ਅਸਲ ਜ਼ਿੰਦਗੀ 'ਚ ਬਹੁਤ ਡਰਪੋਕ ਹਨ ਬਾਲੀਵੁੱਡ ਦੇ ਇਹ ਸਿਤਾਰੇ, ਇਹਨਾਂ ਚੀਜ਼ਾਂ ਤੋਂ ਬਹੁਤ ਡਰਦੇ ਹਨ ਇਹ ਸਿਤਾਰੇ 

By  Rupinder Kaler July 17th 2019 05:29 PM

ਬਾਲੀਵੁੱਡ ਦੇ ਕੁਝ ਅਜਿਹੇ ਅਦਾਕਾਰ ਹਨ ਜਿੰਨ੍ਹਾਂ ਦੇ ਕੁਝ ਰਾਜ਼ ਹਨ, ਜਿੰਨ੍ਹਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ । ਬਾਲੀਵੁੱਡ ਦੇ ਕੁਝ ਅਜਿਹੇ ਕਲਾਕਾਰ ਹਨ ਜਿਹੜੇ ਬਹੁਤ ਹੀ ਡਰਪੋਕ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿਸ ਅਦਾਕਾਰ ਨੂੰ ਕਿਸ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ ।

https://www.instagram.com/p/BLrAjMmhJIz/

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਣਵੀਰ ਕਪੂਰ ਦੀ, ਉਹਨਾਂ ਨੂੰ ਕਾਕਰੋਚ ਤੇ ਮੱਕੜੀ ਤੋਂ ਸਭ ਤੋਂ ਵੱਧ ਡਰ ਲੱਗਦਾ ਹੈ । ਇਸ ਦਾ ਖੁਲਾਸਾ ਖੁਦ ਰਣਵੀਰ ਕਪੂਰ ਨੇ ਇੱਕ ਇੰਟਰਵਿਊ ਵਿੱਚ ਕੀਤਾ ਸੀ । ਉਹਨਾਂ ਨੇ ਦੱਸਿਆ ਸੀ ਕਿ ਜਦੋਂ ਵੀ ਉਹ ਮੱਕੜੀ ਜਾ ਕਾਕਰੋਚ ਦੇਖ ਲੈਂਦੇ ਹਨ ਤਾਂ ਬੈੱਡ ਤੇ ਚੜ ਜਾਂਦੇ ਹਨ ।

https://www.instagram.com/p/BwLm6cPHlX3/

ਵਿਦਿਆ ਬਾਲਣ ਨੂੰ ਬਿੱਲੀਆਂ ਤੋਂ ਬਹੁਤ ਡਰ ਲੱਗਦਾ ਹੈ । ਇਸ ਤੋਂ ਇਲਾਵਾ ਉਹਨਾਂ ਨੂੰ ਹਨੇਰੇ ਤੋਂ ਵੀ ਬਹੁਤ ਡਰ ਲੱਗਦਾ ਹੈ  ।

https://www.instagram.com/p/BzcaA-rBmwK/

ਕਟਰੀਨਾ ਕੈਫ ਨੂੰ ਟਮਾਟਰ ਤੋਂ ਬਹੁਤ ਡਰ ਲਗਦਾ ਹੈ । ਕਟਰੀਨਾ ਨੂੰ ਟਮਾਟਰ ਤੋਂ ਏਨਾ ਡਰ ਲਗਦਾ ਹੈ ਕਿ ਉਹ ਇਸ ਨੂੰ ਆਪਣੇ ਖਾਣੇ ਵਿੱਚ ਵੀ ਨਹੀਂ ਵਰਤਦੀ । ਕੈਟਰੀਨਾ ਨੇ ਇਸ ਵਜ੍ਹਾ ਕਰਕੇ ਇੱਕ ਵਾਰ ਟਮਾਟਰ ਕੈਚਅਪ ਦਾ ਵਿਗਿਆਪਨ ਕਰਨ ਤੋਂ ਵੀ ਮਨਾ ਕਰ ਦਿੱਤਾ ਸੀ ।

https://www.instagram.com/p/BzZ3sGMlsac/

ਸੋਨਮ ਕਪੂਰ ਨੂੰ ਲਿਫਟ ਤੋਂ ਡਰ ਲੱਗਦਾ ਹੈ । ਤੁਹਾਨੂੰ ਜਾਣਕੇ ਹੈਰਾਨੀ ਹੋਵੇਗ ਿਕਿ ਭਾਵੇਂ ਜਿੰਨੀ ਮਰਜੀ ਉਚਾਈ ਹੋਵੇ ਸੋਨਮ ਕਦੇ ਵੀ ਲਿਫਟ ਦੀ ਵਰਤੋਂ ਨਹੀਂ ਕਰਦੀ । ਉਹਨਾਂ ਨੂੰ ਲਿਫਟ ਦਾ ਫੋਬੀਆ ਹੈ ।

https://www.instagram.com/p/Bvgu4xZgtYn/?utm_source=ig_embed

ਫ਼ਿਲਮਾਂ ਵਿੱਚ ਭਾਵੇਂ ਸ਼ਾਹਰੁਖ ਖ਼ਾਨ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਜਾਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਘੋੜੇ ਤੋਂ ਕਾਫੀ ਡਰਦੇ ਹਨ ।

Related Post