ਏਜਾਜ਼ ਖ਼ਾਨ ਨਾਲ ਵਿਆਹ ਕਰਨ ਨੂੰ ਲੈ ਕੇ ਪਵਿੱਤਰਾ ਪੂਨੀਆ ਨੇ ਤੋੜੀ ਚੁੱਪੀ, ਦੱਸਿਆ ਕਦੋਂ ਲੈਣਗੇ ਸੱਤ ਫੇਰੇ

written by Pushp Raj | December 26, 2022 12:54pm

Pavitra Punia Eijaz Khan Wedding: ਮਸ਼ਹੂਰ ਰਿਐਲਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਕਈ ਸਿਤਾਰਿਆਂ ਦੇ ਦਿਲ ਮਿਲ ਚੁੱਕੇ ਹਨ, ਜੋ ਅੱਜ ਵੀ ਇਕੱਠੇ ਹਨ। ਪਵਿੱਤਰਾ ਪੂਨੀਆ ਅਤੇ ਏਜਾਜ਼ ਖ਼ਾਨ ਵੀ ਉਨ੍ਹਾਂ ਸਟਾਰ ਜੋੜਿਆਂ 'ਚੋਂ ਇੱਕ ਹਨ। 'ਬਿੱਗ ਬੌਸ 14' 'ਚ ਦੋਵਾਂ ਨੂੰ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਦੋ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵਾਂ ਨੇ ਕੁਝ ਸਮਾਂ ਪਹਿਲਾਂ ਮੰਗਣੀ ਕਰ ਲਈ ਸੀ। ਹੁਣ ਅਦਾਕਾਰਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਵਿਆਹ ਨੂੰ ਲੈ ਕੇ ਕੀ ਪਲਾਨ ਹਨ।

Image Source : Instagram

ਹਾਲ ਹੀ ਵਿੱਚ ਇੱਕ ਮੀਡੀਆ ਹਾਊਸ ਨੂੰ ਦਿੱਤੇ ਗਏ ਆਪਣੇ ਇੰਟਰਵਿਊ 'ਚ ਪਵਿੱਤਰਾ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ਵਿਆਹ ਕਰ ਸਕਦੀ ਹੈ। ਉਨ੍ਹਾਂ ਦੀ ਮੰਗਣੀ ਵਾਂਗ ਉਨ੍ਹਾਂ ਦਾ ਵਿਆਹ ਵੀ ਅਚਾਨਕ ਹੋਵੇਗਾ।

ਪਵਿੱਤਰਾ ਨੇ ਕਿਹਾ, “ਸਾਡਾ ਵਿਆਹ ਅਚਾਨਕ ਹੋ ਜਾਵੇਗਾ, ਜਿਵੇਂ ਤੁਸੀਂ ਅਕਤੂਬਰ ਵਿੱਚ ਮੰਗਣੀ ਦੀਆਂ ਤਸਵੀਰਾਂ ਦੇਖੀਆਂ ਸਨ। ਵਿਆਹ ਕਦੇ ਵੀ ਹੋ ਸਕਦਾ ਹੈ। ਅਸੀਂ ਕੋਈ ਯੋਜਨਾ ਨਹੀਂ ਬਣਾਉਣਾ ਚਾਹੁੰਦੇ। ਜਦੋਂ ਇਹ ਹੋਣਾ ਹੈ, ਇਹ ਹੋਵੇਗਾ ਅਤੇ ਉਸ ਸਮੇਂ ਮੈਂ ਇਹ ਖਬਰ ਦੁਨੀਆ ਨੂੰ ਸੁਣਾਵਾਂਗੀ। ਇਸ ਤੋਂ ਪਹਿਲਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ।''

Image Source : Instagram

ਕੀ ਪਵਿੱਤਰਾ ਤੇ ਏਜਾਜ਼ 'ਚ ਝਗੜੇ ਹੋਣ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰਾ ਨੇ ਕਿਹਾ, ਹਰ ਕਪਲ 'ਚ ਝਗੜਾ ਹੁੰਦਾ ਹੈ ਤੇ ਪਵਿੱਤਰਾ ਅਤੇ ਏਜਾਜ਼ ਵੀ ਇਸ ਤੋਂ ਅਛੂਤੇ ਨਹੀਂ ਹਨ। ਪਵਿੱਤਰਾ ਨੇ ਕਿਹਾ ਕਿ ਉਸ ਦੇ ਅਤੇ ਏਜਾਜ਼ ਵਿਚਕਾਰ ਵੀ ਕਈ ਉਤਰਾਅ-ਚੜ੍ਹਾਅ ਆਏ ਹਨ।

ਅਦਾਕਾਰਾ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਰਿਸ਼ਤਾ ਆਸਾਨ ਹੁੰਦਾ ਹੈ। ਜੇਕਰ ਤੁਸੀਂ ਇਸ ਰਿਸ਼ਤੇ ਨੂੰ ਚੰਗੀ ਤਰ੍ਹਾਂ ਚਲਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ 'ਤੇ ਕੰਮ ਕਰਨਾ ਹੋਵੇਗਾ। ਪਵਿੱਤਰਾ ਨੇ ਇਹ ਵੀ ਦੱਸਿਆ ਕਿ ਦੋਵੇਂ ਇਸ ਸਮੇਂ ਖੁਸ਼ ਹਨ ਅਤੇ ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈ ਰਹੇ ਹਨ।

Image Source : Instagram

ਹੋਰ ਪੜ੍ਹੋ: ਰਿਤਿਕ ਰੌਸ਼ਨ ਦੇ ਬੱਚਿਆਂ ਨਾਲ ਪੋਜ਼ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਗਰਲਫ੍ਰੈਂਡ ਸਬਾ, ਦੇਖੋ ਤਸਵੀਰ

ਅਕਤੂਬਰ ਵਿੱਚ, ਏਜਾਜ਼ ਖ਼ਾਨ ਨੇ ਇੱਕ ਡਿਨਰ ਡੇਟ 'ਤੇ ਪਵਿੱਤਰ ਪੂਨੀਆ ਨੂੰ ਹੀਰੇ ਦੀ ਅੰਗੂਠੀ ਦੇ ਨਾਲ ਪ੍ਰਪੋਜ਼ ਕੀਤਾ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਸੀ। ਪਵਿੱਤਰਾ ਅਤੇ ਏਜਾਜ਼ ਟੀਵੀ ਜਗਤ ਦੇ ਪਸੰਦੀਦਾ ਜੋੜਿਆਂ ਚੋਂ ਇੱਕ ਹਨ ਅਤੇ ਉਹ ਆਪਣੀ ਕੈਮਿਸਟਰੀ ਨਾਲ ਫੈਨਜ਼ ਨੂੰ ਖੁਸ਼ ਕਰਦੇ ਹਨ।

You may also like