ਬਾਲੀਵੁੱਡ (Bollywood) ਅਦਾਕਾਰਾ ਤਾਪਸੀ ਪੰਨੂ (Taapsee Pannu)ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ (Wedding pics) ਨੂੰ ਲੈ ਕੇ ਚਰਚਾ ‘ਚ ਹੈ। ਕੁਝ ਦਿਨ ਪਹਿਲਾਂ ਵੀ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਨੇ ਮੈਥੀਆਸ ਬੋਏ ਦੇ ਨਾਲ ਵਿਆਹ ਕਰਵਾ ਲਿਆ ਹੈ। ਹੁਣ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਵਿਆਹ ‘ਚ ਨੱਚਦੀ ਹੋਏ ਲਾੜੇ ਦੇ ਕੋਲ ਜਾ ਰਹੀ ਹੈ। ਹਾਲਾਂਕਿ ਇਸ ਦੀ ਕੋਈ ਵੀ ਅਧਿਕਾਰਕ ਜਾਣਕਾਰੀ ਅਦਾਕਾਰਾ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ, ਪਰ ਇਹ ਵੀਡੀਓ ਅਦਾਕਾਰਾ ਦੇ ਵਿਆਹ ਦਾ ਦੱਸਿਆ ਜਾ ਰਿਹਾ ਹੈ।
/ptc-punjabi/media/media_files/CUTOiQ6bpXjqGheGT1Ag.jpg)
ਹੋਰ ਪੜ੍ਹੋ : ਜੋਤੀ ਨੂਰਾਂ ਨੇ ਜਦੋਂ ਸਟੇਜ ‘ਤੇ ਆਏ ਬੱਚੇ ਨੂੰ ਆਪਣੀ ਚੁੰਨੀ ‘ਚ ਪਾ ਕੇ ਦਿੱਤੇ ਪੈਸੇ, ਵੀਡੀਓ ਹੋ ਰਿਹਾ ਵਾਇਰਲ
ਡਾਂਸ ਕਰਦੀ ਹੋਈ ਲਾੜੇ ਕੋਲ ਪਹੁੰਚੀ ਅਦਾਕਾਰਾ
ਅਦਾਕਾਰਾ ਤਾਪਸੀ ਆਪਣੇ ਲਾੜੇ ਦੇ ਕੋਲ ਡਾਂਸ ਕਰਦੀ ਹੋਈ ਜਾ ਰਹੀ ਹੈ। ਤਾਪਸੀ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ ਅਤੇ ਹੱਥਾਂ ‘ਚ ਕਲੀਰੇ ਪਾਈ ਹੋਏ ਉਹ ਨੱਚਦੀ ਗਾਉਂਦੀ ਜਾ ਰਹੀ ਹੈ । ਵਰਮਾਲਾ ਪਾਉਂਦੇ ਹੋਏ ਉਸ ਦਾ ਵੀਡੀਓ ਵਾਇਰਲ ਹੋਇਆ ਹੈ।
View this post on Instagram
/ptc-punjabi/media/media_files/Xo3JKI4vadHbyl1kg4xA.jpg)
23 ਮਾਰਚ ਨੂੰ ਹੋਇਆ ਵਿਆਹ
ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਤਾਪਸੀ ਨੇ 23 ਮਾਰਚ ਨੂੰ ਉਦੈਪੁਰ ‘ਚ ਵਿਆਹ ਕਰਵਾਇਆ ਸੀ । ਵਿਆਹ ‘ਚ ਉਸ ਦੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ । ਹਾਲਾਂਕਿ ਅਦਾਕਾਰਾ ਨੇ ਆਪਣੇ ਵਿਆਹ ਦੇ ਬਾਰੇ ਮੀਡੀਆ ‘ਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ।ਜਿਉਂ ਹੀ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਉਨ੍ਹਾਂ ਨੂੰ ਫੈਨਸ ਦੇ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਹੁਣ ਵੇਖਣਾ ਇਹ ਹੋਵੇਗਾ ਕਿ ਅਦਾਕਾਰਾ ਆਪਣੇ ਵਿਆਹ ਦੇ ਬਾਰੇ ਜਾਣਕਾਰੀ ਕਦੋਂ ਸਾਂਝੀ ਕਰਦੀ ਹੈ ।
View this post on Instagram