚ ਲੰਬੜਾਂ ਦਾ ਲਾਣਾ, ਚੱਕ ਲੋ ਰੱਬ ਦਾ ਨਾਂਅ ਲੈਕੇ ਵਿੱਚ ਨਜ਼ਰ ਆਉਣਗੇ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network