ਸੰਨੀ ਦਿਓਲ ਦੀ ਕੋ-ਸਟਾਰ ਰਹਿ ਚੁੱਕੀ ਅਦਾਕਾਰਾ ਪੂਨਮ ਢਿੱਲੋਂ ਵੀ ਬੱਚਿਆਂ ਸਮੇਤ ਕਰਣ ਦਿਓਲ ਦੀ ਰਿਸੈਪਸ਼ਨ ‘ਚ ਆਈ ਨਜ਼ਰ, ਵੇਖੋ ਤਸਵੀਰਾਂ

ਕਰਣ ਦਿਓਲ (Karan Deol) ਦੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਹੁਣ ਸੰਨੀ ਦਿਓਲ ਦੇ ਬੇਟੇ ਦੀ ਵੈਡਿੰਗ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

By  Shaminder June 20th 2023 12:27 PM

ਕਰਣ ਦਿਓਲ (Karan Deol) ਦੀ ਵੈਡਿੰਗ ਰਿਸੈਪਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ ।ਹੁਣ ਸੰਨੀ ਦਿਓਲ ਦੇ ਬੇਟੇ ਦੀ ਵੈਡਿੰਗ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਪੂਨਮ ਢਿੱਲੋਂ ਨੇ ਆਪਣੇ ਬੱਚਿਆਂ ਸਮੇਤ ਕਰਣ ਦਿਓਲ ਦੀ ਵੈਡਿੰਗ ਰਿਸੈਪਸ਼ਨ ‘ਚ ਸ਼ਿਰਕਤ ਕੀਤੀ ਹੈ ।


ਹੋਰ ਪੜ੍ਹੋ : ਜਸਬੀਰ ਜੱਸੀ ਨੇ ਕਰਣ ਦਿਓਲ ਦੇ ਵਿਆਹ ‘ਚ ਲਗਾਈਆਂ ਰੌਣਕਾਂ, ਸੰਨੀ ਦਿਓਲ ਅਤੇ ਰਣਵੀਰ ਸਿੰਘ ਦੇ ਨਾਲ ਖੂਬ ਪਾਇਆ ਭੰਗੜਾ, ਵੇਖੋ ਵੀਡੀਓ

ਅਦਾਕਾਰਾ ਨੇ ਦਿਓਲ ਪਰਿਵਾਰ ਦੇ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਦੇ ਨਾਲ ਪੂਨਮ ਢਿੱਲੋਂ, ਉਸ ਦਾ ਪੁੱਤਰ ਅਤੇ ਧੀ ਨਜ਼ਰ ਆ ਰਹੇ ਹਨ  । ਇਸ ਤੋਂ ਇਲਾਵਾ ਅਦਾਕਾਰਾ ਦੀਆਂ ਬੌਬੀ ਦਿਓਲ ਅਤੇ ਕਰਣ ਦਿਓਲ ਦੇ ਨਾਲ ਵੀ ਤਸਵੀਰਾਂ ਵਾਇਰਲ ਹੋਈਆਂ ਹਨ । 


View this post on Instagram

A post shared by Viral Bhayani (@viralbhayani)


ਪੂਨਮ ਢਿੱਲੋਂ ਨੇ ਸੰਨੀ ਦਿਓਲ ਦੇ ਨਾਲ ਕਈ ਫ਼ਿਲਮਾਂ ‘ਚ ਕੀਤਾ ਕੰਮ 

ਦੱਸ ਦਈਏ ਕਿ ਅਦਾਕਾਰਾ ਪੂਨਮ ਢਿੱਲੋਂ ਨੇ ਸੰਨੀ ਦਿਓਲ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ‘ਸੋਹਣੀ ਮਹੀਂਵਾਲ’, ‘ਸਮੁੰਦਰ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


ਇਨ੍ਹਾਂ ਫ਼ਿਲਮਾਂ ‘ਚ ਦੋਵਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਪੂਨਮ ਢਿੱਲੋਂ ਦੀ ਧੀ ਪਾਮੇਲਾ ਅਤੇ ਪੁੱਤਰ ਵੀ ਬੇਹੱਦ ਖੂਬਸੂਰਤ ਹਨ ।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।  

View this post on Instagram

A post shared by Sunny Deol (@iamsunnydeol)






Related Post