ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦੀ ਮੌਤ ‘ਤੇ ਤੋੜੀ ਚੁੱਪ, ਕਿਹਾ ‘ਮੇਰੇ ਨਾਂਅ ‘ਤੇ ਚਿੱਕੜ ਸੁੱਟਿਆ ਗਿਆ’, ਵੀਡੀਓ ਕੀਤਾ ਸਾਂਝਾ

ਵਿਕਾਸ ਮਾਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲੰਮੀ ਚੌੜੀ ਪੋਸਟ ਵੀ ਲਿਖੀ ਹੈ ।ਜਿਸ ‘ਚ ੳੇੁਨ੍ਹਾਂ ਨੇ ਲਿਖਿਆ ਕਿ ‘ਸਤੀਸ਼ ਜੀ ਨੂੰ ਮੈਂ ਪਿਛਲੇ 30 ਸਾਲਾਂ ਤੋਂ ਜਾਣਦਾ ਹਾਂ ਅਤੇ ਉਨ੍ਹਾਂ ਦੇ ਨਾਲ ਮੇਰੇ ਪਰਿਵਾਰਕ ਸਬੰਧ ਰਹੇ ਹਨ ।

By  Shaminder March 13th 2023 10:03 AM

ਬੀਤੇ ਦਿਨ ਸਤੀਸ਼ ਕੌਸ਼ਿਕ (Satish Kaushik) ਦਾ ਦਿਹਾਂਤ (Death)ਹੋ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ । ਬੀਤੇ ਦਿਨੀਂ ਵਿਕਾਸ ਮਾਲੂ (Vikas Malu) ‘ਤੇ ਉਨ੍ਹਾਂ ਦੀ ਪਤਨੀ ਨੇ ਇਲਜ਼ਾਮ ਲਗਾਏ ਸਨ । ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਵਿਕਾਸ ਮਾਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ  ਕੀਤਾ ਹੈ । ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲੰਮੀ ਚੌੜੀ ਪੋਸਟ ਵੀ ਲਿਖੀ ਹੈ ।


ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਭਤੀਜੀ ਦਾ ਅੱਜ ਹੈ ਜਨਮ ਦਿਨ, ਗਿੱਪੀ ਦੇ ਭਰਾ ਨੇ ਧੀ ਨੂੰ ਦਿੱਤੀ ਵਧਾਈ

ਜਿਸ ‘ਚ ੳੇੁਨ੍ਹਾਂ ਨੇ ਲਿਖਿਆ ਕਿ ‘ਸਤੀਸ਼ ਜੀ ਨੂੰ ਮੈਂ ਪਿਛਲੇ 30 ਸਾਲਾਂ ਤੋਂ ਜਾਣਦਾ ਹਾਂ ਅਤੇ ਉਨ੍ਹਾਂ ਦੇ ਨਾਲ ਮੇਰੇ ਪਰਿਵਾਰਕ ਸਬੰਧ ਰਹੇ ਹਨ । ਦੁਨੀਆ ਨੂੰ ਮੇਰੇ ਨਾਮ ‘ਤੇ ਚਿੱਕੜ ਉਛਾਲਣ ਲੱਗਿਆਂ ਕੁਝ ਮਿੰਟ ਵੀ ਨਹੀਂ ਲੱਗੇ।ਪਰ ਮੈਂ ਇਸ ਖੂਬਸੂਰਤ ਜਸ਼ਨ ਤੋਂ ਬਾਅਦ ਵਾਪਰੇ ਦੁਖਾਂਤ ਨੂੰ ਬਰਦਾਸ਼ਤ ਕਰਨ ਤੋਂ ਅਸਮਰਥ ਹਾਂ। ਮੈਂ ਹੁਣ ਉਨ੍ਹਾਂ ਇਲਜ਼ਾਮਾਂ ‘ਤੇ ਚੁੱਪ ਤੋੜਨਾ ਚਾਹੁੰਦਾ ਹਾਂ ।ਮੈਂ ਮੀਡੀਆ ਨੂੰ ਸਿਰਫ਼ ਇਹੀ ਕਹਿਣਾ ਚਾਹਾਂਗਾ ਕਿ ਉਹ ਸਾਰਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ’ ਸਤੀਸ਼ ਜੀ ਨੂੰ ਮੈਂ ਹਰ ਜਸ਼ਨ ‘ਚ ਮਿਸ ਕਰਾਂਗਾ’। 


 ਕੀ ਹੈ 15 ਕਰੋੜ ਦਾ ਮਾਮਲਾ ? 

ਸਤੀਸ਼ ਕੌਸ਼ਿਕ ਦੀ ਪੋਸਟ ਮਾਰਟਮ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ । ਪਰ ਇਸੇ ਦੌਰਾਨ ਵਿਕਾਸ ਮਾਲੂ ਦੀ ਪਤਨੀ ਨੇ ਇਹ ਦਾਅਵਾ ਕੀਤਾ ਸੀ ਕਿ ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦਾ ਕਤਲ ੧੫ ਕਰੋੜ ਰੁਪਏ ਲਈ ਕੀਤਾ ਹੈ ।


ਕਿਉਂਕਿ ਸਤੀਸ਼ ਕੌਸ਼ਿਕ ਤੋਂ ਵਿਕਾਸ ਮਾਲੂ ਨੇ ਪੰਦਰਾਂ ਕਰੋੜ ਲਏ ਸਨ, ਜਿਸ ਨੂੰ ਸਤੀਸ਼ ਕੌਸ਼ਿਕ ਨੇ ਵਾਪਸ ਮੰਗਿਆ ਸੀ, ਪਰ ਵਿਕਾਸ ਨੇ ਉਹ ਵਾਪਸ ਨਹੀਂ ਸਨ ਕੀਤੇ। ਵਿਕਾਸ ਮਾਲੂ ਦੀ ਪਤਨੀ ਦਾ ਕਹਿਣਾ ਸੀ ਕਿ ਇਸੇ ਕਾਰਨ ਵਿਕਾਸ ਮਾਲੂ ਨੇ ਸਤੀਸ਼ ਕੌਸ਼ਿਕ ਦਾ ਕਤਲ ਕੋਈ ਜ਼ਹਿਰੀਲੀ ਦਵਾਈ ਖਵਾ ਕੇ ਕਰਵਾ ਦਿੱਤਾ ਹੈ । 





Related Post