ਭਾਰਤੀ ਬਾਕਸਰ ਵਿਜੇਂਦਰ ਸਿੰਘ ਨੇ ਲੋਕਾਂ ਨੂੰ ਦੱਸਿਆ ਸਿੱਧੂ ਮੂਸੇਵਾਲਾ ਦੇ ਗੀਤ 'SYL' ਦਾ ਅਸਲ ਮਤਲਬ, ਜਾਣੋ

By  Pushp Raj June 24th 2022 11:12 AM -- Updated: June 24th 2022 11:13 AM

ਭਾਰਤ ਦੀ ਮਸ਼ਹੂਰ ਬਾਕਸਰ ਵਿਜੇਂਦਰ ਸਿੰਘ ਕਾਫੀ ਲੰਮੇਂ ਸਮੇਂ ਤੋ ਪਬਲਿਕ ਅਪੀਰੈਂਸ ਤੋਂ ਦੂਰ ਹਨ, ਪਰ ਉਹ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਬੀਤੇ ਦਿਨ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'SYL' ਰਿਲੀਜ਼ ਹੋਇਆ ਹੈ। ਹੁਣ ਭਾਰਤੀ ਬਾਕਸਰ ਵਿਜੇਂਦਰ ਸਿੰਘ ਨੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ 'SYL' ਦਾ ਅਸਲ ਮਤਲਬ ਸਮਝਾਇਆ ਹੈ। ਆਓ ਜਾਣਦੇ ਹਾਂ ਕੀ ਉਨ੍ਹਾਂ ਨੇ ਕੀ ਕਿਹਾ ਹੈ।

Image Source: Facebook

ਦੱਸ ਦਈਏ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਆਖ਼ਰੀ ਗੀਤ 'SYL' ਬੀਤੇ ਦਿਨ ਸ਼ਾਮ ਨੂੰ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਵਿੱਚ ਇਸ ਗੀਤ ਨੇ 1 ਮਿਲੀਅਨ ਵਿਊਜ਼ ਹਾਸਲ ਕਰਕੇ ਨਵਾਂ ਰਿਕਾਰਡ ਬਣਾਇਆ ਹੈ।

ਜਿਥੇ ਇੱਕ ਪਾਸੇ ਜ਼ਿਆਦਾਤਰ ਲੋਕ ਇਸ ਗੀਤ ਨੂੰ ਪਸੰਦ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਗੀਤ ਨੂੰ ਲੈ ਕੇ ਕਨਫਿਊਜ਼ ਵੀ ਹਨ ਤੇ ਕਈਆਂ 'ਚ ਰੋਸ ਵੀ ਹੈ। ਇਸ ਦੌਰਾਨ ਭਾਰਤੀ ਦੇ ਮਸ਼ਹੂਰ ਮੁੱਕੇਬਾਜ਼ ਵਿਜੇਂਦਰ ਸਿੰਘ ਸਾਹਮਣੇ ਆਏ ਹਨ। ਉਨ੍ਹਾਂ ਨੇ ਸਿੱਧੂ ਦੇ ਇਸ ਗੀਤ ਬਾਰੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਦੱਸ ਦਈਏ ਕਿ ਗਾਣਾ ਰਿਲੀਜ਼ ਹੋਣ ਮਗਰੋਂ ਵਿਜੇਂਦਰ ਸਿੰਘ ਨੇ ਇਸ ਗੀਤ ਨੂੰ ਆਪਣੇ ਅਧਿਕਾਰਿਤ ਫੇਸਬੁੱਕ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਸੀ। ਇਸ ਮਗਰੋਂ ਹੁਣ ਉਨ੍ਹਾਂ ਨੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ 'SYL' ਦਾ ਅਸਲ ਮਤਲਬ ਸਮਝਾਉਂਦੇ ਹੋਏ ਇੱਕ ਪੋਸਟ ਪਾਈ ਹੈ।

Image Source: Facebook

"ਵਿਜੇਂਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ 'SYL' ਦੀ ਤਰੀਫ ਕੀਤੀ ਹੈ। ਇਸ ਦੇ ਹੀ ਨਾਲ ਉਨ੍ਹਾਂ ਨੇ ਪੋਸਟ ਵਿੱਚ ਲਿਖਿਆ।

ਕੁਝ ਲੋਕ " ਸਿੱਧੂ ਮੂਸੇਵਾਲਾ ਦੇ SYL ਗੀਤ ਦੀ "ਓਨਾ ਚਿਰ ਪਾਣੀ ਛਡੋ, ਤੁਪਕਾ ਨਹੀਂ ਦਿਆਂਗੇ" ਵਾਲੀ ਲਾਈਨ ਨੂੰ ਲੈ ਕੇ ਲੋਕ ਕਨਫਿਊਜ਼ਨ ਵਿੱਚ ਹਨ ਕਿ ਕਿਸ ਨੂੰ ਕਿਹਾ ਗਿਆ ਹੈ ਕਿ ਪਾਣੀ ਦੀਆਂ ਬੂੰਦਾਂ ਤੱਕ ਨਹੀਂ ਦਿੰਦੇ ?

