Advertisment

ਸੋਹੇਲ ਖ਼ਾਨ ਨੇ ਆਪਣੀ ਮਾਂ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ

ਅਦਾਕਾਰ ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ ਵੀ ਆਪਣੀ ਮਾਂ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ । ਸੋਹੇਲ ਖ਼ਾਨ ਨੇ ਆਪਣੀ ਮਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ ।

author-image
By Shaminder
New Update
Sohail khan with Mother.jpg
Listen to this article
0.75x 1x 1.5x
00:00 / 00:00
Advertisment

ਮਾਂਵਾਂ ਠੰਢੀਆਂ ਛਾਵਾਂ, ਮਾਵਾਂ ਬਿਨ ਛਾਂਵਾਂ ਕੌਣ ਕਰੇ । ਮਾਂ ਬੱਚੇ ਦੀ ਪਹਿਲੀ ਗੁਰੁ ਹੁੰਦੀ ਹੈ। ਉਹ ਨਾਂ ਸਿਰਫ਼ ਬੱਚੇ ਨੂੰ ਜਨਮ ਦਿੰਦੀ ਹੈ,ਬਲਕਿ ਉਸ ਨੂੰ ਪਾਲ ਪੋਸ ਕੇ ਵੱਡਾ ਕਰਦੀ ਹੈ ਅਤੇ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਤੇ ਬੱਚਿਆਂ ਦਾ ਸਾਥ ਦਿੰਦੀ ਹੈ। ਬੱਚਾ ਬੇਸ਼ੱਕ ਕਿੰਨਾ ਵੀ ਵੱਡਾ ਸਟਾਰ ਕਿਉਂ ਨਾ ਬਣ ਜਾਵੇ, ਪਰ ਮਾਂ ਦੇ ਲਈ ਬੱਚਾ ਹੀ ਰਹਿੰਦਾ ਹੈ। ਅਦਾਕਾਰ ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ (Sohail Khan) ਵੀ ਆਪਣੀ ਮਾਂ ‘ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ । ਸੋਹੇਲ ਖ਼ਾਨ ਨੇ ਆਪਣੀ ਮਾਂ ਦੇ ਨਾਲ ਇੱਕ ਬਹੁਤ ਹੀ ਖੂਬਸੂਰਤ ਤਸਵੀਰ (Mother Pics) ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । 

Advertisment

Sohail Khan.jpg

ਹੋਰ ਪੜ੍ਹੋ : ਗਾਇਕ ਬੱਬੂ ਮਾਨ ਦੇ ਸ਼ੋਅ ਦੌਰਾਨ ਹੋਇਆ ਹੰਗਾਮਾ, ਕਈ ਨੌਜਵਾਨ ਜ਼ਖਮੀ

ਜਿਉਂ ਹੀ ਅਦਾਕਾਰ ਨੇ ਆਪਣੀ ਮਾਂ ਸਲਮਾ ਖ਼ਾਨ ਦੇ ਨਾਲ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ ਨਾਲ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।ਗੀਤਾ ਬਸਰਾ, ਸੁਨੀਲ ਸ਼ੈੱਟੀ ਸਣੇ ਕਈ ਅਦਾਕਾਰਾਂ ਨੇ ਅਦਾਕਾਰ ਦੀ ਇਸ ਤਸਵੀਰ ‘ਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।ਸੋਹੇਲ ਖ਼ਾਨ ਬੇਸ਼ੱਕ ਫ਼ਿਲਮਾਂ ‘ਚ ਘੱਟ ਸਰਗਰਮ ਰਹਿੰਦੇ ਹਨ, ਪਰ ਸੋਸ਼ਲ ਮੀਡੀਆ ਤੇ ਉਹ ਸਰਗਰਮ ਰਹਿੰਦੇ ਹਨ ਅਤੇ ਅਕਸਰ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।  

Advertisment

Sohail Khan 2.jpg

ਸੋਹੇਲ ਖ਼ਾਨ ਨੇ ਅਰਬਾਜ਼ ਦੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਨ ਸਾਂਝੀਆਂ 

ਇਸ ਤੋਂ ਪਹਿਲਾਂ ਸੋਹੇਲ ਖ਼ਾਨ ਨੇ ਆਪਣੇ ਭਰਾ ਅਰਬਾਜ਼ ਖ਼ਾਨ ਦੇ ਦੂਜੇ ਵਿਆਹ ਦੀਆਂ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਸੋਹੇਲ ਖ਼ਾਨ ਬੇਸ਼ੱਕ ਮੁੰਬਈ ‘ਚ ਰਹਿੰਦੇ ਹਨ । ਪਰ ਉਨ੍ਹਾਂ ਦੇ ਪਰਿਵਾਰ ਦਾ ਸਬੰਧ ਇੰਦੌਰ ਦੇ ਨਾਲ ਹੈ। ਸਾਲ 1997 ‘ਚ ਸੋਹੇਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਕੀਤੀ ।

Advertisment

Sohail Khan ,.jpg

ਇਸ ਫ਼ਿਲਮ ‘ਚ ਸੋਹੇਲ ਦੇ ਵੱਡੇ ਭਰਾ ਸਲਮਾਨ ਖ਼ਾਨ ਅਤੇ ਸੰਜੇ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਵਾਂ ਵੱਡੇ ਭਰਾਵਾਂ ਸਲਮਾਨ ਅਤੇ ਅਰਬਾਜ਼ ਦੇ ਨਾਲ ਫ਼ਿਲਮ ‘ਪਿਆਰ ਕੀਆ ਤੋਂ ਡਰਨਾ ਕਯਾ’। ਇਹ ਫ਼ਿਲਮ ਸੁਪਰਹਿੱਟ ਹੋਈ ਅਤੇ ਫ਼ਿਲਮ ‘ਚ ਸਲਮਾਨ ਦੇ ਨਾਲ ਅਦਾਕਾਰਾ ਕਾਜੋਲ ਨਜ਼ਰ ਆਈ ਸੀ। 

Advertisment

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment