ਤਾਪਸੀ ਪੰਨੂ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ

Written by  Shaminder   |  April 03rd 2024 06:06 PM  |  Updated: April 03rd 2024 06:06 PM

ਤਾਪਸੀ ਪੰਨੂ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ

ਬਾਲੀਵੁੱਡ (Bollywood) ਅਦਾਕਾਰਾ ਤਾਪਸੀ ਪੰਨੂ (Taapsee Pannu)ਪਿਛਲੇ ਕਈ ਦਿਨਾਂ ਤੋਂ ਆਪਣੇ ਵਿਆਹ (Wedding pics) ਨੂੰ ਲੈ ਕੇ ਚਰਚਾ ‘ਚ ਹੈ। ਕੁਝ ਦਿਨ ਪਹਿਲਾਂ ਵੀ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਨੇ ਮੈਥੀਆਸ ਬੋਏ ਦੇ ਨਾਲ ਵਿਆਹ ਕਰਵਾ ਲਿਆ ਹੈ। ਹੁਣ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਜਿਸ ‘ਚ ਅਦਾਕਾਰਾ ਆਪਣੇ ਵਿਆਹ ‘ਚ ਨੱਚਦੀ ਹੋਏ ਲਾੜੇ ਦੇ ਕੋਲ ਜਾ ਰਹੀ ਹੈ। ਹਾਲਾਂਕਿ ਇਸ ਦੀ ਕੋਈ ਵੀ ਅਧਿਕਾਰਕ ਜਾਣਕਾਰੀ ਅਦਾਕਾਰਾ ਦੇ ਵੱਲੋਂ ਸਾਂਝੀ ਨਹੀਂ ਕੀਤੀ ਗਈ ਹੈ, ਪਰ ਇਹ ਵੀਡੀਓ ਅਦਾਕਾਰਾ ਦੇ ਵਿਆਹ ਦਾ ਦੱਸਿਆ ਜਾ ਰਿਹਾ ਹੈ।

Taapsse.jpg

ਹੋਰ ਪੜ੍ਹੋ : ਜੋਤੀ ਨੂਰਾਂ ਨੇ ਜਦੋਂ ਸਟੇਜ ‘ਤੇ ਆਏ ਬੱਚੇ ਨੂੰ ਆਪਣੀ ਚੁੰਨੀ ‘ਚ ਪਾ ਕੇ ਦਿੱਤੇ ਪੈਸੇ, ਵੀਡੀਓ ਹੋ ਰਿਹਾ ਵਾਇਰਲ ਡਾਂਸ ਕਰਦੀ ਹੋਈ ਲਾੜੇ ਕੋਲ ਪਹੁੰਚੀ ਅਦਾਕਾਰਾ  

  ਅਦਾਕਾਰਾ ਤਾਪਸੀ ਆਪਣੇ ਲਾੜੇ ਦੇ ਕੋਲ ਡਾਂਸ ਕਰਦੀ ਹੋਈ ਜਾ ਰਹੀ ਹੈ। ਤਾਪਸੀ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ ਅਤੇ ਹੱਥਾਂ ‘ਚ ਕਲੀਰੇ ਪਾਈ ਹੋਏ ਉਹ ਨੱਚਦੀ ਗਾਉਂਦੀ ਜਾ ਰਹੀ ਹੈ । ਵਰਮਾਲਾ ਪਾਉਂਦੇ ਹੋਏ ਉਸ ਦਾ ਵੀਡੀਓ ਵਾਇਰਲ ਹੋਇਆ ਹੈ।  

Taapsse pannu wedding Pics.jpg23  ਮਾਰਚ ਨੂੰ ਹੋਇਆ ਵਿਆਹ 

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਤਾਪਸੀ ਨੇ 23 ਮਾਰਚ ਨੂੰ ਉਦੈਪੁਰ ‘ਚ ਵਿਆਹ ਕਰਵਾਇਆ ਸੀ । ਵਿਆਹ ‘ਚ ਉਸ ਦੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ । ਹਾਲਾਂਕਿ ਅਦਾਕਾਰਾ ਨੇ ਆਪਣੇ ਵਿਆਹ ਦੇ ਬਾਰੇ ਮੀਡੀਆ ‘ਚ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ।ਜਿਉਂ ਹੀ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਾਂ ਉਨ੍ਹਾਂ ਨੂੰ  ਫੈਨਸ ਦੇ ਵੱਲੋਂ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਹੁਣ ਵੇਖਣਾ ਇਹ ਹੋਵੇਗਾ ਕਿ ਅਦਾਕਾਰਾ ਆਪਣੇ ਵਿਆਹ ਦੇ ਬਾਰੇ ਜਾਣਕਾਰੀ ਕਦੋਂ ਸਾਂਝੀ ਕਰਦੀ ਹੈ ।  

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network