ਪਰਿਵਾਰ ਨਾਲ ਕ੍ਰਿਸਮਿਸ ਮਨਾਉਂਦੇ ਨਜ਼ਰ ਆਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਵਾਇਰਲ ਹੋਈਆਂ ਤਸਵੀਰਾਂ

written by Pushp Raj | December 26, 2022 01:54pm

Vicky Kaushal, Katrina’s Christmas celebrations: ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸਮਾਂ ਬਤੀਤ ਕਰ ਰਹੇ ਹਨ। ਪਹਾੜਾਂ ਦੇ ਨੇੜੇ ਇੱਕ ਰੋਮਾਂਟਿਕ ਛੁੱਟੀ ਦਾ ਆਨੰਦ ਲੈਣ ਤੋਂ ਲੈ ਕੇ ਆਪਣੇ ਪਰਿਵਾਰਾਂ ਨਾਲ ਕ੍ਰਿਸਮਸ ਮਨਾਉਣ ਤੱਕ, ਦੋਵੇਂ ਸਪੱਸ਼ਟ ਤੌਰ 'ਤੇ ਆਪਣੇ ਖਾਲੀ ਸਮੇਂ ਦਾ ਆਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ।

Image Source : Instagram

ਹਾਲ ਹੀ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਰਿਵਾਰ ਨਾਲ ਕਈ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ।

ਕੈਟਰੀਨਾ ਕੈਫ ਨੇ ਇੰਸਟਾਗ੍ਰਾਮ 'ਤੇ ਪਰਿਵਾਰ ਦੀਆਂ ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਰੀ ਕ੍ਰਿਸਮਸ! , ਸ਼ੇਅਰ ਕੀਤੀ ਤਸਵੀਰ 'ਚ ਵਿੱਕੀ, ਕੈਟਰੀਨਾ, ਵਿੱਕੀ ਦੇ ਮਾਤਾ-ਪਿਤਾ ਅਤੇ ਉਸ ਦੇ ਭਰਾ ਸੰਨੀ ਦੇ ਨਾਲ-ਨਾਲ ਕੈਟਰੀਨਾ ਦੀ ਭੈਣ ਇਜ਼ਾਬੇਲ ਨੂੰ ਲਾਲ ਅਤੇ ਚਿੱਟੇ ਰੰਗ ਦੇ ਵੱਖ-ਵੱਖ ਸ਼ੇਡਜ਼ 'ਚ ਇੱਕ-ਦੂਜੇ ਨਾਲ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

Image Source : Instagram

ਜਿੱਥੇ ਕੈਟਰੀਨਾ ਅਤੇ ਉਸ ਦੀ ਭੈਣ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਹਨ। ਉੱਥੇ ਹੀ ਵਿੱਕੀ ਦੀ ਮਾਂ ਨੇ ਲਾਲ ਕੁੜਤਾ ਪਾਇਆ ਹੋਇਆ ਹੈ।ਵਿੱਕੀ ਉਸ ਦੇ ਭਰਾ ਸੰਨੀ ਅਤੇ ਪਿਤਾ ਨੇ ਕ੍ਰਿਸਮਿਸ ਕੈਪ ਪਹਿਨੀ ਹੋਈ ਹੈ।

ਸਟਾਰ ਜੋੜੇ ਨੇ ਆਪਣੇ ਸਜੇ ਕ੍ਰਿਸਮਸ ਟ੍ਰੀ ਦੀ ਤਸਵੀਰ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਜੋ ਕਿ ਦੇਖਣ 'ਚ ਬਹੁਤ ਖੂਬਸੂਰਤ ਲੱਗ ਰਿਹਾ ਸੀ ਪਰ ਇਸ ਤੋਂ ਇਲਾਵਾ ਕੁਝ ਹੋਰ ਵੀ ਸੀ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਵਿੱਕੀ ਅਤੇ ਕੈਟਰੀਨਾ ਦੀ ਤਸਵੀਰ ਵੀ ਕ੍ਰਿਸਮਸ ਟ੍ਰੀ 'ਤੇ ਦੇਖੀ ਜਾ ਸਕਦੀ ਹੈ, ਜਿਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ।

Image Source : Instagram

ਹੋਰ ਪੜ੍ਹੋ: ਏਜਾਜ਼ ਖ਼ਾਨ ਨਾਲ ਵਿਆਹ ਕਰਨ ਨੂੰ ਲੈ ਕੇ ਪਵਿੱਤਰਾ ਪੂਨੀਆ ਨੇ ਤੋੜੀ ਚੁੱਪੀ, ਦੱਸਿਆ ਕਦੋਂ ਲੈਣਗੇ ਸੱਤ ਫੇਰੇ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਆਖ਼ਰੀ ਵਾਰ ਫ਼ਿਲਮ 'ਫੋਨ ਭੂਤ' 'ਚ ਨਜ਼ਰ ਆਈ ਸੀ। ਕੈਟਰੀਨਾ ਕੈਫ ਸਲਮਾਨ ਖ਼ਾਨ ਦੀ ਮੋਸਟ ਅਵੇਟਿਡ ਫ਼ਿਲਮ 'ਟਾਈਗਰ 3' 'ਚ ਆਪਣੇ ਕਿਰਦਾਰ ਨੂੰ ਰਿਪੇਅਰ ਕਰਦੀ ਨਜ਼ਰ ਆਵੇਗੀ। ਉਹ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਦੇ ਨਾਲ ਵਿਜੇ ਸੇਤੂਪਤੀ-ਸਟਾਰਰ ਫ਼ਿਲਮ ਮੈਰੀ ਕ੍ਰਿਸਮਸ ਅਤੇ ਫਰਹਾਨ ਅਖ਼ਤਰ ਦੀ 'ਜੀ ਲੇ ਜ਼ਾਰਾ' ਦਾ ਵੀ ਹਿੱਸਾ ਹੈ।

 

View this post on Instagram

 

A post shared by Vicky Kaushal (@vickykaushal09)

You may also like