ਰਾਜਨੀਤਿਕ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸੰਨੀ ਦਿਓਲ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਵੇਖੋ ਵੀਡੀਓ

By  Lajwinder kaur April 29th 2019 12:17 PM

ਬਾਲੀਵੁੱਡ ਦੇ ‘ਯੇ ਢਾਈ ਕਿਲੋ ਕਾ ਹਾਥ ਹੈ’ ਦੇ ਡਾਇਲੌਂਗ ਨਾਲ ਫੇਮਸ ਸੰਨੀ ਦਿਓਲ ਜਿਹਨਾਂ ਨੇ ਹਿੰਦੀ ਫ਼ਿਲਮੀ ਜਗਤ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਵੇਂ ਬੇਤਾਬ, ਦਾਮਿਨੀ, ਘਾਇਲ, ਗਦਰ ਏਕ ਪ੍ਰੇਮ ਕਥਾ, ਜੀਤ, ਘਾਤਕ ਆਦਿ। ਉਨ੍ਹਾਂ ਨੇ ਲਗਭਗ 100 ਤੋਂ ਵੱਧ ਫ਼ਿਲਮ ‘ਚ ਕੰਮ ਕਰ ਚੁੱਕੇ ਹਨ।

ਹੋਰ ਵੇਖੋ:ਹਰਭਜਨ ਮਾਨ ਨੇ ਨਿਭਾਇਆ ਫੈਨ ਨਾਲ ਕੀਤਾ ਵਾਅਦਾ, ਸ਼ੋਅ ਤੋਂ ਬਾਅਦ ਪਹੁੰਚੇ ਫੈਨ ਦੇ ਘਰ,ਦੇਖੋ ਤਸਵੀਰਾਂ

ਫ਼ਿਲਮਾਂ ਦੇ ਨਾਲ ਨਾਲ ਅੱਜ-ਕੱਲ੍ਹ ਉਹ ਸਿਆਸੀ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੀ ਹਾਂ, ਉਹ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ। ਜਿਸਦੇ ਚਲਦੇ ਉਹ ਸਿਆਸੀ ਪਾਰੀ ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਅਦਾਕਾਰ ਦੀਪ ਸਿੱਧੂ ਵੀ ਨਜ਼ਰ ਆਏ। ਦੋਵਾਂ ਅਦਾਕਾਰਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰਬਾਣੀ ਤੇ ਸ਼ਬਦ ਕੀਰਤਨ ਸਰਵਣ ਵੀ ਕੀਤਾ। ਹੁਣ ਦੇਖਣ ਇਹ ਹੋਵੇਗਾ ਫ਼ਿਲਮਾਂ ਵਾਂਗ ਰਾਜਨੀਤੀ 'ਚ ਆਪਣੀ ਕਾਮਯਾਬੀ ਦੇ ਝੰਡੇ ਗੱਡ ਪਾਉਂਦੇ ਹਨ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Related Post