ਕੈਟਰੀਨਾ ਕੈਫ ਦੀ ਫਿਲਮ ਮੈਰੀ ਕ੍ਰਿਸਮਸ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪੁੱਜੇ ਵਿੱਕੀ ਕੌਸ਼ਲ, ਰੋਮਾਂਟਿਕ ਅੰਦਾਜ਼ 'ਚ ਨਜ਼ਰ ਆਇਆ ਜੋੜਾ
Vicky Kaushal and Katrina Kaif: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਫੈਨਜ਼ ਦੀ ਮਨਪਸੰਦ ਬਾਲੀਵੁੱਡ ਜੋੜਿਆਂ ਚੋਂ ਇੱਕ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਕੈਫ ਦੀ ਫਿਲਮ 'ਮੈਰੀ ਕ੍ਰਿਸਮਸ' ਦੇ ਪ੍ਰੀਮੀਅਰ 'ਤੇ ਪਹੁੰਚੇ। ਇਸ ਦੌਰਾਨ ਇਹ ਜੋੜਾ ਬੇਹੱਦ ਰੋਮਾਂਟਿਕ ਅੰਦਾਜ਼ 'ਚ ਪੈਰਰਾਜ਼ੀਸ ਲਈ ਪੋਜ਼ ਦਿੰਦਾ ਹੋਇਆ ਨਜ਼ਰ ਆਇਆ।
ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif) ਅਤੇ ਸਾਊਥ ਸਟਾਰ ਵਿਜੇ ਸੇਤੂਪਤੀ (Vijay Sethupathi) ਦੀ ਫਿਲਮ 'ਮੈਰੀ ਕ੍ਰਿਸਮਸ' (Merry Christmas) 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਬੀਤੇ ਦਿਨ ਯਾਨੀ ਕਿ ਬੁੱਧਵਾਰ ਨੂੰ ਇਸ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲਬਸ (Bollywood celebs) ਇਹ ਫਿਲਮ ਵੇਖਣ ਲਈ ਪਹੁੰਚੇ।
View this post on Instagram
ਪਤਨੀ ਦੀ ਫਿਲਮ ਵੇਖਣ ਪਹੁੰਚੇ ਵਿੱਕੀ ਕੌਸ਼ਲ
ਇਸ ਦੌਰਾਨ ਕੈਟਰੀਨਾ ਕੈਫ ਦੇ ਪਤੀ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ (Vicky Kaushal) ਵੀ ਪਤਨੀ ਦੀ ਫਿਲਮ ਵੇਖਣ ਤੇ ਫਿਲਮ ਟੀਮ ਦਾ ਹੌਸਲਾ ਵਧਾਉਣ ਲਈ ਪਹੁੰਚੇ। ਇਸ ਦੌਰਾਨ ਕਪਲ ਨੂੰ ਇੱਕ ਦੂਜੇ ਦਾ ਹੱਥ ਫੜ ਕੇ ਐਂਟਰੀ ਕਰਦੇ ਹੋਏ ਵੇਖਿਆ ਗਿਆ। ਇੱਥੇ ਵਿੱਕੀ ਕੌਸ਼ਲ ਆਪਣੀ ਪਤਨੀ ਕੈਟਰੀਨਾ ਕੈਫ ਉੱਤੇ ਖੂਬ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ।
ਪੈਪਰਾਜ਼ੀ ਨੂੰ ਫੋਟੋਜ਼ ਲਈ ਪੋਜ਼ ਦਿੰਦੇ ਹੋਏ ਇਹ ਜੋੜਾ ਰੋਮਾਂਟਿਕ ਹੁੰਦਾ ਹੋਇਆ ਨਜ਼ਰ ਆਇਆ। ਵਿੱਕੀ ਕੌਸ਼ਲ ਨੇ ਕੈਟਰੀਨਾ ਨੂੰ ਕਿਸ ਕੀਤਾ। ਇਸ ਮਗਰੋਂ ਦੋਹਾਂ ਨੇ ਬੜੇ ਹੀ ਪਿਆਰ ਨਾਲ ਤੇ ਮੁਸਕਰਾਉਂਦੇ ਹੋਏ ਪੈਪਰਾਜ਼ੀਸ ਲਈ ਤਸਵੀਰਾਂ ਖਿਚਵਾਇਆਂ।
ਕਪਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਬਾਲੀਵੁੱਡ ਦੇ ਇਸ ਜੋੜੇ ਦੇ ਇਸ ਪਿਆਰ ਭਰੇ ਤੇ ਰੋਮਾਂਟਿਕ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
View this post on Instagram
ਹੋਰ ਪੜ੍ਹੋ: 3 ਸਾਲਾਂ ਦੀ ਹੋਈ ਵਿਰਾਟ ਕੋਹਲੀ ਤੇ ਅਨੁਸ਼ਕਾ ਦੀ ਲਾਡਲੀ ਧੀ ਵਾਮਿਕਾ, ਕਪਲ ਨੇ ਸਾਂਝੀ ਕੀਤੀਆਂ ਕਿਊਟ ਤਸਵੀਰਾਂ
ਫਿਲਮ ਮੈਰੀ ਕ੍ਰਿਸਮਸ ਦੀ ਸਟਾਰ ਕਾਸਟ
ਕੈਟਰੀਨਾ ਕੈਫ ਤੇ ਵਿਜੇ ਸੇਤੂਪਤੀ ਸਟਾਰਰ ਫਿਲਮ 'ਮੈਰੀ ਕ੍ਰਿਸਮਸ' ਬਾਰੇ ਗੱਲ ਕਰੀਏ ਤਾਂ ਇਹ ਫਿਲਮ ਦੋ ਅਜਨਬੀ ਲੋਕਾਂ ਦੇ ਮਿਲਣ ਦੀ ਕਹਾਣੀ ਉੱਤੇ ਅਧਾਰਿਤ ਹੈ। ਫਿਲਮ ਦੇ ਵਿੱਚ ਕੈਟਰੀਨਾ ਤੇ ਵਿਜੇ ਸੇਤੂਪਤੀ ਸਣੇ ਸੰਜੇ ਕਪੂਰ, ਵਿਨੈ ਪਾਠਕ, ਪ੍ਰਤਿਮਾ ਕਾਜਮੀ, ਟੀਨੂੰ ਆਨੰਦ, ਅਸ਼ਵਿਨ ਕਾਲਸੇਕਰ ਤੇ ਰਾਧਿਕਾ ਆਪਟੇ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਆਉਣਗੇ। ਇਸ ਫਿਲਮ ਨੂੰ ਸ਼੍ਰੀਰਾਮ ਰਾਘਵਨ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫਿਲਮ 12 ਜਨਵਰੀ ਨੂੰ ਹਿੰਦੀ ਤੇ ਤਾਮਿਲ ਭਾਸ਼ਾ ਵਿੱਚ ਦੇਸ਼ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਟਾਈਗਰ 3 ਤੋਂ ਬਾਅਦ ਫੈਨਜ਼ ਮੜ ਇੱਕ ਵਾਰ ਫਿਰ ਅਦਾਕਾਰਾ ਨੂੰ ਫਿਲਮੀ ਪਰਦੇ ਉੱਤੇ ਵੇਖਣ ਲਈ ਉਤਸ਼ਾਹਿਤ ਹਨ।