ਬਾਲੀਵੁੱਡ ਦੀ ਇਹ ਗਾਇਕਾ ਹੋਟਲ 'ਚ ਗਾਉਂਦੀ ਸੀ ਗੀਤ,ਕਈ ਹਿੱਟ ਪੰਜਾਬੀ ਗੀਤ ਵੀ ਗਾਏ,ਇਸ ਤਰ੍ਹਾਂ ਮਿਲਿਆ ਸੀ ਮੌਕਾ,ਜਨਮ ਦਿਨ 'ਤੇ ਜਾਣੋ ਖ਼ਾਸ ਗੱਲਾਂ

By  Shaminder November 8th 2019 11:41 AM

ਬਾਲੀਵੁੱਡ ਦੀ ਗਾਇਕਾ ਊਸ਼ਾ ਉਤਫ ਜਿਨ੍ਹਾਂ ਦੀ ਗਾਇਕੀ ਬਿਲਕੁਲ ਵੱਖਰੀ ਤਰ੍ਹਾਂ ਦੀ ਹੈ । ਉਹ ਆਪਣੀ ਗਾਇਕੀ ਦੇ ਅਨੋਖੇ ਅੰਦਾਜ਼ ਲਈ ਜਾਣੇ ਜਾਂਦੇ ਹਨ । ਅੱਜ ਉਨ੍ਹਾਂ ਦਾ 72ਵਾਂ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਤੁਹਾਨੂੰ ਅਸੀਂ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਾਂਗੇ । ਜੀ ਹਾਂ ਊਸ਼ਾ ਉਤਫ ਦਾ ਜਨਮ ਜਦੋਂ ਸਾਡੇ ਮੁਲਕ ਨੂੰ ਆਜ਼ਾਦੀ ਮਿਲੀ ਸੀ ਉਦੋਂ ਹੀ ਹੋਇਆ ਸੀ ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਦੀਆਂ ਫੜੀ ਤੋਂ ਸਬਜ਼ੀਆਂ ਖਰੀਦਦੇ ਹੋਇਆਂ ਦੀਆਂ ਤਸਵੀਰਾਂ ਵਾਇਰਲ

ਗੋਲ ਮੋਲ ਚਿਹਰੇ ਵਾਲੀ ਊਸ਼ਾ ਦੇ ਚਿਹਰੇ 'ਤੇ ਵੱਡੀ ਸਾਰੀ ਗੋਲ ਬਿੰਦੀ,ਸਿਲਕ ਦੀ ਸਾੜ੍ਹੀ ਅਤੇ ਗੁੱਤ 'ਤੇ ਫੁੱਲ ਉਨ੍ਹਾਂ ਦੀ ਖ਼ਾਸ ਪਛਾਣ ਹੈ । ਮਦਰਾਸ 'ਚ ਜਨਮੀ ਊਸ਼ਾ ਨੇ 20 ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਉਦੋਂ ਤੋਂ ਹੀ ਸਾੜ੍ਹੀ ਪਾ ਕੇ ਮਾਊਂਟ ਰੋਡ ਸਥਿਤ ਇੱਕ ਛੋਟੇ ਜਿਹੇ ਨਾਈਟ ਕਲੱਬ 'ਚ ਗਾਉਣਾ ਸ਼ੁਰੂ ਕੀਤਾ ਸੀ ।

ਹੋਟਲ ਮਾਲਕ ਨੂੰ ਊਸ਼ਾ  ਦੀ ਆਵਾਜ਼ ਵਧੀਆ ਲੱਗੀ ਅਤੇ ਉਨ੍ਹਾਂ ਨੇ ਊਸ਼ਾ ਨੂੰ ਇੱਕ ਹਫ਼ਤਾ ਰੁਕਣ ਲਈ ਆਖਿਆ ।ਬਸ ਇੱਥੋਂ ਹੀ ਉਨ੍ਹਾਂ ਦੀ ਗਾਇਕੀ ਦੀ ਸ਼ੁਰੂਆਤ ਹੋਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਅਤੇ ਕਲਕੱਤਾ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਹੋਟਲ ਓਬਰਾਏ 'ਚ ਗਾਉਣ ਦਾ ਮੌਕਾ ਮਿਲਿਆ ।

ਦੱਸਿਆ ਜਾਂਦਾ ਹੈ ਕਿ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਸ਼ਸ਼ੀ ਕਪੂਰ ਨਾਲ ਹੋਈ ਅਤੇ ਉਨ੍ਹਾਂ ਨੇ ਫ਼ਿਲਮਾਂ 'ਚ ਗਾਉਣ ਦਾ ਮੌਕਾ ਦਿੱਤਾ । ਊਸ਼ਾ ਨੇ 1970 'ਚ ਆਈ ਬਾਂਬੇ ਟਾਕੀਜ਼ 'ਚ ਫ਼ਿਲਮ 'ਚ ਇੱਕ ਅੰਗਰੇਜ਼ੀ ਗੀਤ ਗਾਇਆ ਅਤੇ ਫਿਰ 'ਹਰੇ ਰਾਮਾ ਹਰੇ ਕ੍ਰਿਸ਼ਨਾ' ਫ਼ਿਲਮ ਲਈ ਗਾਇਆ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਗੀਤ ਵੀ ਗਾਏ ਜਿਸ 'ਚ ਸਭ ਤੋਂ ਮਸ਼ਹੂਰ ਪੰਜਾਬੀ ਗੀਤ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜਿਆ ਹੋਇਆ ਹੈ।

Related Post