ਹਰਿਆਣਾ ਨੂੰ? ਇਸ ਲਈ ਇਸ ਗੀਤ ਦੀਆਂ ਲਾਈਨਾਂ ਦਾ ਅਰਥ ਸਮਝਣ ਦੀ ਲੋੜ ਹੈ-

“ਸਾਨੂ ਸਾਡਾ ਪਿਛੋਕੜ, ਅਤੇ ਸਾਡਾ ਲਾਣਾ ਦੇ ਦਿਓ

ਚੰਡੀਗੜ੍ਹ, ਹਿਮਾਚਲ ਅਤੇ ਹਰਿਆਣਾ ਦੇ ਦਿਓ"

ਨੋਟ ਕਰੋ ਕਿ ਸ਼ੁਰੂ ਵਿੱਚ ਹੀ ਉਨ੍ਹਾਂ ਨੇ ਪਰਿਵਾਰ ਇਕਜੁੱਟ ਹੋਣ ਲਈ ਕਹਿ ਰਿਹਾ ਹੈ, ਅਤੇ ਅਗਲੀ ਲਾਈਨ ਵਿੱਚ, ਉਹ ਅੰਗਰੇਜ਼ੀ ਸ਼ਬਦ "sovereignity" ਯਾਨੀ ਕਿ "ਪ੍ਰਭੁਤਾ" ਦੀ ਵਰਤੋਂ ਕਰਦਾ ਹੈ। ਯਾਨੀ ਸਾਡੇ ਪਰਿਵਾਰ (ਸੂਬੇ) ਨੂੰ ਇਕਜੁੱਟ ਕਰੋ ਅਤੇ ਪ੍ਰਭੂਸੱਤਾ ਦਿਓ। ਅਸੀਂ ਆਪਣਾ ਮਸਲਾ ਆਪ ਹੱਲ ਕਰ ਲਵਾਂਗੇ।

ਇਸ ਗੀਤ ਵਿੱਚ ਇੱਕ ਲਾਈਨ ਹੋਰ ਹੈ-

"ਪੱਗਾਂ ਨਾਲ ਖਾਹੰਦਾ ਫਿਰਦਾ ਕਿਉਂ, ਟੋਪੀ ਵਾਲੀਆ"

ਇਹ ਵੀ ਸਮਝਣ ਦੀ ਲੋੜ ਹੈ। (ਪੱਗ) ਨੂੰ ਸਿਰਫ਼ ਸਿੱਖ ਨਾਲ ਜੋੜ ਕੇ ਨਾ ਦੇਖੋ, ਹਰਿਆਣਾ/ਰਾਜਸਥਾਨ ਵਿੱਚ ਵੀ ਪੱਗ ਯਾਨੀ ਕਿ (ਪੱਗੜੀ) ਨੂੰ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਅਤੇ ਇਹ ਟੋਪੀਆਂ ਵਾਲੇ ਨੇਤਾ ਹਨ, ਜੋ ਸਾਨੂੰ ਆਪਸ ਵਿੱਚ ਲੜਾਉਂਦੇ ਹਨ।

ਨੋਟ :- ਇਹ ਗੀਤ ਉਹਨਾਂ ਲੋਕਾਂ ਨਾਲ ਈਰਖਾ ਕਰਦਾ ਹੈ ਜੋ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂ.ਪੀ ਦੇ ਕਿਸਾਨਾਂ ਵਿੱਚ ਅੱਤਵਾਦ ਦੇਖਦੇ ਸਨ #unitedpunjab "

Image Source: Facebook

ਹੋਰ ਪੜ੍ਹੋ: ਰਿਸ਼ੀ ਕਪੂਰ ਨੂੰ ਯਾਦ ਕਰ ਭਾਵੁਕ ਹੋਏ ਰਣਬੀਰ ਕਪੂਰ, ਬੋਲੇ ਕਾਸ਼ ਪਾਪਾ ਮੇਰੀ ਫਿਲਮ 'ਸ਼ਮਸ਼ੇਰਾ' ਵੇਖ ਸਕਦੇ

ਵਿਜੇਂਦਰ ਸਿੰਘ ਨੇ ਆਪਣੀ ਇਸ ਪੋਸਟ ਰਾਹੀਂ ਜਿਥੇ ਇੱਕ ਪਾਸੇ ਲੋਕਾਂ ਨੂੰ ਸਿੱਧੂ ਮੂਸੇਵਾਲਾ ਦੇ SYL ਗੀਤ ਦਾ ਅਰਥ ਸਮਝਾਇਆ ਹੈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਸਿੱਧੂ ਮੂਸੇਵਾਲਾ ਵੱਲੋਂ ਇਸ ਗੀਤ ਰਾਹੀਂ ਲੋਕਾਂ ਨੂੰ ਦਿੱਤੇ ਸੰਦੇਸ਼ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਅਪੀਲ ਕੀਤੀ ਸਾਨੂੰ ਦੇਸ਼ ਦੇ ਨੇਤਾਵਾਂ ਦੇ ਹੱਥ ਆਪਣੀ ਸੱਤਾ ਦੀ ਬਾਗਡੋਰ ਨਾਂ ਦੇ ਕੇ ਯੂਨਾਈਟਿਡ ਪੰਜਾਬ ਯਾਨੀ ਕਿ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੇ ਰਾਜਸਥਾਨ ਦੇ ਲੋਕਾਂ ਨੂੰ ਇੱਕਜੁੱਟ ਹੋ ਜਾਣਾ ਚਾਹੀਦਾ ਹੈ। ਸਾਨੂੰ ਲੋਕਾਂ ਨੂੰ ਆਪਣੇ ਮਸਲੇ ਆਪ ਹੱਲ ਕਰਨ ਬਾਰੇ ਸੋਚਣ ਦੀ ਲੋੜ ਹੈ।

 

Related Post