ਵਿਆਹ ਤੋਂ ਬਾਅਦ ਸਿਧਾਰਥ ਅਤੇ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Written by  Shaminder   |  February 11th 2023 11:52 AM  |  Updated: February 11th 2023 11:54 AM

ਵਿਆਹ ਤੋਂ ਬਾਅਦ ਸਿਧਾਰਥ ਅਤੇ ਕਿਆਰਾ ਅਡਵਾਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਸਿਧਾਰਥ ਮਲਹੋਤਰਾ (Sidharth Malhotra) ਅਤੇ ਕਿਆਰਾ ਅਡਵਾਨੀ (Kiara Advani)ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਹੁਣ ਵਿਆਹ ਤੋਂ ਬਾਅਦ ਇਸ ਨਵ-ਵਿਆਹੁਤਾ ਜੋੜੀ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਬਹੁਤ ਹੀ ਸਿੰਪਲ ਲੁੱਕ ‘ਚ ਨਜ਼ਰ ਆ ਰਹੇ ਹਨ ।

image source: Instagram

ਹੋਰ ਪੜ੍ਹੋ : ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ

ਸਿੰਪਲ ਲੁੱਕ ‘ਚ ਨਜ਼ਰ ਆਏ ਸਿਧਾਰਥ-ਕਿਆਰਾ

ਕਿਆਰਾ ਅਤੇ ਸਿਧਾਰਥ ਮਲਹੋਤਰਾ ਦੀਆਂ ਇਹ ਤਸਵੀਰਾਂ ਦਿੱਲੀ ਦੀਆਂ ਦੱਸੀਆਂ ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਨੇ ਆਫ ਵ੍ਹਾਈਟ ਕਲਰ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ ਜਦੋਂਕਿ ਸਿਧਾਰਥ ਵੀ ਬਹੁਤ ਹੀ ਸਿੰਪਲ ਲੁੱਕ ‘ਚ ਨਜ਼ਰ ਆ ਰਹੇ ਹਨ ।

Kiara Advani ,, Image Source : Twitter

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼, ਜਾਣੋ ਕਿਸ ਨੇ ਚੁੱਕੇ ਸਵਾਲ

ਸਿਧਾਰਥ ਕਿਆਰਾ ਦਾ ਜੈਸਲਮੇਰ ‘ਚ ਹੋਇਆ ਵਿਆਹ

ਰਾਜਸਥਾਨ ਦੇ ਜੈਸਲਮੇਰ ‘ਚ ਬੀਤੇ ਦਿਨੀਂ ਇਸ ਜੋੜੀ ਨੇ ਵਿਆਹ ਕਰਵਾਇਆ ਹੈ । ਵਿਆਹ ਬਹੁਤ ਹੀ ਸ਼ਾਨਦਾਰ ਸੀ ਅਤੇ ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਕਿਆਰਾ ਅਤੇ ਸਿਧਾਰਥ ਨੇ ਫ਼ਿਲਮੀ ਅੰਦਾਜ਼ ‘ਚ ਵਿਆਹ ਕਰਵਾਇਆ । ਕਿਆਰਾ ਨੇ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ ਜਦੋਂਕਿ ਸਿਧਾਰਥ ਸ਼ੇਰਵਾਨੀ ‘ਚ ਨਜ਼ਰ ਆਏ ਸਨ ।

Kiara Advani Image Source : Instagram

ਮੀਡੀਆ ਨੂੰ ਦੂਰ ਰੱਖਿਆ ਗਿਆ ਵਿਆਹ ਤੋਂ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਆਪਣੇ ਵਿਆਹ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਸੀ । ਇਸ ਵਿਆਹ ਤੋਂ ਪਹਿਲਾਂ ਦੋਵਾਂ ਵੱਲੋਂ ਵਿਆਹ ਹੋਣ ਦੇ ਆਖਿਰੀ ਪਲਾਂ ਤੱਕ ਕੋਈ ਵੀ ਅਧਿਕਾਰਕ ਤੌਰ ‘ਤੇ ਐਲਾਨ ਨਹੀਂ ਸੀ ਕੀਤਾ ਗਿਆ । ਪਰ ਵਿਆਹ ਤੋਂ ਬਾਅਦ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network