ਐਮੀ ਵਿਰਕ ਨੇ ਤਾਪਸੀ ਪੰਨੂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕੀ ਦੋਵੇਂ ਨਵੇਂ ਪ੍ਰੋਜੈਕਟ ‘ਚ ਆਉਣਗੇ ਨਜ਼ਰ !

Written by  Shaminder   |  February 13th 2024 01:30 PM  |  Updated: February 13th 2024 01:30 PM

ਐਮੀ ਵਿਰਕ ਨੇ ਤਾਪਸੀ ਪੰਨੂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਕੀ ਦੋਵੇਂ ਨਵੇਂ ਪ੍ਰੋਜੈਕਟ ‘ਚ ਆਉਣਗੇ ਨਜ਼ਰ !

ਐਮੀ ਵਿਰਕ (Ammy Virk) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਗੱਡੀ ਜਾਂਦੀ ਏ ਛਲਾਂਗਾ ਮਾਰਦੀ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ । ਜਿਸ ‘ਚ ਸੁਫ਼ਨਾ, ਕਿਸਮਤ, ਓਏ ਮੱਖਣਾ, ਸੌਂਕਣ ਸੌਂਕਣੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਅਦਾਕਾਰ ਐਮੀ ਵਿਰਕ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਫ਼ਿਲਮ ‘83’ ‘ਚ ਵੀ ਨਜ਼ਰ ਆ ਚੁੱਕੇ ਹਨ ।ਕੁਝ ਸਮਾਂ ਪਹਿਲਾਂ ਉਹ ਵਿੱਕੀ ਕੌਸ਼ਲ ਦੇ ਨਾਲ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਚੁੱਕੇ ਹਨ ।

Ammy news

ਹੋਰ ਪੜ੍ਹੋ : ਭਾਨੇ ਸਿੱਧੂ ਨੇ ਰਿਹਾਈ ਤੋਂ ਬਾਅਦ ਸਭ ਦਾ ਕੀਤਾ ਧੰਨਵਾਦ, ਕਲਾਕਾਰ ਜਗਦੀਪ ਰੰਧਾਵਾ ਨੇ ਵੀਡੀਓ ਕੀਤਾ ਸਾਂਝਾ

ਪਰ ਹੁਣ ਲੱਗਦਾ ਹੈ ਕਿ ਐਮੀ ਵਿਰਕ ਮੁੜ ਤੋਂ ਕਿਸੇ ਬਾਲੀਵੁੱਡ ਪ੍ਰੋਜੈਕਟ ‘ਚ ਦਿਖਾਈ ਦੇਣਗੇ । ਕਿਉਂਕਿ ਉਨ੍ਹਾਂ ਨੇ ਅਦਾਕਾਰਾ ਤਾਪਸੀ ਪੰਨੂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਹਸੀਨ ਦਿਲਰੁਬਾ’ ਜਿਸ ਤੋਂ ਲੱਗਦਾ ਹੈ ਕਿ ਐਮੀ ਵਿਰਕ ਸ਼ਾਇਦ ਇਸੇ ਟਾਈਟਲ ਹੇਠ ਕੋਈ ਫ਼ਿਲਮ ਕਰਨ ਜਾ ਰਹੇ ਹਨ । ਕਿਉਂਕਿ ਉਨ੍ਹਾਂ ਨੇ ਕੁਝ ਵੀ ਜਾਣਕਾਰੀ ਇਨ੍ਹਾਂ ਤਸਵੀਰਾਂ ਦੇ ਨਾਲ ਸ਼ੇਅਰ ਨਹੀਂ ਕੀਤੀ ਹੈ।

Ammy and Nimrat in saukan Saukne.jpg

ਐਮੀ ਵਿਰਕ ਦਾ ਵਰਕ ਫ੍ਰੰਟ  

ਐਮੀ ਵਿਰਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।ਅਮਰਿੰਦਰ ਗਿੱਲ ਦਾ ਸਬੰਧ ਪਟਿਆਲਾ ਦੇ ਨਾਲ ਹੈ । ਪਟਿਆਲਾ ਸਥਿਤ ਨਾਭਾ ਦੇ ਜੰਮਪਲ ਐਮੀ ਵਿਰਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਇਓ ਟੈਕਨੋਲੋਜੀ ‘ਚ ਬੀਐੱਸਸੀ ਕੀਤੀ ਹੈ।

ਇੱਕ ਇੰਟਰਵਿਊ ‘ਚ ਐਮੀ ਵਿਰਕ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਦੇ ਕਾਰਨ ਉਹ ਗਾਇਕ ਬਣੇ ਸਨ, ਕਿਉਂਕਿ ਮਾਂ ਨੇ ਹੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਦੇ ਲਈ ਪ੍ਰੇਰਿਆ ਸੀ।ਐਮੀ ਵਿਰਕ ਦਾ ਸਬੰਧ ਪਾਕਿਸਤਾਨ ਦੇ ਨਾਲ ਵੀ ਹੈ ਕਿਉਂਕਿ ਉਨ੍ਹਾਂ ਦੇ ਵੱਡੇ ਵਡੇਰੇ ਪਾਕਿਸਤਾਨ ਦੇ ਸ਼ੇਖਪੁਰਾ ਦੇ ਵਿਰਕਗੜ ਪਿੰਡ ਦੇ ਰਹਿਣ ਵਾਲੇ ਸਨ । ਵੰਡ ਤੋਂ ਬਾਅਦ ਐਮੀ ਵਿਰਕ ਦੇ ਬਜ਼ੁਰਗ ਪਟਿਆਲੇ ਆ ਕੇ ਵੱਸ ਗਏ ਸਨ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network