
ਸੋਹੇਲ ਖ਼ਾਨ (Sohail Khan) ਦੀ ਸਾਬਕਾ ਪਤਨੀ ਸੀਮਾ ਖ਼ਾਨ (Seema Khan) ਦਾ ਇੱਕ ਵੀਡੀਓ ਵਾਇਰਲ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ । ਇਸ ਵੀਡੀਓ ‘ਚ ਸੀਮਾ ਖ਼ਾਨ ਸ਼ਰਾਬ ਦੇ ਨਸ਼ੇ ‘ਚ ਝੂਮਦੀ ਹੋਈ ਨਜ਼ਰ ਆ ਰਹੀ ਸੀ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਤੋਂ ਬਾਅਦ ਲੋਕ ਉਸ ਨੂੰ ਲਗਾਤਾਰ ਟ੍ਰੋਲ ਕਰ ਰਹੇ ਹਨ ।

ਹੋਰ ਪੜ੍ਹੋ : ਨਛੱਤਰ ਗਿੱਲ ਦਾ ਨਵਾਂ ਗੀਤ ‘ਰੂਹ ਉੱਤੇ ਵਾਰ’ ਦਰਸ਼ਕਾਂ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ
ਸੀਮਾ ਖ਼ਾਨ ਸ਼ਰਾਬ ਦੇ ਨਸ਼ੇ ‘ਚ ਧੁਤ ਨਜ਼ਰ ਆ ਰਹੀ ਹੈ ਅਤੇ ਕਰਣ ਜੌਹਰ ਦੇ ਘਰ ਦੇ ਬਾਹਰ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਰਿਐਕਸ਼ਨ ਦਿੱਤੇ ਜਾ ਰਹੇ ਹਨ । ਜਿਸ ਤੋਂ ਬਾਅਦ ਸੀਮਾ ਖ਼ਾਨ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ ।
ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦਾ ਹਸਪਤਾਲ ‘ਚੋਂ ਵੀਡੀਓ ਆਇਆ ਸਾਹਮਣੇ, ਮਾਂ ਦੀ ਹਾਲਤ ਵੇਖ ਰੋਂਦੀ ਨਜ਼ਰ ਆਈ ਅਦਾਕਾਰਾ
‘ਮੂਵਿੰਗ ਇਨ ਵਿਦ ਮਲਾਇਕਾ’ ‘ਚ ਮਲਾਇਕਾ ਅਰੋੜਾ ਨੇ ਇਸ ਵਾਇਰਲ ਵੀਡੀਓ ਬਾਰੇ ਉਸ ਤੋਂ ਪੁੱਛਿਆ ਕਿ ਉਸ ਦੇ ਬੇਟੇ ਨੇ ਇਸ ਬਾਰੇ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ ਸੀ ਤਾਂ ਸੀਮਾ ਖ਼ਾਨ ਦਾ ਕਹਿਣਾ ਹੈ ਕਿ ਨਿਰਵਾਣ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਫੋਨ ਕੀਤਾ ਸੀ ਅਤੇ ਵੀਡੀਓ ‘ਤੇ ਤਾਂ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ ।

ਪਰ ਉਸ ਨੇ ਉਸ ਨੇ ਮੇਰੀ ਡਰੈੱਸ ਬਾਰੇ ਜ਼ਰੂਰ ਪੁੱਛਿਆ ਸੀ ।ਦੱਸ ਦਈਏ ਕਿ ਸੀਮਾ ਖ਼ਾਨ ਅਤੇ ਸੋਹੇਲ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਹਨ ਅਤੇ ਅਕਸਰ ਸੋਹੇਲ ਦੇ ਇੱਕਲਿਆਂ ਦੇ ਵੀਡੀਓ ਤਾਂ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਸੋਹੇਲ ਦੀ ਐਕਸ ਵਾਈਫ ਦੇ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ।