ਪ੍ਰਿਯੰਕਾ ਚੋਪੜਾ ਦੀ ਧੀ ਦਾ ਅੱਜ ਹੈ ਜਨਮ ਦਿਨ, ਵੇਖੋ ਧੀ ਦੀਆਂ ਅਦਾਕਾਰਾ ਨਾਲ ਖੂਬਸੂਰਤ ਤਸਵੀਰਾਂ
ਪ੍ਰਿਯੰਕਾ ਚੋਪੜਾ ਦੀ ਧੀ ਦਾ ਅੱਜ ਹੈ ਜਨਮ ਦਿਨ, ਵੇਖੋ ਧੀ ਦੀਆਂ ਅਦਾਕਾਰਾ ਨਾਲ ਖੂਬਸੂਰਤ ਤਸਵੀਰਾਂ
ਪ੍ਰਿਯੰਕਾ ਚੋਪੜਾ (Priyanka Chopra) ਦੀ ਧੀ ਮਾਲਤੀ ਮੈਰੀ ਚੋਪੜਾ ਦਾ ਅੱਜ ਜਨਮ ਦਿਨ (Daughter Birthday)ਹੈ। ਅਦਾਕਾਰਾ ਦੀ ਧੀ ਦਾ ਅੱਜ ਦੂਜਾ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਦੀਆਂ ਧੀ ਦੇ ਨਾਲ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਦੀ ਧੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਪ੍ਰਿਯੰਕਾ ਚੋਪੜਾ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਦੀ ਧੀ ਦਾ ਜਨਮ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ।
/ptc-punjabi/media/media_files/cfb7dJLHrwGczShYVour.jpg)
ਹੋਰ ਪੜ੍ਹੋ : ਹਾਰਬੀ ਸੰਘਾ ਦੇ ਘਰ ਪਹੁੰਚੇ ਗਾਇਕ ਸਾਰਥੀ ਕੇ, ਨਵੇਂ ਘਰ ਦੀ ਅਦਾਕਾਰ ਨੂੰ ਦਿੱਤੀ ਵਧਾਈ
ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਕਰਵਾਇਆ ਵਿਆਹ
ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕੁਝ ਸਾਲ ਪਹਿਲਾਂ ਅਮਰੀਕੀ ਮੂਲ ਦੇ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦਾ ਵਿਆਹ ਰਾਜਸਥਾਨ ਦੇ ਜੈਪੁਰ ‘ਚ ਹੋਇਆ ਸੀ । ਜਿੱਥੇ ਬਾਲੀਵੁੱਡ ਦੇ ਸਿਤਾਰੇ ਇਸ ਵਿਆਹ ਦਾ ਗਵਾਹ ਬਣੇ ਸਨ ।ਮਾਲਤੀ ਦੇ ਜਨਮ ਤੋਂ ਬਾਅਦ ਪਰਿਵਾਰ ਨੂੰ ਮਾਲਤੀ ਦੀ ਸਿਹਤ ਨੂੰ ਲੈ ਕੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਇਸ ਬਾਰੇ ਨਿੱਕ ਜੋਨਸ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉੇਨ੍ਹਾਂ ਦੀ ਧੀ ਮਾਲਤੀ ਦੇ ਜੀਵਨ ਦਾ ਇੱਕ ਹਿੱਸਾ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਸੀ ।
/ptc-punjabi/media/media_files/wZC6if8WVUhKqNm1BO4K.jpg)
ਪਰ ਜਦੋਂ ਮਾਲਤੀ ਇੱਕ ਸਾਲ ਦੀ ਹੋਈ ਸੀ ਤਾਂ ਪਰਿਵਾਰ ਨੇ ਗ੍ਰੈਂਡ ਸੈਲੀਬ੍ਰੇਸ਼ਨ ਕੀਤਾ ਸੀ । ਕਿਉਂਕਿ ਮਾਲਤੀ ਨੂੰ ਸੌ ਦਿਨਾਂ ਬਾਅਦ ਨਿੱਕ ਅਤੇ ਪ੍ਰਿਯੰਕਾ ਹਸਪਤਾਲ ਤੋਂ ਘਰ ਲੈ ਕੇ ਆਏ ਸਨ ।
ਪ੍ਰਿਯੰਕਾ ਚੋਪੜਾ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਫੈਸ਼ਨ,ਅਨਜਾਨਾ ਅਨਜਾਨੀ, ਮੁਝ ਸੇ ਸ਼ਾਦੀ ਕਰੋਗੀ, ਗੌਡ ਤੁਸੀਂ ਗ੍ਰੇਟ ਹੋ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।ਵਿਆਹ ਤੋਂ ਬਾਅਦ ਪ੍ਰਿਯੰਕਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ ਅਤੇ ਉਹ ਪਤੀ ਦੇ ਨਾਲ ਵਿਦੇਸ਼ ‘ਚ ਹੀ ਸੈਟਲ ਹੋ ਗਈ ਹੈ। ਪਰ ਅਦਾਕਾਰਾ ਆਪਣੇ ਰੀਤੀ ਰਿਵਾਜ਼ ਨਹੀਂ ਭੁੱਲੀ । ਅਕਸਰ ਉਹ ਵਿਦੇਸ਼ ‘ਚ ਰਹਿ ਕੇ ਵੀ ਤਿੱਥ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
