
Saba poses with Hrithik Roshan’s kids: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਅਦਾਕਾਰ ਦੇ ਦੇਸ਼ ਭਰ ਵਿੱਚ ਪ੍ਰਸ਼ੰਸਕ ਹਨ। ਹਾਲ ਹੀ 'ਚ ਰਿਤਿਕ ਰੌਸ਼ਨ ਨੇ ਆਪਣੇ ਪਰਿਵਾਰ ਨਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।

ਦਰਅਸਲ ਰਿਤਿਕ ਰੋਸ਼ਨ ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''Merry Christmas beautiful people. ਤਸਵੀਰ ਵਿੱਚ, ਰਿਤਿਕ ਨੂੰ ਉਨ੍ਹਾਂ ਗਰਲਫ੍ਰੈਂਡ ਸਬਾ ਆਜ਼ਾਦ, ਉਨ੍ਹਾਂ ਦੇ ਬੇਟੇ ਰੇਹਾਨ ਅਤੇ ਰਿਧਾਨ ਅਤੇ ਉਨ੍ਹਾਂ ਦੇ ਚਚੇਰੇ ਭਰਾਵਾਂ ਪਸ਼ਮੀਨਾ ਅਤੇ ਈਸ਼ਾਨ ਰੌਸ਼ਨ ਨਾਲ ਇੱਕ ਠੰਡੀ ਜਗ੍ਹਾ 'ਤੇ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਉਸਨੇ ਤਸਵੀਰ ਸ਼ੇਅਰ ਕਰਨ ਤੋਂ ਤੁਰੰਤ ਬਾਅਦ, ਪ੍ਰਸ਼ੰਸਕਾਂ ਨੇ ਲਾਲ ਦਿਲਾਂ ਨਾਲ ਕਮੈਂਟ ਸੈਕਸ਼ਨ ਭਰ ਗਿਆ। ਇੱਕ ਪ੍ਰਸ਼ੰਸਕ ਨੇ ਕਮੈਂਟ ਕੀਤਾ ਅਤੇ ਲਿਖਿਆ, "ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ।" ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਕਿੰਨੀ ਖੂਬਸੂਰਤ ਪਰਿਵਾਰਕ ਫੋਟੋ। ਬਾਰਿਸ਼ ਵਿੱਚ ਗਾਉਣ ਦੀ ਬਜਾਏ... ਬਰਫ ਵਿੱਚ ਗਾਣਾ!"।
ਦੱਸ ਦਈਏ ਕਿ ਰਿਤਿਕ ਅਤੇ ਸਬਾ ਦੇ ਰਿਸ਼ਤੇ ਦੀਆਂ ਖ਼ਬਰਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂਆਤ 'ਚ ਫਰਵਰੀ ਵਿੱਚ ਇੱਕ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ। ਬਾਅਦ ਵਿੱਚ ਉਹ ਰਿਤਿਕ ਦੇ ਪਰਿਵਾਰ ਨਾਲ ਡਿਨਰ ਪਾਰਟੀ ਵਿੱਚ ਵੀ ਸ਼ਾਮਿਲ ਹੋਈ। ਇਸ ਤੋਂ ਬਾਅਦ ਦੋਵੇਂ ਅਦਾਕਾਰ ਕਰਨ ਜੌਹਰ ਦੇ 50ਵੇਂ ਜਨਮ ਦਿਨ ਦੀ ਪਾਰਟੀ 'ਚ ਵੀ ਸਪਾਟ ਕੀਤਾ ਗਿਆ ਸੀ।

ਹੋਰ ਪੜ੍ਹੋ: ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਹਰਭਜਨ ਮਾਨ ਦਾ ਨਵਾਂ ਗੀਤ ‘ਗਾਥਾ ਚਮਕੌਰ ਦੀ ਗੜ੍ਹੀ’ ਹੋਇਆ ਰਿਲੀਜ਼
ਵਰਕ ਫਰੰਟ ਦੀ ਗੱਲ ਕਰੀਏ ਤਾਂ ਰਿਤਿਕ, ਦੀਪਿਕਾ ਪਾਦੂਕੋਣ ਅਤੇ ਅਨਿਲ ਕਪੂਰ ਦੇ ਨਾਲ ਨਿਰਦੇਸ਼ਕ ਸਿਧਾਰਥ ਆਨੰਦ ਦੀ ਅਗਲੀ ਏਰੀਅਲ ਐਕਸ਼ਨ ਥ੍ਰਿਲਰ ਫ਼ਿਲਮ 'ਫਾਈਟਰ' 'ਚ ਨਜ਼ਰ ਆਉਣਗੇ। ਇਹ ਫ਼ਿਲਮ ਜਨਵਰੀ 2024 ਵਿੱਚ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
View this post on Instagram