ਸਿਧਾਰਥ ਮਲਹੋਤਰਾ ਨੇ ਮਨਾਇਆ ਜਨਮ ਦਿਨ, 7 ਹਜ਼ਾਰ ਤੋਂ ਸ਼ੁਰੂਆਤ ਕਰਨ ਵਾਲਾ ਅਦਾਕਾਰ 70 ਕਰੋੜ ਦੇ ਘਰ ‘ਚ ਹੈ ਰਹਿੰਦਾ
ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ( Sidharth Malhotra) ਅੱਜ ਆਪਣਾ ਜਨਮ ਦਿਨ ਮਨਾ (Birthday Celebration)ਰਹੇ ਹਨ । ਇਸ ਮੌਕੇ ‘ਤੇ ਅਦਾਕਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਸਿਧਾਰਥ ਮਲਹੋਤਰਾ ਆਪਣੇ ਦੋਸਤਾਂ ਤੇ ਮਿੱਤਰਾਂ ਦੇ ਨਾਲ ਜਨਮ ਦਿਨ ਸੈਲੀਬ੍ਰੇਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਦੇਰ ਰਾਤ ਅਦਾਕਾਰ ਨੇ ਕਿਆਰਾ ਅਡਵਾਨੀ ਦੇ ਮਾਪਿਆਂ ਅਤੇ ਕਰਣ ਜੌਹਰ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਹੈ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।
/ptc-punjabi/media/media_files/7lNqd7rbD1HaAYYMGts4.jpg)
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੀ ਧੀ ਦਾ ਅੱਜ ਹੈ ਜਨਮ ਦਿਨ, ਵੇਖੋ ਧੀ ਦੀਆਂ ਅਦਾਕਾਰਾ ਨਾਲ ਖੂਬਸੂਰਤ ਤਸਵੀਰਾਂ
ਸਿਧਾਰਥ ਮਲਹੋਤਰਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੧੮ ਸਾਲ ਦੀ ਉਮਰ ‘ਚ ਕਰ ਦਿੱਤੀ ਸੀ । ਉਹ ਦਿੱਲੀ ਦੇ ਪੰਜਾਬੀ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਸਿਧਾਰਥ ਦੇ ਪਿਤਾ ਸੁਨੀਲ ਮਲਹੋਤਰਾ ਮਾਰਚੈਂਟ ਨੇਵੀ ‘ਚ ਸਨ, ਜਦੋਂਕਿ ਮਾਂ ਹਾਊਸ ਵਾਈਫ ਸਨ। ਸਿਧਾਰਥ ਦੀ ਪੜ੍ਹਾਈ ਦਿੱਲੀ ਦੇ ਡੌਨ ਬੌਸਕੋ ਸਕੂਲ ਅਤੇ ਨੇਵਲ ਪਬਲਿਕ ਸਕੂਲ ‘ਚ ਹੋਈ ਸੀ। ਜਦੋਂਕਿ ਉਨ੍ਹਾਂ ਨੇ ਗ੍ਰੈਜੁਏਸ਼ਨ ਸ਼ਹੀਦ ਭਗਤ ਸਿੰਘ ਕਾਲਜ ਦਿੱਲੀ ਤੋਂ ਪੂਰੀ ਕੀਤੀ ਹੈ।
/ptc-punjabi/media/media_files/dooWQQlAiwArXjwG0udV.jpg)
ਮਾਡਲਿੰਗ ਦੇ ਖੇਤਰ ਤੋਂ ਆਪਣੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਮਲਹੋਤਰਾ ਨੂੰ ਵਧੀਆ ਲੁੱਕ ਦੇ ਚੱਲਦੇ ਮਾਡਲਿੰਗ ਦੇ ਖੇਤਰ ‘ਚ ਵੀ ਕਾਮਯਾਬੀ ਮਿਲੀ ਸੀ ।ਮਾਡਲਿੰਗ ਦੇ ਖੇਤਰ ‘ਚ ਉਨ੍ਹਾਂ ਦੀ ਪਹਿਲੀ ਫੀਸ ਮਹਿਜ਼ ਸੱਤ ਹਜ਼ਾਰ ਰੁਪਏ ਸੀ, ਜੋ ਕਿ ਉਨ੍ਹਾਂ ਨੇ ਆਪਣੀ ਮਾਂ ਨੂੰ ਦਿੱਤੀ ਸੀ । ਸਿਧਾਰਥ ਸ਼ੁਕਲਾ ਨੇ ਆਪਣੀ ਮਿਹਨਤ ਦੀ ਬਦੌਲਤ ਬਾਲੀਵੁੱਡ ‘ਚ ਜਗ੍ਹਾ ਬਣਾਈ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਕਿਆਰਾ ਅਡਵਾਨੀ ਦੇ ਨਾਲ ਵਿਆਹ ਕਰਵਾ ਲਿਆ । ਸੱਤ ਹਜ਼ਾਰ ਦੀ ਕਮਾਈ ਤੋਂ ਆਪਣੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਹੁਣ 70ਕਰੋੜ ਦੇ ਘਰ ‘ਚ ਰਹਿੰਦੇ ਹਨ।
/ptc-punjabi/media/media_files/YoUuxzoNpGVLHbjQMw0X.jpg)
View this post on Instagram
ਸਿਧਾਰਥ ਮਲਹੋਤਰਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਜਲਦ ਹੀ ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਸੀਰੀਜ਼ ‘ਇੰਡੀਅਨ ਪੁਲਿਸ ਫੋਰਸ’ ‘ਚ ਨਜ਼ਰ ਆਉਣਗੇ। ਜੋ ਪੰਦਰਾਂ ਅਪ੍ਰੈਲ 2024 ਨੂੰ ਰਿਲੀਜ਼ ਹੋਵੇਗੀ।ਅਗਲੇ ਮਹੀਨੇ ਅਦਾਕਾਰ ਆਪਣੀ ਵੈਡਿੰਗ ਐਨੀਵਰਸਰੀ ਮਨਾਏਗਾ । ਅਦਾਕਾਰ ਦੀ ਪਤਨੀ ਕਿਆਰਾ ਅਡਵਾਨੀ ਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ।
View this post on Instagram