ਮਾਂਵਾਂ ਠੰਢੀਆਂ ਛਾਵਾਂ, ਮਾਵਾਂ ਬਿਨ ਛਾਂਵਾਂ ਕੌਣ ਕਰੇ । ਮਾਂ ਬੱਚੇ ਦੀ ਪਹਿਲੀ ਗੁਰੁ ਹੁੰਦੀ ਹੈ। ਉਹ ਨਾਂ ਸਿਰਫ਼ ਬੱਚੇ ਨੂੰ ਜਨਮ ਦਿੰਦੀ ਹੈ,ਬਲਕਿ ਉਸ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ ਅਤੇ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਤੇ ਬੱਚਿਆਂ ਦਾ ਸਾਥ ਦਿੰਦੀ ਹੈ। ਬੱਚਾ ਬੇਸ਼ੱਕ ਕਿੰਨਾ ਵੀ ਵੱਡਾ ਸਟਾਰ ਕਿਉਂ ਨਾ ਬਣ ਜਾਵੇ, ਪਰ ਮਾਂ ਦੇ ਲਈ ਬੱਚਾ ਹੀ ਰਹਿੰਦਾ ਹੈ। ਅਦਾਕਾਰ ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ (Sohail Khan) ਵੀ ਆਪਣੀ ਮਾਂ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ । ਸੋਹੇਲ ਖ਼ਾਨ ਨੇ ਆਪਣੀ ਮਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ (Mother Pics) ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ ।
/ptc-punjabi/media/media_files/OuYvWi9EZXTqQ8uqvzFg.jpg)
ਹੋਰ ਪੜ੍ਹੋ : ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੋਇਆ ਹੰਗਾਮਾ, ਕਈ ਨੌਜਵਾਨ ਜ਼ਖਮੀ
ਜਿਉਂ ਹੀ ਅਦਾਕਾਰ ਨੇ ਆਪਣੀ ਮਾਂ ਸਲਮਾ ਖ਼ਾਨ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।ਗੀਤਾ ਬਸਰਾ, ਸੁਨੀਲ ਸ਼ੈੱਟੀ ਸਣੇ ਕਈ ਅਦਾਕਾਰਾਂ ਨੇ ਅਦਾਕਾਰ ਦੀ ਇਸ ਤਸਵੀਰ ‘ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।ਸੋਹੇਲ ਖ਼ਾਨ ਬੇਸ਼ੱਕ ਫ਼ਿਲਮਾਂ ‘ਚ ਘੱਟ ਸਰਗਰਮ ਰਹਿੰਦੇ ਹਨ, ਪਰ ਸੋਸ਼ਲ ਮੀਡੀਆ ਤੇ ਉਹ ਸਰਗਰਮ ਰਹਿੰਦੇ ਹਨ ਅਤੇ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।
/ptc-punjabi/media/media_files/9dfGv9chJ8I12dOZfIKb.jpg)
ਸੋਹੇਲ ਖ਼ਾਨ ਨੇ ਅਰਬਾਜ਼ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਨ ਸਾਂਝੀਆਂ
ਇਸ ਤੋਂ ਪਹਿਲਾਂ ਸੋਹੇਲ ਖ਼ਾਨ ਨੇ ਆਪਣੇ ਭਰਾ ਅਰਬਾਜ਼ ਖ਼ਾਨ ਦੇ ਦੂਜੇ ਵਿਆਹ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਸੋਹੇਲ ਖ਼ਾਨ ਬੇਸ਼ੱਕ ਮੁੰਬਈ ‘ਚ ਰਹਿੰਦੇ ਹਨ । ਪਰ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਇੰਦੌਰ ਦੇ ਨਾਲ ਹੈ। ਸਾਲ 1997 ‘ਚ ਸੋਹੇਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਕੀਤੀ ।
/ptc-punjabi/media/media_files/zwpHQSJJ9ltcF0vlJeVf.jpg)
ਇਸ ਫ਼ਿਲਮ ‘ਚ ਸੋਹੇਲ ਦੇ ਵੱਡੇ ਭਰਾ ਸਲਮਾਨ ਖ਼ਾਨ ਅਤੇ ਸੰਜੇ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਵਾਂ ਵੱਡੇ ਭਰਾਵਾਂ ਸਲਮਾਨ ਅਤੇ ਅਰਬਾਜ਼ ਦੇ ਨਾਲ ਫ਼ਿਲਮ ‘ਪਿਆਰ ਕੀਆ ਤੋਂ ਡਰਨਾ ਕਯਾ’। ਇਹ ਫ਼ਿਲਮ ਸੁਪਰਹਿੱਟ ਹੋਈ ਅਤੇ ਫ਼ਿਲਮ ‘ਚ ਸਲਮਾਨ ਦੇ ਨਾਲ ਅਦਾਕਾਰਾ ਕਾਜੋਲ ਨਜ਼ਰ ਆਈ ਸੀ।
View this post on Instagram